ਟਰੰਪ ਦੀ ਚੋਣ ਰੈਲੀ ਨੂੰ ਨਿੱਕੀ ਹੈਲੀ ਨੇ ਕੀਤਾ ਸੰਬੋਧਨ, ਵੱਡੀ ਗਿਣਤੀ ''ਚ ਸਿੱਖ ਭਾਈਚਾਰੇ ਨੇ ਕੀਤੀ ਸ਼ਿਰਕਤ
Sunday, Oct 25, 2020 - 06:28 PM (IST)
ਫਿਲਾਡੇਲਫੀਆ (ਰਾਜ ਗੋਗਨਾ): ਤਿੰਨ ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਚੋਣਾਂ ਦੀ ਪਿਛਲੇ ਦੋ ਕੁ ਹਫ਼ਤਿਆਂ ਤੋਂ ਚੋਣ ਮੁਹਿੰਮ ਜ਼ੋਰਾਂ 'ਤੇ ਹੈ। ਇਹ ਚੋਣਾਂ ਦੁਬਾਰਾ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਨਾਲ ਸਬੰਧਤ ਹਨ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜ ਰਹੇ ਰਿਪਬਲਿਕਨ ਪਾਰਟੀ ਵੱਲੋਂ ਡੋਨਾਲਡ ਟਰੰਪ ਅਤੇ ਡੈਮੋਕ੍ਰਟਿਕ ਪਾਰਟੀ ਵੱਲੋਂ ਜੋਅ ਬਾਈਡਨ ਹਨ। ਬੀਤੇ ਦਿਨ ਰਾਸ਼ਟਰਪਤੀ ਦੀ ਚੋਣ ਲੜ ਰਹੇ ਡੋਨਾਲਡ ਟਰੰਪ ਦੀ ਇਕ ਭਰਵੀਂ ਰੈਲੀ ਪੇਨਸਿਲਵੇਨੀਆ ਸੂਬੇ ਦੇ ਟਾਊਨ ਨੌਰਿਸਟਾਊਨ ਵਿਖੇ ਹੋਈ।
ਭਾਰਤੀ ਮੂਲ ਦਾ ਭਾਈਚਾਰਾ ਇਸ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਦੇਣ ਲਈ ਟਰੰਪ ਦੇ ਹੱਕ ਵਿਚ ਸ: ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਦੀ ਅਗਵਾਈ ਹੇਠ ਸ਼ਾਮਿਲ ਹੋਇਆ। ਸਾਬਕਾ ਯੂਨਾਇਟਡ ਨੈਸ਼ਨ ਅੰਬਸੈਡਰ ਅਤੇ ਸਾਬਕਾ ਗਵਰਨਰ ਸਾਊਥ ਕੈਰੋਲੀਨਾ ਨਿੱਕੀ ਹੈਲੀ ਰੰਧਾਵਾ ਨੇ ਸੰਬੋਧਨ ਕੀਤਾ।ਆਪਣੇ ਭਾਸ਼ਣ ਦੌਰਾਨ ਨਿੱਕੀ ਹੈਲੀ ਨੇ ਸੰਬੋਧਨ ਕੀਤਾ। ਆਪਣੇ ਭਾਸ਼ਨ ਦੌਰਾਨ ਨਿੱਕੀ ਹੈਲੀ ਨੇ ਕਿਹਾ ਕਿ ਪਹਿਲੇ ਵੀ ਟਰੰਪ ਨੂੰ ਜਿਤਾਉਣ ਲਈ ਸਿੱਖਾਂ ਨੇ ਅਹਿਮ ਯੋਗਦਾਨ ਪਾਇਆ ਹੈ। ਰਾਸ਼ਟਰਪਤੀ ਟਰੰਪ ਦੇ ਦਿਲ ਦੇ ਅੰਦਰ ਸਿੱਖਾਂ ਪ੍ਰਤੀ ਬਹੁਤ ਸਤਿਕਾਰ ਵਧੀਆਂ ਹੈ।
ਇਸ ਚੋਣ ਰੈਲੀ ਨੇ ਦੱਸ ਹੀ ਦਿੱਤਾ ਹੈ ਕਿ ਭਾਰਤੀ ਲੋਕ ਮੁੜ ਟਰੰਪ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇਖਣਾ ਚਾਹੁੰਦੇ ਹਨ।ਨਿੱਕੀ ਹੈਲੀ ਨੇ ਇਸ ਮੌਕੇ ਟਰੰਪ ਦੀਆ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ ਅਤੇ ਸਿੱਖਾਂ ਨੂੰ ਟਰੰਪ ਦੀ ਡੱਟ ਕੇ ਹਿਮਾਇਤ ਕਰਨ ਬਾਰੇ ਕਿਹਾ। ਇਸ ਮੌਕੇ ਚੇਅਰਮੈਨ ਜਸਦੀਪ ਸਿੰਘ ਜੱਸੀ, ਬਲਜਿੰਦਰ ਸਿੰਘ ਸੰਮੀ ਉਪ ਪ੍ਰਧਾਨ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਕੋਰੋਨਾ ਦੀ ਚਲ ਰਹੀ ਮਹਾਮਾਰੀ ਦੌਰਾਨ ਰਾਸ਼ਟਰਪਤੀ ਟਰੰਪ ਨਾਲ ਡੱਟ ਕੇ ਖੜ੍ਹ ਜਾਣਾ ਸਾਡੇ ਭਾਈਚਾਰੇ ਇਹ ਬਹੁਤ ਵੱਡਾ ਕਦਮ ਸਿੱਧ ਹੋਵੇਗਾ ਅਤੇ ਉਹਨਾ ਟਰੰਪ ਦੀ ਜਿੱਤ ਨੂੰ ਸਪਸ਼ੱਟ ਕੀਤਾ।