'ਮਾਸਕ ਖਰੀਦਣ ਲਈ ਹਰ ਕੀਮਤ ਦੇਣ ਨੂੰ ਤਿਆਰ ਅਮਰੀਕਾ'

Sunday, Apr 05, 2020 - 01:22 AM (IST)

'ਮਾਸਕ ਖਰੀਦਣ ਲਈ ਹਰ ਕੀਮਤ ਦੇਣ ਨੂੰ ਤਿਆਰ ਅਮਰੀਕਾ'

ਵਾਸ਼ਿੰਗਟਨ (ਏਜੰਸੀ)- ਜਰਮਨ ਚਾਂਸਲਰ ਏਂਜਲਾ ਮਰਕੇਲ ਦੀ ਸੀ.ਡੀ.ਯੂ. ਪਾਰਟੀ ਦੇ ਇਕ ਮੈਂਬਰ ਨੇ ਨਿਊਜ਼ ਏਜੰਸੀ ਰਾਇਟਰਸ ਨੂੰ ਕਿਹਾ ਕਿ ਪੈਸੇ ਦੀ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੈ। ਉਹ ਕੋਈ ਵੀ ਕੀਮਤ ਦੇਣ ਨੂੰ ਤਿਆਰ ਹਨ ਕਿਉਂਕਿ ਉਹ  ਡੇਸਪਰੇਟ ਹਨ। ਇਕ ਹੋਰ ਸੂਤਰ ਨੇ ਦੱਸਿਆ ਅਮਰੀਕਾ ਇਸ ਵੇਲੇ ਨਿਕਲ ਪਿਆ ਹੈ। ਕਾਫੀ ਸਾਰਾ ਪੈਸਾ ਲੈ ਕੇ ਅਮਰੀਕਾ ਨਿਕਲ ਪਿਆ ਹੈ ਮਾਸਕ ਬਣਾਉਣ ਵਾਲੀਆਂ ਕੰਪਨੀਆਂ ਨੂੰ ਚੰਗੇ ਭਾਅ ਦੇ ਕੇ ਉਨ੍ਹਾਂ ਨੂੰ ਖਰੀਦਣ ਵਿਚ। ਇਸ ਵੇਲੇ ਬਾਜ਼ਾਰ ਵਿਚ ਜ਼ਿਆਦਾਤਰ ਮਾਸਕ ਚੀਨ ਤੋਂ ਹੀ ਆ ਰਹੇ ਹਨ।

ਜਰਮਨੀ ਤੋਂ ਇਲਾਵਾ ਫਰਾਂਸ ਨੇ ਵੀ ਦੋਸ਼ ਲਗਾਇਆ ਹੈ ਕਿ ਅਮਰੀਕਾ ਬਾਜ਼ਾਰ ਦੀਆਂ ਤੈਅ ਕੀਮਤਾਂ ਤੋਂ ਜ਼ਿਆਦਾ ਦੇਣ ਨੂੰ ਤਿਆਰ ਹੈ ਅਤੇ ਕਈ ਮਾਮਲਿਆਂ ਵਿਚ ਡੀਲ ਤੈਅ ਹੋ ਜਾਣ ਤੋਂ ਬਾਅਦ ਵੀ ਆਰਡਰ ਕੈਂਸਲ ਹੋ ਰਹੇ ਹਨ ਕਿਉਂਕਿ ਅਮਰੀਕਾ ਉਨ੍ਹਾਂ ਨੂੰ ਲੈ ਰਿਹਾ ਹੈ। ਇਸ ਵੇਲੇ ਦੁਨੀਆ ਵਿਚ ਸ਼ਾਇਹ ਹੀ ਅਜਿਹਾ ਕੋਈ ਦੇਸ਼ ਹੋਵੇ ਜੋ ਕੋਰੋਨਾ ਤੋਂ ਬਚ ਸਕਿਆ ਹੋਵੇ। ਦੁਨੀਆ ਭਰ ਵਿਚ 10 ਲੱਖ ਤੋਂ ਜ਼ਿਆਦਾ ਲੋਕ ਇਸ ਨਾਲ ਇਨਫੈਕਟਿਡ ਹੋ ਚੁੱਕੇ ਹਨ। ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ ਵਿਚ ਹੀ ਹਨ। ਉਥੇ ਹੀ ਢਾਈ ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹੋ ਚੁੱਕੇ ਹਨ ਅਤੇ ਲਗਭਗ 7 ਹਜ਼ਾਰ ਲੋਕਆਂ ਦੀ ਜਾਨ ਜਾ ਚੁੱਕੀ ਹੈ।

ਅਮਰੀਕਾ ਤੋਂ ਬਾਅਦ ਸਭ ਤੋਂ ਬੁਰਾ ਹਾਲ ਯੂਰਪ ਵਿਚ ਹੈ ਜਿੱਥੇ ਇਟਲੀ, ਸਪੇਨ, ਜਰਮਨੀ ਅਤੇ ਫਰਾਂਸ ਵਿਚ ਹਾਲਾਤ ਸਭ ਤੋਂ ਜ਼ਿਆਦਾ ਖਰਾਬ ਹਨ। ਅਜਿਹੇ ਵਿਚ ਡਾਕਟਰੀ ਸਹੂਲਤਾਂ ਨੂੰ ਲੈ ਕੇ ਦੇਸ਼ਾਂ ਵਿਚਾਲੇ ਹੋੜ ਚੱਲ ਰਹੀ ਹੈ। ਮਾਸਕ, ਦਸਤਾਨੇ, ਬਾਡੀ ਸੂਟ ਅਤੇ ਵੈਂਟੀਲੇਟਰ ਵਰਗੇ ਜ਼ਰੂਰੀ ਸਾਮਾਨ ਲਈ ਸਾਰੇ ਦੇਸ਼ਾਂ ਵਿਚ ਹੋੜ ਲੱਗੀ ਹੈ। ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (ਡੀ.ਐਚ.ਐਸ.) ਨੇ ਇਹ ਗੱਲ ਮੰਨੀ ਹੈ ਕਿ ਅਮਰੀਕਾ ਇਸ ਸਾਮਾਨ ਲਈ ਬਾਜ਼ਾਰ ਦੀਆਂ ਤੈਅ ਕੀਮਤਾਂ ਤੋਂ ਜ਼ਿਆਦਾ ਭਾਅ ਦੇ ਰਿਹਾ ਹੈ।

ਆਪਣਾ ਨਾਂ ਨਾ ਦੱਸਣ ਦੀ ਸ਼ਰਤ 'ਤੇ ਡੀ.ਐਚ.ਐਸ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਇਸ ਖਰੀਦ ਨੂੰ ਉਦੋਂ ਤੱਕ ਨਹੀਂ ਰੋਕੇਗਾ ਜਦੋਂ ਤੱਕ ਲੋੜ ਤੋਂ ਜ਼ਿਆਦਾ ਸਾਮਾਨ ਇਕੱਠਾ ਨਹੀਂ ਹੋ ਜਾਂਦਾ। ਅਜਿਹੇ ਵਿਚ ਮੁਮਕਿਨ ਹੈ ਕਿ ਅਗਸਤ ਤੱਕ ਇਹ ਖਰੀਦ ਜਾਰੀ ਰਹੇਗੀ। ਜਰਮਨੀ ਵਿਚ ਇਕ ਹੋਰਸੂਤਰ ਨੇ ਦੱਸਿਆ ਕਿ ਪਿਛਲੇ ਹਫਤੇ ਦੇ ਅਖੀਰ ਤੋਂ ਯਾਨੀ ਜਦੋਂ ਤੋਂ ਅਮਰੀਕਾ ਵਿਚ ਹਾਲਾਤ ਵਿਗੜਣੇ  ਸ਼ੁਰੂ ਹੋਏ ਮੰਗ ਬਹੁਤ ਵੱਧ ਗਈ ਹੈ। ਸਪਲਾਈ ਦੇ ਮੁਕਾਬਲੇ ਵਿਚ ਡਿਮਾਂਡ ਬਹੁਤ ਹੀ ਜ਼ਿਆਦਾ ਹੈ। ਇਸ ਸੂਤਰ ਨੇ ਕਿਹਾ ਕਿ ਹੁਣ ਕਾਨਟ੍ਰੈਕਟ ਸਾਈਨ ਕਰਨ ਦਾ ਮਤਲਬ ਇਹ ਨਹੀਂ ਰਿਹਾ ਕਿ ਡਲੀਵਰੀ ਵੀ ਮਿਲੇਗੀ।

ਫਰਾਂਸ ਦਾ ਵੀ ਕਹਿਣਾ ਹੈ ਕਿ ਆਖਰੀ ਪਲ ਵਿਚ ਕਨਸਾਈਨਮੈਂਟ ਦੂਜਿਆਂ ਨੂੰ ਦਿੱਤਾ ਜਾ ਰਿਹਾ ਹੈ। ਇਥੋਂ ਤੱਕ ਕਿ ਮਾਲ ਦੇ ਏਅਰਪੋਰਟ ਤੱਕ ਪਹੁੰਚ ਜਾਣ ਤੋਂ ਬਾਅਦ ਵੀ ਯੂਰਪੀ ਦੇਸ਼ ਉਸ ਨੂੰ ਹਾਸਲ ਨਹੀਂ ਕਰ ਪਾ ਰਹੇ ਹਨ ਕਿਉਂਕਿ ਏਅਰਪੋਰਟ 'ਤੇ ਹੀ ਅਮਰੀਕੀ ਤਿੰਨ ਗੁਣਾ ਜ਼ਿਆਦਾ ਕੀਮਤ ਦੇਣ ਨੂੰ ਤਿਆਰ ਹਨ। ਫਰਾਂਸ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਹ ਇਸ ਦੀ ਜਾਂਚ ਕਰ ਰਿਹਾ ਹੈ ਪਰ ਅਧਿਕਾਰੀਆਂ ਨੂੰ ਕਿਸੇ ਕਾਰਵਾਈ ਦੀ ਉਮੀਦ ਨਹੀਂ ਹੈ। ਕੁਲ ਮਿਲਾ ਕੇ ਅਮਰੀਕੀ ਪੂੰਜੀਵਾਦੀ ਦਾ ਨਿਯਮ ਸੰਕਟ ਦੀ ਇਸ ਘੜੀ ਵਿਚ ਵੀ ਵਾਜਿਬ ਹੈ। ਬਾਜ਼ਾਰ ਦੀ ਤਾਕਤ ਉਸੇ ਦੇ ਹੱਤ ਵਿਚ ਹੈ ਜੋ ਜ਼ਿਆਦਾ ਕੀਮਤ ਦੇਣ ਨੂੰ ਤਿਆਰ ਹੈ।


author

Sunny Mehra

Content Editor

Related News