ਅਮਰੀਕੀ ਚਿਤਾਵਨੀ ਦੇ ਬਾਵਜੂਦ ਰੂਸੀ ਮਿਜ਼ਾਈਲ ਖਰੀਦੇਗਾ ਤੁਰਕੀ
Sunday, May 05, 2019 - 06:01 PM (IST)

ਇਸਤਾਨਬੁਲ (ਏ.ਐਫ.ਪੀ.)- ਤੁਰਕੀ ਨੇ ਰੂਸ ਤੋਂ ਮਿਜ਼ਾਈਲ ਖਰੀਦ 'ਤੇ ਅੱਗੇ ਵੱਧਣ 'ਤੇ ਅਮਰੀਕਾ ਵਲੋਂ ਉਸ 'ਤੇ ਪਾਬੰਦੀ ਲਗਾਉਣ ਦੀਆਂ ਧਮਕੀਆਂ ਨੂੰ ਰੱਦ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਉਹ ਮਾਸਕੋ ਨੂੰ ਕੀਤੇ ਵਾਅਦੇ ਤੋਂ ਪਿੱਛੇ ਨਹੀਂ ਹਟੇਗਾ। ਅਮਰੀਕਾ ਨੇ ਕਿਹਾ ਹੈ ਕਿ ਜੇਕਰ ਤੁਰਕੀ ਨੇ ਰੂਸੀ ਮਿਜ਼ਾਈਲ ਰੱਖਿਆ ਪ੍ਰਣਾਲੀ ਹਾਸਲ ਕੀਤੀ ਤਾਂ ਉਹ ਉਸ ਦੇ ਨਾਲ ਸੰਯੁਕਤ ਐਫ-35 ਪ੍ਰੋਗਰਾਮ ਰੋਕ ਦੇਵੇਗਾ। ਤੁਰਕੀ ਦੇ ਰਾਸ਼ਟਰਪਤੀ ਫੁਅਤ ਓਕਤੇ ਨੇ ਇਕ ਟੀ.ਵੀ. ਚੈਨਲ ਨੂੰ ਕਿਹਾ ਕਿ ਪਾਬੰਦੀਆਂ ਦੀ ਅਮਰੀਕੀ ਧਮਕੀਆਂ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਉਹ ਲੋਕ ਤੁਰਕੀ ਨੂੰ ਨਹੀਂ ਜਾਣਦੇ ਹਨ। ਅੰਕਾਰਾ ਨੇ ਕਿਹਾ ਹੈ ਕਿ ਰੂਸੀ ਮਿਜ਼ਾਈਲ ਪ੍ਰਣਾਲੀ ਐਸ-400 ਦੀ ਪਹਿਲੀ ਸਪਲਾਈ ਜੂਨ ਜਾਂ ਜੁਲਾਈ ਵਿਚ ਹੋਣ ਦਾ ਪ੍ਰੋਗਰਾਮ ਹੈ।