ਆਮਨਾ ਬਲੋਚ ਹੋਵੇਗੀ ਪਾਕਿਸਤਾਨ ਦੀ ਨਵੀਂ ਵਿਦੇਸ਼ ਸਕੱਤਰ

Thursday, Aug 08, 2024 - 03:55 PM (IST)

ਇਸਲਾਮਾਬਾਦ (ਭਾਸ਼ਾ)- ਤਜਰਬੇਕਾਰ ਡਿਪਲੋਮੈਟ ਆਮਨਾ ਬਲੋਚ ਪਾਕਿਸਤਾਨ ਦੀ ਨਵੀਂ ਵਿਦੇਸ਼ ਸਕੱਤਰ ਹੋਵੇਗੀ। ਇਹ ਜਾਣਕਾਰੀ ਵੀਰਵਾਰ ਨੂੰ ਮੀਡੀਆ ਰਿਪੋਰਟਾਂ ਤੋਂ ਮਿਲੀ। ‘ਦਿ ਨਿਊਜ਼ ਇੰਟਰਨੈਸ਼ਨਲ’ ਦੀ ਖ਼ਬਰ ਮੁਤਾਬਕ ਯੂਰਪੀਅਨ ਯੂਨੀਅਨ, ਬੈਲਜੀਅਮ ਅਤੇ ਲਕਸਮਬਰਗ ਵਿੱਚ ਪਾਕਿਸਤਾਨ ਦੇ ਰਾਜਦੂਤ ਬਲੋਚ 11 ਸਤੰਬਰ ਨੂੰ ਆਪਣਾ ਅਹੁਦਾ ਸੰਭਾਲਣਗੇ। ਉਹ ਮੌਜੂਦਾ ਵਿਦੇਸ਼ ਸਕੱਤਰ ਡਾ. ਸਾਇਰਸ ਸੱਜਾਦ ਕਾਜ਼ੀ ਦੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੀ ਥਾਂ ਲਵੇਗੀ। 

ਪੜ੍ਹੋ ਇਹ ਅਹਿਮ ਖ਼ਬਰ- ਹਿਲ ਗਈ ਧਰਤੀ; 7.1 ਦੀ ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

ਖ਼ਬਰਾਂ ਵਿਚ ਪ੍ਰਧਾਨ ਮੰਤਰੀ ਦਫ਼ਤਰ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਨਵੇਂ ਵਿਦੇਸ਼ ਸਕੱਤਰ ਦੀ ਨਿਯੁਕਤੀ ਲਈ ਵਿਦੇਸ਼ ਮੰਤਰੀ ਵਜੋਂ ਉਪ ਪ੍ਰਧਾਨ ਮੰਤਰੀ ਇਸ਼ਾਕ ਡਾਰ ਦੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਾਕਿਸਤਾਨ ਵਿਦੇਸ਼ ਸੇਵਾ ਦੀ 1991 ਬੈਚ ਦੀ ਅਧਿਕਾਰੀ ਬਲੋਚ ਇਕ ਮਹੀਨੇ ਦੇ ਅੰਦਰ ਸ਼ਹਿਬਾਜ਼ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਦੂਜੀ ਮਹਿਲਾ ਸੰਘੀ ਸਕੱਤਰ ਬਣਨ ਜਾ ਰਹੀ ਹੈ। ਇਸ ਮਹੀਨੇ ਦੇ ਸ਼ੁਰੂ ਵਿੱਚ ਅੰਬਰੀਨ ਜਾਨ ਨੂੰ ਸੂਚਨਾ ਅਤੇ ਪ੍ਰਸਾਰਣ ਸਕੱਤਰ ਨਿਯੁਕਤ ਕੀਤਾ ਗਿਆ ਸੀ। ਇਤਿਹਾਸ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਬਲੋਚ ਮਲੇਸ਼ੀਆ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਵਿਦੇਸ਼ਾਂ 'ਚ ਸਥਿਤ ਦੂਤਘਰਾਂ 'ਚ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾ ਚੁੱਕੇ ਹਨ। ਉਸਨੇ ਚੀਨ ਦੇ ਚੇਂਗਦੂ ਵਿੱਚ ਪਾਕਿਸਤਾਨ ਦੇ ਕੌਂਸਲ ਜਨਰਲ ਦੇ ਅਹੁਦੇ 'ਤੇ ਵੀ ਕੰਮ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News