ਚੋਣ ਨਿਰਪੱਖਤਾ ’ਚ ਅਮਰੀਕਾ ਸਭ ਤੋਂ ਹੇਠਾਂ, US ਚੋਣਾਂ ਤੋਂ ਲੋਕਾਂ ਦਾ ਘਟਿਆ ਭਰੋਸਾ
Saturday, Sep 14, 2024 - 01:54 PM (IST)
ਵਾਸ਼ਿੰਗਟਨ - ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਕਾਫੀ ਭੱਖਦੀਆਂ ਜਾ ਰਹੀਆਂ ਹਨ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਹਫਤੇ ਫਿਲਾਡੇਲਫੀਆ ’ਚ ਹੋਈ ਬਹਿਸ ’ਚ ਗੁੱਸੇ ਅਤੇ ਦੁਖੀ ਦਿਖਾਈ ਦਿੱਤੇ। ਉਨ੍ਹਾਂ ਝੂਠੇ ਅਤੇ ਬੇਬੁਨਿਆਦ ਦੋਸ਼ਾਂ ਨੂੰ ਦੁਹਰਾਇਆ ਕਿ 2020 ਦੀਆਂ ਚੋਣਾਂ ’ਚ ਧਾਂਦਲੀ ਹੋਈ ਸੀ। ਰਿਪਬਲਿਕਨ ਪਾਰਟੀ ਦੇ 70% ਵੋਟਰ ਵੀ ਇਸ ਗੱਲ ਨੂੰ ਮੰਨਦੇ ਹਨ। ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੇ ਦੂਜੀ ਵਾਰ ਚੋਣਾਂ ਤੋਂ ਬਾਅਦ ਦੀ ਜੰਗ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਂਝ ਦੋਵੇਂ ਪਾਰਟੀਆਂ ਰਿਪਬਲਿਕਨ ਅਤੇ ਡੈਮੋਕਰੇਟਿਕ ਦਾ ਕਹਿਣਾ ਹੈ ਕਿ ਦੂਜੀ ਪਾਰਟੀ ਦੀ ਜਿੱਤ ਅਮਰੀਕੀ ਲੋਕਤੰਤਰ ਨੂੰ ਖਤਰਾ ਹੈ। ਜੇਕਰ ਹੈਰਿਸ ਜਿੱਤਦੀ ਹੈ ਤਾਂ ਟਰੰਪ ਸਦਭਾਵਨਾ ਨਹੀਂ ਦਿਖਾਉਣਗੇ। ਇਸ ਸਥਿਤੀ ’ਚ, ਅਮਰੀਕਾ ਦੀ ਵੋਟਿੰਗ ਪ੍ਰਣਾਲੀ ਡੋਨਾਲਡ ਟਰੰਪ ਦੀ ਧਾਂਦਲੀ ਮਸ਼ੀਨਰੀ ਨਾਲ ਟਕਰਾਏਗੀ। ਰਿਪਬਲਿਕਨ ਨੈਸ਼ਨਲ ਕਮੇਟੀ ਨੇ ਨਤੀਜਿਆਂ ਨੂੰ ਚੁਣੌਤੀ ਦੇਣ ਲਈ ਸੂਬਿਆਂ ’ਚ 100 ਤੋਂ ਵੱਧ ਚੋਣ ਪਟੀਸ਼ਨਾਂ ਦਾਇਰ ਕੀਤੀਆਂ ਹਨ।
ਪੜ੍ਹੋ ਇਹ ਖ਼ਬਰ-ਈਰਾਨ ’ਚ ਬੰਦੂਕਧਾਰੀਆਂ ਨੇ ਕੀਤੀ 3 ਲੋਕਾਂ ਦੀ ਹੱਤਿਆ, ਇਕ ਜ਼ਖਮੀ
ਇਹ ਰਣਨੀਤੀ 2020 ਵਾਂਗ ਫੇਲ ਹੋ ਸਕਦੀ ਹੈ। ਅਹਿਮ ਸੂਬਿਆਂ ਦੇ ਰਾਜਪਾਲ ਚੋਣ ਧਾਂਦਲੀ ਦੇ ਦੋਸ਼ਾਂ ਨੂੰ ਨਹੀਂ ਮੰਨਦੇ। ਜੇਕਰ ਕੁਝ ਮਾਮਲੇ ਸੁਪਰੀਮ ਕੋਰਟ ’ਚ ਜਾਂਦੇ ਹਨ, ਤਾਂ ਇਹ ਸੰਭਵ ਹੈ ਕਿ ਟਰੰਪ ਵੱਲੋਂ ਨਿਯੁਕਤ 3 ਜੱਜ ਆਪਣੀ ਨਿਰਪੱਖਤਾ ਅਤੇ ਸੁਤੰਤਰਤਾ ਦਾ ਪ੍ਰਦਰਸ਼ਨ ਕਰਨ ਲਈ ਕਮਜ਼ੋਰ ਚੁਣੌਤੀਆਂ ਨੂੰ ਰੱਦ ਕਰ ਸਕਦੇ ਹਨ। ਦੱਸ ਦਈਏ ਕਿ ਇਸ ਵਾਰ ਹੋਣ ਵਾਲੀਆਂ ਚੋਣਾਂ ’ਚ ਮੁਕਾਬਲਾ ਕਾਫੀ ਸਖਤ ਹੋਣ ਵਾਲਾ ਹੈ, ਜਿਸ ਕਾਰਨ ਚੋਣ ਨਤੀਜਿਆਂ ਤੋਂ ਬਾਅਦ ਹਿੰਸਾ ਹੋਣ ਦੀ ਸੰਭਾਵਨਾ ਹੈ। ਡੋਨਾਲਡ ਟਰੰਪ ਤੋਂ ਬਿਨਾਂ ਵੀ ਅਮਰੀਕੀ ਚੋਣਾਂ ’ਚ ਟਕਰਾਅ ਦੇ ਆਸਾਰ ਹਨ। ਇੱਥੇ ਸਭ ਤੋਂ ਵੱਧ ਵੋਟ ਹਾਸਲ ਕਰਨ ਵਾਲੇ ਦਾ ਜਿੱਤਣਾ ਜ਼ਰੂਰੀ ਨਹੀਂ ਹੈ। ਕਿਸੇ ਹੋਰ ਦੇਸ਼ ’ਚ ਸੰਸਦ ਵੱਲੋਂ ਵੋਟਿੰਗ ਅਤੇ ਨਤੀਜੇ ਦੀ ਪੁਸ਼ਟੀ ਕਰਨ ’ਚ ਦੋ ਮਹੀਨਿਆਂ ਦਾ ਅੰਤਰ ਹੈ। ਗੁੰਝਲਾਂ ਕਾਨੂੰਨੀ ਚੁਣੌਤੀਆਂ ਵੱਲ ਲਿਜਾਂਦੀਆਂ ਹਨ। ਹਾਲਾਂਕਿ ਅਮਰੀਕੀ ਚੋਣਾਂ ਲਈ ਸਬਰ ਅਤੇ ਵਿਸ਼ਵਾਸ ਦੀ ਲੋੜ ਹੈ। ਬਦਕਿਸਮਤੀ ਨਾਲ, ਅਮੀਰ ਦੇਸ਼ਾਂ ਦੇ ਜੀ-7 ਸਮੂਹ ’ਚ, ਅਮਰੀਕਾ ਨਿਆਂਪਾਲਿਕਾ ’ਚ ਭਰੋਸੇ ਅਤੇ ਚੋਣਾਂ ਦੀ ਨਿਰਪੱਖਤਾ ’ਚ ਭਰੋਸੇ ਦੇ ਮਾਮਲੇ ’ਚ ਸਭ ਤੋਂ ਹੇਠਾਂ ਹੈ।
ਪੜ੍ਹੋ ਇਹ ਖ਼ਬਰ-ਪੁਤਿਨ ਨੇ ਦਿੱਤੀ ਅਮਰੀਕਾ ਨੂੰ ਧਮਕੀ, ਮਿਜ਼ਾਈਲ ਹਮਲੇ ਕਰਨ ਤੋਂ ਪਿੱਛੇ ਹਟਿਆ ਯੂਕ੍ਰੇਨ
ਅਮਰੀਕੀ ਚੋਣਾਂ ’ਚ ਤਿੰਨ ਸੰਭਾਵਿਤ ਨਤੀਜੇ ਆ ਸਕਦੇ ਹਨ। ਪਹਿਲੀ ਸੰਭਵ ਸਥਿਤੀ 'ਤੇ ਗੌਰ ਕਰੀ ਤਾਂ ਕਮਲਾ ਹੈਰਿਸ ਅਤੇ ਟਰੰਪ ਵਿਚਾਲੇ ਟਾਈ ਹੋਣ ਦੀ ਸਥਿਤੀ ’ਚ, ਅਗਲੇ ਰਾਸ਼ਟਰਪਤੀ ਦੀ ਚੋਣ ਪ੍ਰਤੀਨਿਧੀ ਸਭਾ ਵੱਲੋਂ ਕੀਤੀ ਜਾਵੇਗੀ। ਅਜਿਹੇ 'ਚ ਜੇਕਰ ਹੈਰਿਸ 5 ਨਵੰਬਰ ਨੂੰ ਪਾਪੂਲਰ ਵੋਟ ਜਿੱਤ ਵੀ ਜਾਂਦੀ ਹੈ ਤਾਂ ਵੀ ਟਰੰਪ ਰਾਸ਼ਟਰਪਤੀ ਬਣ ਜਾਣਗੇ। ਇਹ ਨਿਯਮਾਂ ਅਨੁਸਾਰ ਠੀਕ ਹੋਵੇਗਾ ਪਰ ਡੈਮੋਕਰੇਟਸ ਗੁੱਸੇ ਹੋਣਗੇ। ਦੂਜਾ ਕਾਲਪਨਿਕ ਦ੍ਰਿਸ਼ ਟਰੰਪ ਦੀ ਜਿੱਤ ਹੈ। ਉਸ ਸਥਿਤੀ ’ਚ, ਡੈਮੋਕ੍ਰੇਟਿਕ ਪਾਰਟੀ ਉਨ੍ਹਾਂ ਰਾਜਾਂ ’ਚ ਕਾਨੂੰਨੀ ਚੁਣੌਤੀ ਦਾ ਸਾਹਮਣਾ ਕਰੇਗੀ ਜਿੱਥੇ ਹੈਰਿਸ ਨਜ਼ਦੀਕੀ ਮੁਕਾਬਲੇ ’ਚ ਹਾਰ ਜਾਣਗੇ। ਕੁਝ ਮਾਮਲੇ ਸੁਪਰੀਮ ਕੋਰਟ ਤੱਕ ਪਹੁੰਚ ਸਕਦੇ ਹਨ। ਉੱਥੇ ਟਰੰਪ ਵੱਲੋਂ ਨਿਯੁਕਤ ਤਿੰਨ ਜੱਜਾਂ ਨੂੰ ਫੈਸਲਾ ਕਰਨਾ ਹੋਵੇਗਾ। ਇਸ ਲਈ ਹੈਰਿਸ ਦੇ ਸਮਰਥਕ ਅਦਾਲਤ ਦੇ ਫੈਸਲੇ ਨੂੰ ਨਿਰਪੱਖ ਨਹੀਂ ਮੰਨਣਗੇ। ਇਸ ਤੋਂ ਇਲਾਵਾ ਡੈਮੋਕ੍ਰੇਟਿਕ ਸੰਸਦ ਮੈਂਬਰ ਸੰਸਦ 'ਚ ਚੋਣ ਨਤੀਜਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।