ਨਿਊਜਰਸੀ 'ਚ ਅਮਿਤਾਭ ਦਾ 'ਬੁੱਤ' ਗੂਗਲ ਮੈਪ 'ਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ

Wednesday, Jul 31, 2024 - 11:00 AM (IST)

ਨਿਊਜਰਸੀ 'ਚ ਅਮਿਤਾਭ ਦਾ 'ਬੁੱਤ' ਗੂਗਲ ਮੈਪ 'ਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ

ਨਿਊਯਾਰਕ (ਰਾਜ ਗੋਗਨਾ)-  ਅਮਰੀਕਾ ਦੇ ਰਾਜ ਨਿਊਜਰਸੀ ਵਿੱਚ ਰਹਿਣ ਵਾਲੇ ਇਕ ਗੁਜਰਾਤੀ ਭਾਰਤੀ-ਅਮਰੀਕੀ ਕਾਰੋਬਾਰੀ ਦੇ ਘਰ ਦੇ ਬਾਹਰ ਅਮਿਤਾਭ ਬੱਚਨ ਦਾ ਬੁੱਤ ਹੁਣ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ। ਗੁਜਰਾਤੀ ਮੂਲ ਦਾ ਇਸ ਕਾਰੋਬਾਰੀ ਦਾ ਨਾਂ ਗੋਪੀ ਸੇਠ ਹੈ। ਉਸ ਨੇ ਅਗਸਤ 2022 ਵਿੱਚ ਆਪਣੇ ਘਰ ਦੇ ਬਾਹਰ ਅਮਿਤਾਭ ਬੱਚਨ ਦੀ ਇੱਕ ਜੀਵਨ-ਆਕਾਰ ਦਾ ਬੁੱਤ ਬਣਾਇਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕੋ ਸਰਹੱਦ ਰਾਹੀਂ ਘੁਸਪੈਠ ਜਾਰੀ, 55 ਹਜ਼ਾਰ ਤੋਂ ਵੱਧ ਅਮਰੀਕਾ 'ਚ ਹੋਏ ਦਾਖਲ

ਗੋਪੀ ਸੇਠ ਦਾ ਘਰ ਨਿਊਯਾਰਕ ਦੇ ਮੈਨਹਟਨ ਤੋਂ 35 ਕਿਲੋਮੀਟਰ ਦੂਰ ਨਿਊਜਰਸੀ ਸੂਬੇ ਦੇ ਐਡੀਸਨ ਸ਼ਹਿਰ ਵਿੱਚ ਸਥਿੱਤ ਹੈ। ਇਸ ਘਰ ਨੂੰ ਹਰ ਰੋਜ਼ ਬਹੁਤ ਸਾਰੇ ਸੈਲਾਨੀ ਦੇਖਣ ਲਈ ਆਉਂਦੇ ਹਨ। ਕਿਉਂਕਿ ਇਨ੍ਹਾਂ ਸੈਲਾਨੀਆਂ ਦੀ ਗਿਣਤੀ ਹੁਣ ਲਗਾਤਾਰ ਵੱਧਦੀ ਰਹੀ ਹੈ, ਇਸ ਨੂੰ ਹੁਣ ਗੂਗਲ-ਮੈਪ 'ਤੇ ਸੈਲਾਨੀ-ਆਕਰਸ਼ਨ ਵਜੋਂ ਘੋਸ਼ਿਤ ਕੀਤਾ ਗਿਆ ਹੈ। ਮਹਿਮਾਨ ਸੈਲਾਨੀ ਹੁਣ ਬਿੱਗ ਬੀ ਅਮਿਤਾਭ ਬੱਚਨ ਲਈ ਚਿੱਠੀਆਂ ਅਤੇ ਗ੍ਰੀਟਿੰਗ ਕਾਰਡ ਵੀ ਛੱਡਦੇ ਹਨ। ਗੋਪੀ ਸੇਠ ਦਾ ਕਹਿਣਾ ਹੈ ਕਿ ਅਮਿਤਾਭ ਬੱਚਨ ਦੀ ਵਜ੍ਹਾ ਨਾਲ ਹੀ ਮੇਰੇ ਘਰ ਨੂੰ ਇਕ ਨਵੀਂ ਪਛਾਣ ਮਿਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News