ਅਮਰੀਕਾ : 15 ਕਰੋੜ ਲੋਕ ਲੂ ਦੀ ਚਪੇਟ 'ਚ, ਹੁਣ ਤੱਕ 6 ਲੋਕਾਂ ਦੀ ਮੌਤ

07/21/2019 10:59:04 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਇਸ ਹਫਤੇ ਦੇ ਅਖੀਰ ਵਿਚ ਅਮਰੀਕਾ ਵਿਚ ਨਿਊਯਾਰਕ, ਫਿਲਾਡੇਲਫੀਆ ਅਤੇ ਵਾਸ਼ਿੰਗਟਨ ਸਮੇਤ ਕਈ ਵੱਡੇ ਸ਼ਹਿਰਾਂ ਵਿਚ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮੱਧ ਪੱਛਮੀ ਮੈਦਾਨ ਤੋਂ ਲੈ ਕੇ ਅਟਲਾਂਟਿਕ ਤੱਟ ਤੱਕ ਕਰੀਬ 15 ਕਰੋੜ ਲੋਕ ਇਸ ਗਰਮੀ ਨਾਲ ਜੂਝ ਰਹੇ ਹਨ। ਨੈਸ਼ਨਲ ਵੈਦਰ ਸਰਵਿਸ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਸਾਵਧਾਨੀ ਨਾ ਵਰਤੀ ਗਈ ਤਾਂ ਲੋਕ ਬੇਹੋਸ਼ ਹੋ ਸਕਦੇ ਹਨ। 

ਲੋਕਾਂ ਨੂੰ ਪਾਣੀ ਪੀਂਦੇ ਰਹਿਣ, ਘਰਾਂ ਦੇ ਅੰਦਰ ਰਹਿਣ ਅਤੇ ਬੱਚਿਆਂ ਤੇ ਜਾਨਵਰਾਂ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। ਇਸ ਗਰਮੀ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ  ਪੂਰਬੀ ਰਾਜ ਮੈਰੀਲੈਂਡ ਵਿਚ ਚਾਰ ਲੋਕਾਂ ਦੀ ਮੌਤ ਹੋਈ, ਇਕ ਦੀ ਪੱਛਮੀ ਰਾਜ ਅਰੀਜ਼ੋਨਾ ਵਿਚ ਇਕ ਹੋਰ ਦੀ ਅਰਕਾਨਸਾਸ ਦੇ ਕੇਂਦਰੀ ਰਾਜ ਵਿਚ ਮੌਤ ਹੋਈ। 

ਆਪਣੇ ਪਰਿਵਾਰ ਦੀ ਦੁਕਾਨ ਦੇ ਬਾਹਰ ਕੰਮ ਕਰਨ ਦੌਰਾਨ ਵੀਰਵਾਰ ਨੂੰ 32 ਸਾਲਾ ਅਮਰੀਕੀ ਫੁੱਟਬਾਲ ਖਿਡਾਰੀ ਮਿਚ ਪੈਟਰਸ ਦੀ ਹੀਟਸਟੋਰਕ ਨਾਲ ਮੌਤ ਹੋ ਗਈ। ਉੱਧਰ ਪੂਰਬੀ ਕੈਨੇਡਾ ਦੇ ਕੁਝ ਹਿੱਸਿਆਂ ਵਿਚ ਲੂ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਨਿਊਯਾਰਕ ਦੇ ਮਹਾਪੌਰ ਡਥ ਬਲਾਸਿਓ ਨੇ ਗਰਮੀ ਸੰਬੰਧੀ ਐਮਰਜੈਂਸੀ ਦਾ ਐਲਾਨ ਕੀਤਾ ਹੈ।


Vandana

Content Editor

Related News