ਉਵੀਗਰ ਮੁਸਲਮਾਨਾਂ 'ਤੇ ਹੋ ਰਹੇ ਸ਼ੋਸ਼ਣ ਨੂੰ ਰੋਕਣ ਲਈ ਅਮਰੀਕਾ ਨੇ ਚੀਨ ਖ਼ਿਲਾਫ਼ ਚੁੱਕਿਆ ਵੱਡਾ ਕਦਮ

10/04/2020 2:01:22 AM

ਇੰਟਰਨੈਸ਼ਨਲ ਡੈਸਕ : ਅਮਰੀਕਾ ਨੇ ਇੱਕ ਵਾਰ ਫਿਰ ਚੀਨ ਖ਼ਿਲਾਫ਼ ਵੱਡਾ ਕਦਮ ਚੁੱਕਿਆ ਹੈ। ਅਮਰੀਕੀ ਪ੍ਰਤਿਨਿੱਧੀ ਸਭਾ ਨੇ ਇੱਕ ਅਜਿਹੇ ਬਿੱਲ ਨੂੰ ਮਨਜ਼ੂਰੀ ਦਿੱਤੀ, ਜੋ ਅਮਰੀਕੀ ਕੰਪਨੀਆਂ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਤੋਂ ਆਉਣ ਵਾਲੇ ਉਤਪਾਦਾਂ ਦੀ ਜਾਣਕਾਰੀ ਦੇਣ ਲਈ ਵਚਨਬੱਧ ਹੈ। ਅਮਰੀਕਾ ਨੇ ਦੋਸ਼ ਲਗਾਇਆ ਕਿ ਚੀਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਚ ਸ਼ਾਮਲ ਹੈ ਅਤੇ ਫੌਜੀ ਨਿਯੁਕਤੀ ਵਧਾ ਰਿਹਾ ਹੈ ਅਤੇ ਉਸ ਨੇ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਹੈ।
 
ਅਮਰੀਕਾ ਵਲੋਂ ਜਾਰੀ ਕੀਤੀ ਗਈ ਰਿਪੋਰਟ 'ਚ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਚਿੰਤਾਵਾਂ, ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਸਪਲਾਈ ਲੜੀ ਨਾਲ ਜੁੜੀਆਂ ਪ੍ਰੇਸ਼ਾਨੀਆਂ, ਕੋਰੋਨਾ ਵਾਇਰਸ ਮਹਾਮਾਰੀ ਤੋਂ ਨਜਿੱਠਣ 'ਚ ਗਲਤੀਆਂ ਅਤੇ ਵਿਸ਼ਵ ਪੱਧਰ 'ਤੇ ਚੀਨ ਦੇ ਵੱਧਦੇ ਪ੍ਰਭਾਵ ਵਰਗੇ ਮੁੱਦਿਆਂ ਤੋਂ ਨਜਿੱਠਣ ਲਈ 400 ਤੋਂ ਜ਼ਿਆਦਾ ਨੀਤੀਗਤ ਸਿਫਾਰਿਸ਼ਾਂ ਕੀਤੀਆਂ ਗਈਆਂ ਹਨ। ਰਿਪੋਰਟ 'ਚ ਚੀਨ 'ਚ ਸੱਤਾਧਾਰੀ ਚੀਨ ਦੀ ਕਮਿਉਨਿਸਟ ਪਾਰਟੀ (ਸੀ.ਸੀ.ਪੀ.) ਦੇ ਕੁਕਰਮੀਆਂ ਦਾ ਜਵਾਬ ਦੇਣ ਲਈ ਸਰਕਾਰ ਵੱਲੋਂ ਹਮਲਾਵਰ ਸੂਚਨਾ ਮੁਹਿੰਮ ਚਲਾਉਣ ਨੂੰ ਕਿਹਾ ਗਿਆ ਹੈ ਜੋ ਸੀ.ਸੀ.ਪੀ. ਦੀ ਝੂਠੀ ਗੱਲ ਅਤੇ ਦੁਸ਼ਟ ਵਿਚਾਰਧਾਰਾ ਨੂੰ ਕਮਤਰ ਕਰਨ ਲਈ ਸੱਚ ਅਤੇ ਅਮਰੀਕੀ ਕਦਰਾਂ ਕੀਮਤਾਂ ਦਾ ਇਸਤੇਮਾਲ ਕਰੇ।  

ਅਮਰੀਕਾ ਨੇ ਕਿਹਾ ਕਿ ਬੀਤੇ ਇੱਕ ਸਾਲ 'ਚ ਸੀ.ਸੀ.ਪੀ. ਨੇ ਇੱਕ ਅੰਤਰਰਾਸ਼ਟਰੀ ਸੰਧੀ ਤੋੜੀ ਹੈ ਅਤੇ ਹਾਂਗਕਾਂਗ ਨੂੰ ਨਾਗਰਿਕ ਸੁਤੰਤਰਤਾਵਾਂ ਤੋਂ ਵਾਂਝਾ ਕੀਤਾ ਹੈ। ਉਵੀਗਰ ਅਤੇ ਤਿੱਬਤੀ ਸਮੇਤ ਨਸਲੀ ਘੱਟ ਗਿਣਤੀਆਂ ਦਾ ਦਮਨ ਜਾਰੀ ਹੈ। ਚੀਨ ਨੇ ਆਪਣੀ ਫੌਜੀ ਤਾਕਤ ਨੂੰ ਵਧਾ ਦਿੱਤਾ ਹੈ, ਲੜਾਈ ਲਈ ਭੜਕਾਉ ਕਾਰਵਾਈ ਕੀਤੀਆਂ ਹਨ, ਸਮੁੰਦਰ 'ਚ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦੀ ਉਲੰਘਣਾ ਕੀਤੀ ਹੈ। ਭਾਰਤੀ ਸਰਹੱਦ 'ਤੇ ਜ਼ਮੀਨ 'ਤੇ ਕਬਜ਼ਾ ਕਰਨ ਲਈ ਮਾਰੂ ਝੜਪਾਂ ਕੀਤੀਆਂ ਹਨ ਅਤੇ ਭੁਟਾਨ 'ਤੇ ਨਵੇਂ ਖੇਤਰੀ ਦਾਅਵੇ ਕੀਤੇ ਹਨ। ਰਿਪੋਰਟ 'ਚ ਵਿਦੇਸ਼ ਵਿਭਾਗ ਦੇ ਜੁਲਾਈ 2020 ਦੇ ਬਿਆਨ ਦੀ ਤਾਰੀਫ ਕੀਤੀ ਗਈ ਹੈ, ਜਿਸ 'ਚ ਦੱਖਣੀ ਚੀਨ ਸਾਗਰ 'ਚ ਚੀਨ ਦੀ ਖੇਤਰੀ ਹਮਲੇ ਨੂੰ ਗ਼ੈਰ-ਕਾਨੂੰਨੀ ਕਿਹਾ ਗਿਆ ਹੈ। ਇਸ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਚੀਨ ਦੇ ਗ਼ੈਰ-ਕਾਨੂੰਨੀ ਦੁਰਾਚਾਰ ਖ਼ਿਲਾਫ਼ ਅਜਿਹੀ ਕਾਰਵਾਈ ਹੋਰ ਖੇਤਰਾਂ 'ਚ ਵੀ ਕਰਨੀ ਚਾਹੀਦੀ ਸੀ, ਜਿਨ੍ਹਾਂ 'ਚ ਸੇਨਕਾਕੂ ਟਾਪੂ ਦੇ ਨੇੜੇ ਅਤੇ ਭਾਰਤੀ ਸਰਹੱਦ 'ਤੇ ਚੀਨ ਦੀਆਂ ਸਰਗਰਮੀਆਂ ਸ਼ਾਮਲ ਹਨ।

ਰਿਪੋਰਟ ਕਹਿੰਦੀ ਹੈ ਕਿ ਅਮਰੀਕਾ ਨੂੰ ਆਪਣੀ ਅਗੇਤੀ ਮੌਜੂਦਗੀ ਨੂੰ ਵਧਾਉਣਾ ਚਾਹੀਦਾ ਹੈ ਅਤੇ ਸੰਯੁਕਤ ਸਿਖਲਾਈ ਅਤੇ ਅਭਿਆਸ ਦੇ ਜ਼ਰੀਏ ਸਹਿਯੋਗੀਆਂ ਅਤੇ ਸਾਂਝੀਦਾਰ ਦੇਸ਼ਾਂ ਨਾਲ ਸੁਭਾਅ 'ਚ ਸੁਧਾਰ ਕਰਨਾ ਚਾਹੀਦਾ ਹੈ। ਇਸ 'ਚ ਆਸਟਰੇਲੀਆ, ਜਾਪਾਨ, ਭਾਰਤ ਅਤੇ ਹੋਰ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਨੂੰ ਇਕੱਠੇ ਲਿਆਉਣ ਅਤੇ ਬਹੁਪੱਖੀ ਅਭਿਆਸਾਂ ਨੂੰ ਨਿਯਮਤ ਕਰਨਾ ਸ਼ਾਮਲ ਹੈ। ਸਦਨ ਦੀ ਹਥਿਆਰਬੰਦ ਸੇਵਾ ਕਮੇਟੀ  ਦੇ ਰੈਕਿੰਗ ਮੈਂਬਰ ਮੈਕ ਥਾਰਨਬੇਰੀ ਨੇ ਕਿਹਾ ਕਿ ਚੀਨ ਅਮਰੀਕਾ ਦੇ ਹਿੱਤਾਂ ਅਤੇ ਸੁਰੱਖਿਆ ਲਈ ਇੱਕ ਅਨੋਖੇ ਤਰੀਕੇ ਦੀ ਚੁਣੌਤੀ ਪੇਸ਼ ਕਰਦਾ ਹੈ। ਚੀਨ ਦਾ ਮੁਕਾਬਲਾ ਕਰਨ ਲਈ ਸਾਰੇ ਮੰਤਰਾਲਿਆਂ ਅਤੇ ਏਜੰਸੀਆਂ ਨੂੰ ਨਾਲ ਆਉਣਾ ਹੋਵੇਗਾ। ਉਨ੍ਹਾਂ ਕਿਹਾ, ਕਿ ਅਸੀਂ ਸਿਰਫ ਫੌਜੀ ਤਾਕਤ ਜਾਂ ਸਾਡੀ ਕੂਟਨੀਤੀ 'ਤੇ ਨਿਰਭਰ ਨਹੀਂ ਕਰ ਸਕਦੇ ਹਾਂ।
 


Inder Prajapati

Content Editor

Related News