ਅਮਰੀਕੀ ਸਿੱਖ ਫਾਊਂਡੇਸ਼ਨ ਨੇ ਰੋਕਿਆ ਪਾਕਿਸਤਾਨ ਦੇ ਗੁਰਦੁਆਰਾ ਚੌਵਾ ਸਾਹਿਬ ਦੀ ਮੁਰੰਮਤ ਦਾ ਕੰਮ
Saturday, Jan 22, 2022 - 02:38 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਸਥਿਤ ਰੰਜੀਤ ਨਗਰ ਫਾਊਂਡੇਸ਼ਨ ਨੇ ਝੇਲਮ ਅਤੇ ਪਾਕਿਸਤਾਨ ਦੇ ਹੋਰ ਗੁਰਦੁਆਰਿਆਂ 'ਚ ਗੁਰਦੁਆਰਾ ਚੌਵਾ ਸਾਹਿਬ ਦੇ ਨਵੀਨੀਕਰਣ ਅਤੇ ਸਭ ਨਿਰਮਾਣ ਗਤੀਵਿਧੀਆਂ ਨੂੰ ਰੋਕ ਦਿੱਤਾ ਹੈ। ਫਾਊਂਡੇਸ਼ਨ ਨੇ ਆਪਣੇ ਫ਼ੈਸਲੇ ਨੂੰ ਅਧਿਸੂਚਿਤ ਕਰਦੇ ਹੋਏ ਕਿਹਾ ਕਿ ਉਸ ਨੇ ਈਵੈਕਿਊਈ ਟਰੱਸਟ ਬੋਰਡ (ਈ.ਟੀ.ਪੀ.ਬੀ) ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਵਲੋਂ ਹੁਣ ਤੱਕ ਕੀਤੇ ਗਏ ਕੰਮਾਂ ਦਾ ਬਿੱਲ ਅਤੇ ਖਰਚੇ ਦਾ ਵੇਰਵਾਂ ਪ੍ਰਦਾਨ ਕਰਨ 'ਚ ਗੈਰ-ਅਨੁਪਾਲਨ ਦੇ ਕਾਰਨ ਇਹ ਫ਼ੈਸਲਾ ਲਿਆ ਹੈ।
ਮੀਡੀਆ ਰਿਪੋਰਟ 'ਚ ਰੰਜੀਤ ਨਗਰ ਫਾਊੇਂਡੇਸ਼ਨ ਦੇ ਨਿਰਦੇਸ਼ਕ ਸਤਪ੍ਰੀਤ ਸਿੰਘ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕੀ ਨਿਯਮ ਉਨ੍ਹਾਂ ਨੂੰ ਆਪਣੇ ਖਰਚ ਦੇ ਦਸਤਾਵੇਜ਼ ਅੰਤਰਿਕ ਰਾਜਸਵ ਸੇਵਾ, ਨਿਆਂ ਵਿਭਾਗ ਨੂੰ ਸਾਲਾਨਾ ਉਪਲੱਬਧ ਕਰਵਾਉਣ ਲਈ ਮਜ਼ਬੂਰ ਕਰਦੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵੇਰਵੇ ਨੂੰ '15 ਮਈ ਨੂੰ ਜਾਂ ਉਸ ਤੋਂ ਪਹਿਲੇ' ਜਨਤਕ ਡੋਮੇਨ 'ਚ ਰੱਖਣ ਲਈ ਵਿਭਾਗ ਦੀ ਸਾਈਟ 'ਤੇ ਅਪਡੇਟ ਕੀਤਾ ਜਾਣਾ ਹੈ ਪਰ ਪਾਕਿਸਤਾਨ 'ਚ ETPB ਦਫ਼ਤਰ ਨੇ ਜ਼ਰੂਰੀ ਦਸਤਾਵੇਜ਼ ਉਪਲੱਬਧ ਨਹੀਂ ਕਰਵਾਏ ਹਨ ਇਸ ਲਈ ਐੱਨ.ਜੀ.ਓ. ਨੇ ਆਪਣੀਆਂ ਗਤੀਵਿਧੀਆਂ ਨੂੰ ਰੋਕਣ ਦਾ ਫ਼ੈਸਲਾ ਕੀਤਾ।
ਰਿਪੋਰਟ ਮੁਤਾਬਕ ਪਹਿਲੇ ਵੀ ETPB ਅਤੇ PSGPC ਦੇ ਅਧਿਕਾਰੀਆਂ ਵਲੋਂ ਗੁਰਦੁਆਰਾ ਫੰਡ ਦੀ ਹੇਰਾਫੇਰੀ ਦੀਆਂ ਖ਼ਬਰਾਂ ਆ ਚੁੱਕੀਆਂ ਹਨ । ਫਾਊਂਡੇਸ਼ਨ ਨੂੰ ਵੱਡੇ ਪੈਮਾਨੇ 'ਤੇ ਸਿੱਖ ਪ੍ਰਵਾਸੀ ਵਲੋਂ ਵਿੱਤ ਪੋਸ਼ਿਤ ਕੀਤਾ ਜਾਂਦਾ ਹੈ। ਗੁਰਦੁਆਰਾ ਚੌਵਾ ਸਾਹਿਬ ਪ੍ਰਾਜੈਕਟ ਦੇ ਬਾਰੇ 'ਚ, ਫਾਊਂਡੇਸ਼ਨ ਆਪਣੀ ਵੈੱਬਸਾਈਟ 'ਤੇ ਕਹਿੰਦਾ ਹੈ: 'ਗੁਰੂ ਨਾਨਕ ਦੇਵ ਜੀ ਨੇ ਇਸ ਖੇਤਰ 'ਚ ਪਾਣੀ ਵਹਾਉਣ ਦੀ ਸ਼ੁਰੂਆਤ ਕੀਤੀ ਸੀ।
ਪਾਣੀ ਦੇ ਝਰਨੇ ਨੂੰ ਚੌਵਾ ਕਿਹਾ ਜਾਂਦਾ ਹੈ, ਇਸ ਲਈ ਇਸ ਜਗ੍ਹਾ ਨੂੰ ਚੌਵਾ ਸਾਹਿਬ ਦਾ ਨਾਂ ਮਿਲਿਆ। ਜਗਤ ਗੁਰੂ ਨਾਨਕ ਦੇਵ ਜੀ ਟੀਲਾ ਜੋਗੀਆਂ ਨਾਲ ਇਥੇ ਪਹੁੰਚੇ। ਨੀਂਹ ਅਨੁਸਾਰ ਗੁਰਦੁਆਰੇ ਦੇ ਵਰਤਮਾਨ ਭਵਨ ਦਾ ਨਿਰਮਾਣ ਮਹਾਰਾਜਾ ਰਣਜੀਤ ਸਿੰਘ ਦੇ ਆਦੇਸ਼ 'ਤੇ 1834 'ਚ ਕੀਤਾ ਗਿਆ ਸੀ। ਇਮਾਰਤ ਦੇ ਇਕ ਪਾਸੇ ਘਨ ਨਦੀ ਅਤੇ ਦੂਜੇ ਪਾਸੇ ਇਕ ਕਿਲ੍ਹਾ ਹੈ। ਬਾਕੀ ਭਵਨ ਦੇ ਚਾਰੇ ਪਾਸੇ ਅਸਮਾਨ ਅਤੇ ਅਵਿਕਸਿਤ ਭੂਮੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।