ਕੈਨੇਡਾ ਦੀ ਸ਼ਰਾਬ ਕੰਪਨੀ ਨੇ ਬਣਾਈ ਅੰਮ੍ਰਿਤਾ ਬੀਅਰ, ਹਿੰਦੂਆਂ ਨੇ ਨਾਂ ਬਦਲਣ ਦੀ ਕੀਤੀ ਮੰਗ

11/24/2020 8:53:48 AM

ਨੇਵਾਦਾ, (ਜ. ਬ.)- ਕੈਨੇਡਾ ਦੇ ਟਾਟਾਮਾਗਾਊਂ ਕਾਊਂਟੀ ਦੇ ਪਿੰਡ ਨੋਵਾ ਸਕੋਟੀਆ ਸਥਿਤ ਇਕ ਸ਼ਰਾਬ ਕੰਪਨੀ ਨੇ ‘ਅੰਮ੍ਰਿਤਾ’ ਨਾਂ ਨਾਲ ਬੀਅਰ ਬਣਾ ਦਿੱਤੀ ਹੈ ਜਿਸ ਦਾ ਹਿੰਦੂਆਂ ਨੇ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤ ਇਕ ਪਵਿੱਤਰ ਸ਼ਬਦ ਹੈ ਅਤੇ ਅਸੀਂ ਇਸ ਨੂੰ ਅਮਰਤਾ ਮੰਨਦੇ ਹਨ। 

ਹਿੰਦੂਆਂ ਨੇ ਬੀਅਰ ਦੇ ਇਸ ਨਾਂ ਨੂੰ ਗਲਤ ਕਰਾਰ ਦਿੰਦੇ ਹੋਏ ਕੰਪਨੀ ਤੋਂ ਇਸ ਬ੍ਰਾਂਡ ਦਾ ਨਾਂ ਤੁਰੰਤ ਬਦਲਣ ਦੀ ਮੰਗ ਕੀਤੀ ਹੈ। ਮਸ਼ਹੂਰ ਹਿੰਦੂ ਰਾਜਨੇਤਾ ਰਾਜਨ ਜੈਦ ਨੇ ਕਿਹਾ ਕਿ ਅੰਮ੍ਰਿਤ ਸਮੁੰਦਰ ਮੰਥਨ ਤੋਂ ਨਿਕਲਿਆ ਸੀ, ਜਿਸ ’ਤੇ ਹਿੰਦੂਆਂ ਨੂੰ ਬਹੁਤ ਵਿਸ਼ਵਾਸ ਹੈ। ਇਸ ਲਈ ਬੀਅਰ ਨੂੰ ਇਸ ਨਾਂ ਨਾਲ ਜੋੜਨਾ ਹਿੰਦੂ ਧਰਮ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ‘ਅੰਮ੍ਰਿਤਾ’ ਨਾਂ ਦੀ ਬੀਅਰ ਵੇਚਣਾ ਵੱਡੀ ਗਲਤੀ ਹੈ ਅਤੇ ਇਸ ਨੇ ਭਗਤਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਹੈ।

ਜੈਦ ਨੇ ਕਿਹਾ ਕਿ ਕਿਸੇ ਵੀ ਆਸਥਾ, ਵੱਡੇ ਜਾਂ ਛੋਟੇ ਪ੍ਰਤੀਕਾਂ ਅਤੇ ਅਵਧਾਰਨਾਵਾਂ ਨੂੰ ਗਲਤ ਤਰੀਕੇ ਨਾਲ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕੰਪਨੀ ਨੂੰ ਰਸਮੀ ਮੁਆਫੀ ਮੰਗਣ ਲਈ ਕਿਹਾ ਹੈ।


Lalita Mam

Content Editor

Related News