ਹੱਸਦੇ-ਹੱਸਦੇ ਮੌਤ ਦੇ ਮੂੰਹ ''ਚ ਜਾ ਰਹੇ ਨੇ ਕੋਰੋਨਾਵਾਇਰਸ ਦੇ ਮਰੀਜ਼, ਡਾਕਟਰ ਵੀ ਹੈਰਾਨ

Sunday, Apr 12, 2020 - 02:56 PM (IST)

ਹੱਸਦੇ-ਹੱਸਦੇ ਮੌਤ ਦੇ ਮੂੰਹ ''ਚ ਜਾ ਰਹੇ ਨੇ ਕੋਰੋਨਾਵਾਇਰਸ ਦੇ ਮਰੀਜ਼, ਡਾਕਟਰ ਵੀ ਹੈਰਾਨ

ਵਾਸ਼ਿੰਗਟਨ- ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋ ਕੇ ਆਪਣੇ ਘਰ ਪਹੁੰਚੇ ਪੱਤਰਕਾਰ ਤੇ 83 ਮੈਰਾਥਾਨ ਦੌੜਾਂ ਵਿਚ ਹਿੱਸਾ ਲੈ ਚੁੱਕੇ 51 ਸਾਲਾ ਐਨਿਕ ਜੇਸਡਾਨਨ ਨੂੰ ਦੇਖ ਕੇ ਲੱਗਿਆ ਕਿ ਉਹਨਾਂ ਨੇ ਕੋਰੋਨਾਵਾਇਰਸ ਦੀ ਜੰਗ ਜਿੱਤ ਲਈ ਹੈ। ਤਦੇ ਅਚਾਨਕ ਇਕ ਦਿਨ ਮੁੜ ਉਹਨਾਂ ਦੇ ਫੇਫੜਿਆਂ ਵਿਚ ਇਨਫੈਕਸ਼ਨ ਫੈਲ ਗਿਆ ਤੇ ਉਹਨਾਂ ਦੀ ਹਾਲਤ ਵਿਗੜ ਗਈ, ਜਿਸ ਕਾਰਣ ਉਹਨਾਂ ਦੀ ਮੌਤ ਹੋ ਗਈ। ਇਹਨਾਂ 13 ਘੰਟਿਆਂ ਦੌਰਾਨ ਉਹ ਕਦੇ ਹੱਸਦੇ ਸਨ ਤਾਂ ਕਦੇ ਉਥੇ ਮੌਜੂਦ ਡਾਕਟਰਾਂ ਨਾਲ ਗੱਲ ਕਰਦੇ ਸਨ। ਉਹਨਾਂ ਨੂੰ ਦੇਖ ਕੇ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਸੀ ਕਿ ਉਹ ਇਸ ਦੁਨੀਆ ਨੂੰ ਇੰਨੀ ਜਲਦੀ ਅਲਵਿਦਾ ਕਰ ਦੇਣਗੇ।

ਇਹ ਸਿਰਫ ਐਲਿਨ ਜੇਸਡਾਨਨ ਦੀ ਕਹਾਣੀ ਨਹੀਂ ਹੈ। ਅਮਰੀਕਾ ਵਿਚ ਕਈ ਅਜਿਹੇ ਮਾਮਲੇ ਦਿਖ ਰਹੇ ਹਨ, ਜਿਹਨਾਂ ਵਿਚ ਮਰੀਜ਼ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਤੋਂ ਬਾਅਦ ਦੇਖਦੇ ਹੀ ਦੇਖਦੇ ਮੌਤ ਦੇ ਮੂੰਹ ਵਿਚ ਚਲਿਆ ਜਾਂਦਾ ਹੈ। ਅਮਰੀਕੀ ਵਿਗਿਆਨੀਆਂ ਨੇ ਕਿਹਾ ਕਿ ਉਹਨਾਂ ਨੇ ਕਦੇ ਵੀ ਇਸ ਤਰ੍ਹਾਂ ਦੀ ਮਹਾਮਾਰੀ ਨਹੀਂ ਦੇਖੀ ਹੈ। ਉਹਨਾਂ ਕਿਹਾ ਕਿ ਸਾਨੂੰ ਹੁਣ ਖੁਦ ਸਮਝ ਨਹੀਂ ਆ ਰਿਹਾ ਕਿ ਇਸ ਬੀਮਾਰੀ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ।

ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਦੀ ਨਰਸ ਡਾਇਨਾ ਟੋਰੇਸ ਦੱਸਦੀ ਹੈ ਕਿ ਅਸੀਂ ਸੋਚਦੇ ਹਾਂ ਕਿ ਮਰੀਜ਼ ਹੁਣ ਠੀਕ ਹੋ ਰਿਹਾ ਹੈ। ਮਰੀਜ਼ ਦੇ ਠੀਕ ਹੋਣ 'ਤੇ ਸਭ ਤੋਂ ਜ਼ਿਆਦਾ ਖੁਸ਼ ਸਾਨੂੰ ਹੀ ਹੁੰਦੀ ਹੈ ਪਰ ਅਚਾਨਕ ਕੁਝ ਅਜਿਹਾ ਹੁੰਦਾ ਹੈ ਕਿ ਮਰੀਜ਼ ਆਪਣੇ ਹੋਸ਼ ਗੁਆ ਦਿੰਦਾ ਹੈ। ਟੋਰੇਸ ਨੇ ਕਿਹਾ ਕਿ ਅਸੀਂ ਜਿਵੇ ਹੀ ਮਰੀਜ਼ ਨੂੰ ਕੁਝ ਦੇਰ ਦੇ ਲਈ ਛੱਡਦੇ ਹਾਂ ਉਹ ਮੌਤ ਦੇ ਮੂੰਹ ਵਿਚ ਚਲਾ ਜਾਂਦਾ ਹੈ। ਮਰੀਜ਼ ਸਾਡੇ ਨਾਲ ਗੱਲ ਕਰਦੇ ਰਹਿੰਦੇ ਹਨ ਤੇ ਦੇਖਦੇ ਹੀ ਦੇਖਦੇ ਉਹਨਾਂ ਦੀ ਮੌਤ ਹੋ ਜਾਂਦੀ ਹੈ।

ਵੈਂਟੀਲੇਟਰ 'ਤੇ ਰਹਿਣ ਬਾਵਜੂਦ ਹੋ ਰਹੀਆਂ ਹਨ ਮੌਤਾਂ
ਕੋਲੰਬੀਆ ਯੂਨੀਵਰਸਿਟੀ ਦੇ ਇਰਵਿੰਗ ਮੈਡੀਕਲ ਸੈਂਟਰ ਦੇ ਮੁੱਖ ਸਰਜਨ ਡਾਕਟਰ ਕ੍ਰੇਗ ਸਮਿਥ ਦੇ ਮੁਤਾਬਕ ਕੋਰੋਨਾਵਾਇਰਸ ਇਨਫੈਕਟਡ ਮਰੀਜ਼ਾਂ 'ਤੇ ਹੁਣ ਵੈਂਟੀਲੇਟਰ ਦਾ ਵੀ ਅਸਰ ਨਹੀਂ ਦਿਖ ਰਿਹਾ ਹੈ। ਕੋਰੋਨਾਵਾਇਰਸ ਇਨਫੈਕਟਡ ਮਰੀਜ਼ ਔਸਤਨ ਦੋ ਹਫਤੇ ਵੈਂਟੀਲੇਟਰ 'ਤੇ ਬਿਤਾ ਰਹੇ ਹਨ। ਇਸ ਦੇ ਬਾਵਜੂਦ ਇਕ ਝਟਕੇ ਵਿਚ ਉਹਨਾਂ ਦੀ ਮੌਤ ਹੋ ਰਹੀ ਹੈ।


author

Baljit Singh

Content Editor

Related News