ਜਹਾਜ਼ 'ਚ 2 ਧੀਆਂ ਨਾਲ ਸਫ਼ਰ ਕਰ ਰਹੇ ਸਨ ਅਦਾਕਾਰ ਕ੍ਰਿਸਚੀਅਨ ਓਲੀਵਰ, ਸਮੁੰਦਰ 'ਚ ਡਿੱਗਿਆ ਪਲੇਨ, ਮੌਤ

Saturday, Jan 06, 2024 - 09:28 AM (IST)

ਜਹਾਜ਼ 'ਚ 2 ਧੀਆਂ ਨਾਲ ਸਫ਼ਰ ਕਰ ਰਹੇ ਸਨ ਅਦਾਕਾਰ ਕ੍ਰਿਸਚੀਅਨ ਓਲੀਵਰ, ਸਮੁੰਦਰ 'ਚ ਡਿੱਗਿਆ ਪਲੇਨ, ਮੌਤ

ਸਾਨ ਜੁਆਨ (ਭਾਸ਼ਾ)- ਪੂਰਬੀ ਕੈਰੇਬੀਅਨ ਵਿੱਚ ਇੱਕ ਛੋਟੇ ਨਿੱਜੀ ਟਾਪੂ ਨੇੜੇ ਇੱਕ ਜਹਾਜ਼ ਹਾਦਸੇ ਵਿੱਚ ਅਮਰੀਕੀ ਅਦਾਕਾਰ ਕ੍ਰਿਸ਼ਚੀਅਨ ਓਲੀਵਰ ਅਤੇ ਉਸ ਦੀਆਂ 2 ਧੀਆਂ ਦੀ ਮੌਤ ਹੋ ਗਈ। ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਦੀ ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਹਾਦਸਾ ਵੀਰਵਾਰ ਨੂੰ ਬੇਕੀਆ ਨੇੜੇ ਪੇਟਿਟ ਨੇਵਿਸ ਟਾਪੂ ਦੇ ਪੱਛਮ ਵਿੱਚ ਵਾਪਰਿਆ। ਅਦਾਕਾਰ ਇਕ ਛੋਟੇ ਸਿੰਗਲ ਇੰਜਣ ਵਾਲੇ ਜਹਾਜ਼ ਵਿਚ ਬੈਠ ਕੇ ਪੇਗੇਟ ਫਾਰਮ ਇਲਾਕੇ ਵਿਚ ਜੇ.ਐੱਫ. ਮਿਸ਼ੇਲ ਏਅਰ ਪੋਰਟ ਤੋਂ ਸੇਂਟ ਲੂਸੀਆ ਵੱਲ ਜਾ ਰਹੇ ਸਨ। 

ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 4 ਹਲਾਕ

ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਡਾਣ ਤੋਂ ਥੋੜ੍ਹੀ ਦੇਰ ਬਾਅਦ, ਜਹਾਜ਼ ਕਿਸੇ ਤਕਨੀਕੀ ਖਰਾਬੀ ਕਾਰਨ ਸਮੁੰਦਰ ਵਿੱਚ ਡਿੱਗ ਗਿਆ। ਪੇਗੇਟ ਫਾਰਮ ਵਿਖੇ ਮੌਜੂਦ ਮਛੇਰਿਆਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਨੇ ਐੱਸ.ਵੀ.ਜੀ ਕੋਸਟ ਗਾਰਡ ਨੂੰ ਸੂਚਿਤ ਕੀਤਾ ਪਰ ਜਦੋਂ ਤੱਕ ਉਹ ਮੌਕੇ 'ਤੇ ਪਹੁੰਚੇ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਜਾਨ ਗੁਆਉਣ ਵਾਲੀਆਂ ਅਦਾਕਾਰ ਦੀਆਂ ਧੀਆਂ 10 ਸਾਲਾ ਮਦਿਤਾ ਕਲੇਪਸਰ ਅਤੇ 12 ਸਾਲਾ ਅਨਿਕ ਕਲੇਪਸਰ ਹਨ। ਉਥੇ ਹੀ ਇਸ ਹਾਦਸੇ ਵਿੱਚ ਪਾਇਲਟ ਰੌਬਰਟ ਸਾਕਸ ਦੀ ਵੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਸੁਣਵਾਈ ਦੌਰਾਨ ਦੋਸ਼ੀ ਨੇ ਮਹਿਲਾ ਜੱਜ 'ਤੇ ਕੀਤਾ ਹਮਲਾ, ਮਚੀ ਹਫੜਾ-ਦਫੜੀ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

cherry

Content Editor

Related News