ਪੇਗਾਸਸ ਸਪਾਈਵੇਅਰ ''ਤੇ ਅਮਰੀਕਾ ਦਾ ਵੱਡਾ ਐਕਸ਼ਨ, ਇਜ਼ਰਾਈਲ ਦਾ NSO ਗਰੁੱਪ ''ਬਲੈਕ ਲਿਸਟ''

Thursday, Nov 04, 2021 - 03:28 AM (IST)

ਪੇਗਾਸਸ ਸਪਾਈਵੇਅਰ ''ਤੇ ਅਮਰੀਕਾ ਦਾ ਵੱਡਾ ਐਕਸ਼ਨ, ਇਜ਼ਰਾਈਲ ਦਾ NSO ਗਰੁੱਪ ''ਬਲੈਕ ਲਿਸਟ''

ਇੰਟਰਨੈਸ਼ਨਲ ਡੈਸਕ-ਅਮਰੀਕਾ, ਇੰਗਲੈਂਡ ਅਤੇ ਭਾਰਤ ਸਮੇਤ ਕਈ ਦੇਸ਼ਾਂ 'ਚ ਇਜ਼ਰਾਈਲ ਦੀ ਕੰਪਨੀ ਦੇ ਪੇਗਾਸਸ ਸਪਾਈਵੇਅਰ ਨੇ ਹੜਕੰਪ ਮਚਾ ਦਿੱਤਾ ਸੀ। ਇਸ ਸਾਫਟਵੇਅਰ ਰਾਹੀਂ ਲੋਕਾਂ ਦੀ ਜਾਸੂਸੀ ਕਰਵਾਉਣ ਦੀ ਗੱਲ ਸਾਹਮਣੇ ਆਈ ਸੀ। ਭਾਰਤ 'ਚ ਵੀ ਕਈ ਲੋਕਾਂ ਦੇ ਨਾਂ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਹੰਗਾਮਾ ਖੜ੍ਹਾ ਹੋ ਗਿਆ ਸੀ। ਉਥੇ, ਹੁਣ ਅਮਰੀਕਾ ਨੇ ਇਸ ਸਾਫਟਵੇਅਰ ਕੰਪਨੀ ਵਿਰੁੱਧ ਬੁੱਧਵਾਰ ਨੂੰ ਵੱਡਾ ਐਕਸ਼ਨ ਲਿਆ ਹੈ। ਯੂ.ਐੱਸ. ਨੇ ਐੱਨ.ਐੱਸ.ਓ. ਸਮੂਹ ਨੂੰ ਬਲੈਕਲਿਸਟ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਪਾਕਿ : ਇਮਰਾਨ ਖਾਨ ਨੇ ਕੀਤਾ 120 ਅਰਬ ਰੁਪਏ ਦੇ ਸਬਸਿਡੀ ਪੈਕੇਜ ਦਾ ਐਲਾਨ

ਜਾਣਕਾਰੀ ਮੁਤਾਬਕ ਸੰਯੁਕਤ ਰਾਜ ਅਮਰੀਕਾ ਨੇ ਪੇਗਾਸਸ ਸਪਾਈਵੇਅਰ ਬਣਾਉਣ ਵਾਲੀ ਕੰਪਨੀ ਇਜ਼ਰਾਈਲ ਦੇ ਐੱਨ.ਐੱਸ.ਓ. ਗਰੁੱਪ ਨੂੰ 'ਬਲੈਕ ਲਿਸਟ' ਕਰ ਦਿੱਤਾ ਹੈ। ਬੀਤੇ ਦਿਨੀਂ ਕਈ ਦੇਸ਼ਾਂ 'ਚ ਹੰਗਾਮੇ ਦਾ ਕਾਰਨ ਬਣਿਆ ਇਹ ਸਾਫਟਵੇਅਰ ਦਾ ਨਿਰਮਾਣ ਇਸ ਗਰੁੱਪ ਨੇ ਕੀਤਾ ਹੈ। ਉਥੇ, ਦੂਜੇ ਪਾਸੇ ਅਮਰੀਕਾ ਨੇ ਇਸ ਕਦਮ ਨੂੰ ਵਿਦੇਸ਼ ਨੀਤੀ ਅਤੇ ਸੁਰੱਖਿਆ ਹਿੱਤਾਂ ਵਿਰੁੱਧ ਕੰਮ ਕਰਨ ਦਾ ਦੋਸ਼ ਲਾਉਂਦੇ ਹੋਏ ਚੁੱਕਿਆ ਹੈ।

ਇਹ ਵੀ ਪੜ੍ਹੋ : ਈਰਾਨ ਨੇ ਵੀਅਤਨਾਮ ਤੇਲ ਟੈਂਕਰ ਨੂੰ ਕੀਤਾ ਜ਼ਬਤ : ਅਧਿਕਾਰੀ

ਹਾਲਾਂਕਿ ਜਦਕਿ ਵਿਵਾਦ ਸਾਹਮਣੇ ਆਇਆ ਸੀ ਤਾਂ ਇਸ ਨੂੰ ਲੈ ਕੇ ਕੰਪਨੀ ਨੇ ਕਿਹਾ ਸੀ ਕਿ ਇਹ ਸਪਾਈਵੇਅਰ ਅਪਰਾਧੀਆਂ ਅਤੇ ਅੱਤਵਾਦੀਆਂ ਨੂੰ ਫੜਨ ਲਈ ਬਣਾਇਆ ਗਿਆ ਹੈ ਅਤੇ ਕੰਪਨੀ ਨੂੰ ਇਸ ਨੂੰ ਸਿਰਫ ਕਿਸੇ ਦੇਸ਼ ਦੀਆਂ ਸਰਕਾਰਾਂ ਨੂੰ ਹੀ ਵੇਚਦੀ ਹੈ ਪਰ ਕੁਝ ਹਾਲ ਹੀ 'ਚ ਕੁਝ ਰਿਪੋਰਟ ਨਾਲ ਇਸ ਨੂੰ ਲੈ ਕੇ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਸਨ ਜਿਸ ਦੇ ਮੁਤਾਬਕ ਕਈ ਲੋਕਾਂ ਦੀ ਇਸ ਸਪਾਈਵੇਅਰ ਰਾਹੀਂ ਕਈ ਜਾਸੂਸੀ ਕੀਤੀ ਗਈ ਸੀ।

ਇਹ ਵੀ ਪੜ੍ਹੋ : ਅਮਰੀਕਾ: ਬਾਰਡਰ 'ਤੇ ਵਿਛੜੇ ਪਰਿਵਾਰਾਂ ਦੇ ਮੈਂਬਰਾਂ ਨੂੰ ਹਰਜ਼ਾਨੇ ਵਜੋਂ ਮਿਲ ਸਕਦੇ ਹਨ ਲੱਖਾਂ ਡਾਲਰ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News