ਅਮਰੀਕਾ ਦੀ 5 ਤੋਂ 11 ਸਾਲ ਉਮਰ ਵਰਗ ਦੇ 2.8 ਕਰੋੜ ਬੱਚਿਆਂ ਦੇ ਟੀਕਾਕਰਨ ਦੀ ਯੋਜਨਾ

10/20/2021 7:59:34 PM

ਵਾਸ਼ਿੰਗਟਨ-ਅਮਰੀਕਾ ਨੇ ਬੁੱਧਵਾਰ ਨੂੰ ਕਿਹਾ ਕਿ 5 ਤੋਂ 11 ਸਾਲ ਦੀ ਉਮਰ ਦੇ ਬੱਚੇ ਜਲਦ ਹੀ ਆਪਣੇ ਬਾਲ ਰੋਗ ਮਾਹਿਰ ਦੇ ਦਫਤਰ, ਸਥਾਨਕ ਫਾਰਮੇਸੀ ਅਤੇ ਆਪਣੇ ਸਕੂਲ 'ਚ ਵੀ ਕੋਵਿਡ-19 ਰੋਕੂ ਟੀਕੇ ਦੀ ਖੁਰਾਕ ਲਗਵਾ ਸਕਣਗੇ ਕਿਉਂਕਿ ਕੁਝ ਹੀ ਹਫ਼ਤਿਆਂ 'ਚ ਇਸ ਉਮਰ ਵਰਗ ਦੇ ਬੱਚਿਆਂ ਲਈ ਫਾਈਜ਼ਰ ਟੀਕੇ ਦੀਆਂ ਖੁਰਾਕਾਂ ਦੀ ਮਨਜ਼ੂਰੀ ਦੀ ਯੋਜਨਾ ਹੈ। ਟੀਕਿਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਲੰਬੇ ਅਧਿਐਨ ਤੋਂ ਬਾਅਦ ਬੱਚਿਆਂ ਨੂੰ ਟੀਕੇ ਲਾਉਣ ਦੇ ਫਾਇਦਿਆਂ 'ਤੇ ਚਰਚਾ ਕਰਨ ਲਈ ਸੰਘੀ ਰੈਗੂਲੇਟਰ ਅਗਲੇ ਦੋ ਹਫਤਿਆਂ 'ਚ ਬੈਠਕ ਕਰਨਗੇ।

ਇਹ ਵੀ ਪੜ੍ਹੋ : ਬਿਲ ਗੇਟਸ ਨੇ ਔਰਤ ਮੁਲਾਜ਼ਮ ਨੂੰ ਡੇਟ ਲਈ ਭੇਜੀਆਂ ਸਨ ਈਮੇਲ, ਤਲਾਕ ਤੋਂ ਬਾਅਦ ਹੋਇਆ ਖੁਲਾਸਾ

ਰਸਮੀ ਪ੍ਰਵਾਨਗੀ ਦੇ ਕੁਝ ਘੰਟਿਆਂ ਅੰਦਰ, ਦੋਂ ਤੋਂ ਤਿੰਨ ਨਵੰਬਰ ਨੂੰ ਰੋਗ ਕੰਟਰੋਲ ਅਤੇ ਰੋਕਥਾਮ ਸਲਾਹਕਾਰ ਦੀ ਕੇਂਦਰ ਦੀ ਪ੍ਰਸਤਾਵਿਤ ਬੈਠਕ ਤੋਂ ਬਾਅਦ ਦੇਸ਼ ਭਰ 'ਚ ਬੱਚਿਆਂ ਨੂੰ ਟੀਕਾ ਲਾਉਣ ਦੀ ਤਿਆਰੀ ਸ਼ੁਰੂ ਹੋ ਜਾਵੇਗੀ। ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਕਿਹਾ ਕਿ ਦੇਸ਼ 'ਚ ਹੁਣ ਲਗਭਗ 2.8 ਕਰੋੜ ਬੱਚਿਆਂ ਨੂੰ ਟੀਕੇ ਲਾਉਣ ਲਈ ਫਾਈਜ਼ਰ ਟੀਕੇ ਦੀ ਭਰਪੂਰ ਸਪਲਾਈ ਹੈ। ਉਨ੍ਹਾਂ ਨੇ ਕਿਹਾ ਕਿ ਟੀਕੇ ਦੀ ਭਰਪੂਰ ਗਿਣਤੀ ਚ ਉਪਲੱਬਧਤਾ ਯਕੀਨੀ ਕਰਨ ਲਈ ਕਈ ਮਹੀਨਿਆਂ ਤੋਂ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਸਫਲ ਟੀਕਾਕਰਨ ਨੂੰ ਲੈ ਕੇ ਇਸ ਭਾਰਤੀ ਕੰਪਨੀ ਦੀ ਕੀਤੀ ਸਹਾਰਨਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News