ਅਮਰੀਕਾ ਦੀ ਨਾਗਰਿਕਾਂ ਨੂੰ ਪਾਕਿ ਯਾਤਰਾ ''ਤੇ ਮੁੜ ਵਿਚਾਰ ਦੀ ਸਲਾਹ

Tuesday, Apr 16, 2019 - 11:44 AM (IST)

ਅਮਰੀਕਾ ਦੀ ਨਾਗਰਿਕਾਂ ਨੂੰ ਪਾਕਿ ਯਾਤਰਾ ''ਤੇ ਮੁੜ ਵਿਚਾਰ ਦੀ ਸਲਾਹ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਅੱਤਵਾਦ ਦੇ ਮੱਦੇਨਜ਼ਰ ਪਾਕਿਸਤਾਨ ਦੀ ਯਾਤਰਾ ਦੀ ਆਪਣੀ ਯੋਜਨਾ 'ਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਅਸ਼ਾਂਤ ਬਲੋਚਿਸਤਾਨ, ਖੈਬਰ ਪਖਤੂਨਖਵਾ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਨੂੰ ਅੱਤਵਾਦੀ ਹਮਲਿਆਂ ਕਾਰਨ ਸਭ ਤੋਂ ਖਤਰਨਾਕ ਇਲਾਕੇ ਨਿਸ਼ਾਨਬੱਧ ਕਰਦਿਆਂ ਇਨ੍ਹਾਂ ਥਾਵਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। 

ਅਮਰੀਕਾ ਵੱਲੋਂ ਸੋਮਵਾਰ ਨੂੰ ਜਾਰੀ ਤਾਜ਼ਾ ਯਾਤਰਾ ਸਲਾਹ ਵਿਚ ਪਾਕਿਸਤਾਨ ਨੂੰ ਸਧਾਰਨ ਰੂਪ ਨਾਲ 'ਪੱਧਰ ਤਿੰਨ' ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਪਰ ਬਲੋਚਿਸਤਾਨ, ਖੈਬਰ ਪਖਤੂਨਖਵਾ ਸੂਬੇ, ਪੀ.ਓ.ਕੇ. ਅਤੇ ਭਾਰਤ-ਪਾਕਿਸਤਾਨ ਸੀਮਾ ਸਮੇਤ ਦੇਸ਼ ਦੇ ਕਈ ਹਿੱਸਿਆਂ ਨੂੰ ਸਭ ਤੋਂ ਖਤਰਨਾਕ 'ਪੱਧਰ ਚਾਰ' ਸ਼੍ਰੇਣੀ ਵਿਚ ਰੱਖਿਆ ਹੈ। ਅਮਰੀਕੀ ਨਾਗਰਿਕਾਂ ਨੂੰ ਇਨ੍ਹਾਂ ਥਾਵਾਂ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਇਕ ਯਾਤਰਾ ਸਲਾਹ ਵਿਚ ਕਿਹਾ,''ਪਾਕਿਸਤਾਨ ਵਿਚ ਅਤੇ ਇਸ ਦੇ ਆਲੇ-ਦੁਆਲੇ ਸ਼ਹਿਰੀ ਹਵਾਬਾਜ਼ੀ ਆਪਰੇਸ਼ਨ ਲਈ ਖਤਰਿਆਂ ਦੇ ਮੱਦੇਨਜ਼ਰ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ (ਐੱਫ.ਏ.ਏ.) ਨੇ ਨੋਟਿਸ ਟੂ ਏਅਰਮੈਨ (ਨੋਟੈਮ) ਅਤੇ ਜਾਂ ਵਿਸ਼ੇਸ਼ ਫੈਡਰਲ ਹਵਾਬਾਜ਼ੀ ਰੈਗੂਲੇਟਰੀ (ਐੱਸ.ਐੱਫ.ਏ.ਆਰ.) ਲਈ ਨੋਟਿਸ ਜਾਰੀ ਕੀਤਾ ਹੈ।'' 

ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਅੱਤਵਾਦੀ ਸਮੂਹ ਪਾਕਿਸਤਾਨ ਵਿਚ ਸੰਭਾਵਿਤ ਹਮਲਿਆਂ ਦੀ ਸਾਜਿਸ਼ ਰਚ ਰਹੇ ਹਨ। ਉਸ ਨੇ ਕਿਹਾ,''ਅੱਤਵਾਦੀਆਂ ਨੇ ਪਹਿਲਾਂ ਵੀ ਅਮਰੀਕੀ ਦੂਤਾਂ ਅਤੇ ਡਿਪਲੋਮੈਟਿਕ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਪ੍ਰਾਪਤ ਜਾਣਕਾਰੀਆਂ ਦੱਸਦੀਆਂ ਹਨ ਕਿ ਉਹ ਅੱਗੇ ਵੀ ਅਜਿਹਾ ਕਰਨਾ ਜਾਰੀ ਰੱਖ ਸਕਦੇ ਹਨ।''


author

Vandana

Content Editor

Related News