ਅਮਰੀਕੀ ਸੈਨੇਟ ਦੇ ਐੱਨ. ਐੱਸ. ਏ. ਦੇ ਮੁਖੀ ਦੇ ਤੌਰ ''ਤੇ ਪਾਲ ਨਾਕਾਸੋਨ ਦੇ ਨਾਂ ਨੂੰ ਮਨਜ਼ੂਰੀ

Wednesday, Apr 25, 2018 - 09:28 AM (IST)

ਵਾਸ਼ਿੰਗਟਨ— ਸੈਨੇਟ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਰਾਸ਼ਟਰੀ ਸੁਰੱਖਿਆ ਏਜੰਸੀ (ਐੱਨ. ਐੱਸ. ਏ.) ਅਤੇ ਅਮਰੀਕੀ ਸਾਈਬਰ ਕਮਾਨ ਦੇ ਮੁਖੀ ਦੇ ਤੌਰ 'ਤੇ ਪਾਲ ਨਾਕਾਸੋਨ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੱਲ ਇਸ ਦੀ ਮਨਜ਼ੂਰੀ ਦਿੱਤੀ ਗਈ। ਨਾਕਾਸੋਨ ਲੰਬੇ ਸਮੇਂ ਤਕ ਕ੍ਰਿਪਟੋਲਾਜੀ ਭਾਈਚਾਰੇ ਦੇ ਮੈਂਬਰ ਰਹੇ ਹਨ ਅਤੇ ਸਾਈਬਰ ਮੁੱਦਿਆਂ ਨਾਲ ਨਜਿੱਠਣ 'ਚ ਉਨ੍ਹਾਂ ਨੂੰ ਚੰਗਾ ਤਜ਼ਰਬਾ ਹੈ। ਉਹ ਮਾਈ ਰੋਜਰਸ ਦੀ ਥਾਂ ਲੈਣਗੇ, ਜੋ ਸੇਵਾਮੁਕਤ (ਰਿਟਾਇਰ) ਹੋ ਰਹੇ ਹਨ। 
ਉਨ੍ਹਾਂ ਦੇ ਨਾਮ ਦੀ ਪੁਸ਼ਟੀ ਦੀ ਸੁਣਵਾਈ ਦੌਰਾਨ ਨਾਕਾਸੇਨ ਨੇ ਕਿਹਾ ਸੀ ਕਿ ਚੀਨ, ਰੂਸ ਅਤੇ ਹੋਰ ਦੇਸ਼ਾਂ ਜਿਨ੍ਹਾਂ ਨੇ ਅਮਰੀਕਾ ਦੇ ਖਿਲਾਫ ਸਾਈਬਰ ਹਮਲੇ ਸ਼ੁਰੂ ਕੀਤੇ ਹਨ, ਇਸ ਦੇ ਨਤੀਜਿਆਂ ਨੂੰ ਲੈ ਕੇ ਚਿੰਤਤ ਨਹੀਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇਸ਼ਾਂ ਦੇ ਵਿਵਹਾਰ ਦੇ ਬਦਲਣ ਦਾ ਕੋਈ ਠੋਸ ਕਾਰਣ ਵੀ ਨਹੀਂ ਦਿਖਾਈ ਦਿੰਦਾ। ਉਨ੍ਹਾਂ ਨੇ ਸੁਣਵਾਈ ਦੌਰਾਨ ਕਿਹਾ,''ਉਨ੍ਹਾਂ ਨੂੰ ਸਾਡਾ ਡਰ ਨਹੀਂ ਹੈ।'' ਨਾਕਾਸੋਨ ਨੇ ਕਿਹਾ ਕਿ ਅਮਰੀਕਾ ਨੂੰ ਉਨ੍ਹਾਂ ਨੂੰ ਰੋਕਣ ਲਈ ਉਨ੍ਹਾਂ ਕਾਰਵਾਈ ਕਰਨੀ ਚਾਹੀਦੀ ਹੈ।


Related News