ਅਮਰੀਕਨ ਏਅਰਲਾਇੰਸ 'ਤੇ ਕੋਰੋਨਾ ਦੀ ਮਾਰ, ਵੱਡੀ ਗਿਣਤੀ 'ਚ ਕਾਮਿਆਂ ਦੀ ਜਾ ਸਕਦੀ ਹੈ ਨੌਕਰੀ

Thursday, Jul 16, 2020 - 04:15 PM (IST)

ਅਮਰੀਕਨ ਏਅਰਲਾਇੰਸ 'ਤੇ ਕੋਰੋਨਾ ਦੀ ਮਾਰ, ਵੱਡੀ ਗਿਣਤੀ 'ਚ ਕਾਮਿਆਂ ਦੀ ਜਾ ਸਕਦੀ ਹੈ ਨੌਕਰੀ

ਡਲਾਸ (ਭਾਸ਼ਾ) : ਅਮਰੀਕਨ ਏਅਰਲਾਇੰਸ ਨੇ ਲਗਭਗ 25,000 ਕਾਮਿਆਂ ਨੂੰ ਸੂਚਤसਕੀਤਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਹਵਾਈ ਯਾਤਰਾ ਦੀ ਮੰਗ ਵਿਚ ਭਾਰੀ ਕਮੀ ਕਾਰਨ ਅਕਤੂਬਰ ਵਿਚ ਉਨ੍ਹਾਂ ਦੀ ਨੌਕਰੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਅਮਰੀਕਾ ਦੇ ਸਿਖ਼ਰ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਸਮਰੱਥ ਗਿਣਤੀ ਵਿਚ ਕਾਮੇ 2 ਸਾਲ ਤੱਕ ਲਈ ਅੰਸ਼ਕ ਭੁਗਤਾਨ ਨਾਲ ਛੁੱਟੀ ਲੈ ਲੈਂਦੇ ਹਨ ਤਾਂ ਇਹ ਛਾਂਟੀ ਘੱਟ ਹੋ ਸਕਦੀ ਹੈ। ਏਅਰਲਾਈਨ ਦੇ ਸੀ.ਈ.ਓ. ਡਗ ਪਾਰਕਰ ਅਤੇ ਪ੍ਰਧਾਨ ਰਾਬਰਟ ਇਸੋਮ ਨੇ ਕਾਮਿਆਂ ਨੂੰ ਭੇਜੇ ਨੋਟਿਸ ਵਿਚ ਕਿਹਾ ਕਿ ਉਨ੍ਹਾਂ ਨੂੰ ਛਾਂਟੀ ਤੋਂ ਬਚੇ ਜਾਣ ਦੀ ਉਮੀਦ ਹੈ, ਕਿਉਂਕਿ ਮਹਾਮਾਰੀ ਦਾ ਕਹਿਰ ਘੱਟ ਪੈਣ ਨਾਲ ਇਕ ਅਕਤੂਬਰ ਤੱਕ ਹਵਾਈ ਯਾਤਰਾ ਦੀ ਮੰਗ ਵਿਚ ਤੇਜੀ ਆਉਣ ਦਾ ਅੰਦਾਜ਼ਾ ਹੈ।


author

cherry

Content Editor

Related News