2 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਵੀ ਵੈਕਸੀਨ ਦੇ ਇਸਤੇਮਾਲ ਦੀ ਮਨਜ਼ੂਰੀ ਮੰਗ ਸਕਦੀ ਹੈ ਫਾਈਜ਼ਰ
Wednesday, May 05, 2021 - 08:15 PM (IST)
ਵਾਸ਼ਿੰਗਟਨ-ਅਮਰੀਕਾ ਦੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਆਪਣੀ ਕੋਰੋਨਾ ਵੈਕਸੀਨ ਦਾ ਐਮਰਜੈਂਸੀ ਇਸਤੇਮਾਲ 2 ਸਾਲ ਤੋਂ 11 ਸਾਲ ਦੀ ਉਮਰ ਤੱਕ ਦੇ ਬੱਚਿਆਂ 'ਤੇ ਕਰਨ ਦੀ ਇਜਾਜ਼ਤ ਮੰਗ ਸਕਦੀ ਹੈ। ਇਸ ਦੇ ਲਈ ਉਹ ਸਤੰਬਰ 'ਚ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐੱਫ.ਡੀ.ਏ.) ਨੂੰ ਆਪਣੀ ਐਪਲੀਕੇਸ਼ਨ ਭੇਜ ਸਕਦੀ ਹੈ। ਕੰਪਨੀ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਵਾਲ ਸਟ੍ਰੀਟ ਮਾਹਰਾਂ ਅਤੇ ਮੀਡੀਆ ਨੂੰ ਦਿੱਤੀ।
ਇਹ ਵੀ ਪੜ੍ਹੋ-ਫਿਰੋਜ਼ਪੁਰ : ਸਿਵਲ ਹਸਪਤਾਲ ’ਚ ਕੋਰੋਨਾ ਨਾਲ ਨਜਿੱਠਣ ਲਈ ਨਹੀਂ ਪੂਰੇ ਪ੍ਰਬੰਧ, ਲੋਕ ਕਰ ਰਹੇ ਮੁਸ਼ਕਲਾਂ ਦਾ ਸਾਹਮਣਾ
ਕੰਪਨੀ ਵੱਲੋਂ ਇਸ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹ 16 ਸਾਲ ਤੋਂ 85 ਸਾਲ ਦੇ ਲੋਕਾਂ 'ਚ ਆਪਣੀ ਵੈਕਸੀਨ ਦੇ ਇਸਤੇਮਾਲ ਲਈ ਵੀ ਇਸ ਮਹੀਨੇ ਪੂਰੀ ਤਰ੍ਹਾਂ ਮਨਜ਼ੂਰੀ ਲਈ ਵੀ ਅਪਲਾਈ ਕਰਨ 'ਤੇ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਕਿ ਅਗਸਤ ਦੀ ਸ਼ੁਰੂਆਤ ਤੱਕ ਗਰਭਵਤੀ ਮਹਿਲਾਵਾਂ 'ਤੇ ਉਸ ਦੀ ਕੋਰੋਨਾ ਵੈਕਸੀਨ ਦੀ ਸੁਰੱਖਿਆ ਨੂੰ ਲੈ ਕੇ ਕਲੀਨਿਕਲ ਡਾਟਾ ਆਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ-ਮਾਈਕ੍ਰੋਸਾਫਟ ਨੇ ਯਾਹੂ ਖਰੀਦਣ ਦਾ ਦਿੱਤਾ ਆਫਰ
ਐੱਫ.ਡੀ.ਏ. ਵੱਲੋਂ 12 ਸਾਲ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ 'ਤੇ ਫਾਈਜ਼ਰ ਦੇ ਕੋਵਿਡ-19 ਟੀਕੇ ਨੂੰ ਅਗਲੇ ਹਫਤੇ ਮਨਜ਼ੂਰੀ ਦਿੱਤੇ ਜਾਣ ਦੀ ਸੰਭਾਵਨਾ ਹੈ। ਕੰਪਨੀ ਦਾ ਟੀਕਾ 16 ਸਾਲ ਜਾਂ ਉਸ ਤੋਂ ਵਧੇਰੇ ਉਮਰ ਦੇ ਲੋਕਾਂ ਲਈ ਪਹਿਲੇ ਹੀ ਮਨਜ਼ੂਰੀ ਕੀਤਾ ਜਾ ਚੁੱਕਿਆ ਹੈ। ਹਾਲਾਂਕਿ ਕੰਪਨੀ ਨੇ ਪਾਇਆ ਹੈ ਕਿ ਉਸ ਦਾ ਟੀਕਾ ਛੋਟੇ ਬੱਚਿਆਂ 'ਤੇ ਵੀ ਅਸਰਦਾਰ ਹੈ ਜਿਸ ਦੇ ਸਿਰਫ ਮਹੀਨੇ ਬਾਅਦ ਇਹ ਐਲਾਨ ਹੋਇਆ ਹੈ।
ਇਹ ਵੀ ਪੜ੍ਹੋ-EU ਰੈਗੂਲੇਟਰਾਂ ਨੇ ਚੀਨ ਦੇ ਸਿਨੋਵੈਕ ਟੀਕੇ ਦੀ ਸਮੀਖਿਆ ਕੀਤੀ ਸ਼ੁਰੂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।