ਅਮਰੀਕਾ ਨੇ ਹੈਤੀ ਤੋਂ ਆਪਣੇ 20 ਕਰਮਚਾਰੀਆਂ ਨੂੰ ਸੁਰੱਖਿਅਤ ਕੱਢਿਆ

Friday, Oct 25, 2024 - 04:02 PM (IST)

ਅਮਰੀਕਾ ਨੇ ਹੈਤੀ ਤੋਂ ਆਪਣੇ 20 ਕਰਮਚਾਰੀਆਂ ਨੂੰ ਸੁਰੱਖਿਅਤ ਕੱਢਿਆ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ ਹੈਤੀ ਵਿਚ ਵਧਦੀ ਹਿੰਸਾ ਅਤੇ ਗਿਰੋਹਾਂ ਦੀਆਂ ਗਤੀਵਿਧੀਆਂ ਦਰਮਿਆਨ ਆਪਣੇ ਦੂਤਘਰ ਦੇ 20 ਕਰਮਚਾਰੀਆਂ ਨੂੰ ਸੁਰੱਖਿਅਤ ਉਥੋਂ ਕੱਢ ਲਿਆ ਹੈ। ਸੀ.ਐੱਨ.ਐੱਨ. ਨੇ ਸ਼ੁੱਕਰਵਾਰ ਨੂੰ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਪ੍ਰਸਾਰਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐੱਫ.ਪੀ.) ਦੇ ਇੱਕ ਹੈਲੀਕਾਪਟਰ 'ਤੇ ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਦੇ ਉੱਪਰ ਹਵਾ ਵਿੱਚ ਗੋਲੀਬਾਰੀ ਕੀਤੀ ਗਈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, 4 ਭਾਰਤੀਆਂ ਨਾਲ ਵਾਪਰ ਗਿਆ ਭਾਣਾ

ਇਸ ਘਟਨਾ ਤੋਂ ਬਾਅਦ ਅਮਰੀਕੀ ਏਅਰਲਾਈਨਜ਼ ਵੱਲੋਂ ਸ਼ਹਿਰ ਵਿੱਚ ਸੰਚਾਲਨ ਰੋਕਣ ਦੀ ਸੰਭਾਵਨਾ ਹੈ। ਪੱਛਮੀ ਮੀਡੀਆ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਅਕਤੂਬਰ ਦੇ ਸ਼ੁਰੂ ਵਿੱਚ ਹੈਤੀ ਦੇ ਸ਼ਹਿਰ ਪੋਂਟ-ਸੋਂਡੇ ਵਿੱਚ ਇੱਕ ਗੈਂਗ ਹਮਲੇ ਵਿੱਚ ਘੱਟੋ-ਘੱਟ 115 ਲੋਕ ਮਾਰੇ ਗਏ ਸਨ। ਹੈਤੀ ਲੰਬੇ ਸਮੇਂ ਤੋਂ ਸਮਾਜਿਕ-ਆਰਥਿਕ ਅਤੇ ਰਾਜਨੀਤਿਕ ਸੰਕਟ ਵਿੱਚ ਫਸਿਆ ਹੋਇਆ ਹੈ, ਜੋ ਕਿ 2021 ਵਿੱਚ ਰਾਸ਼ਟਰਪਤੀ ਜੋਵੇਨੇਲ ਮੋਇਸ ਦੀ ਹੱਤਿਆ ਤੋਂ ਬਾਅਦ ਹੋਰ ਵੱਧ ਗਿਆ। ਦੇਸ਼ ਨੂੰ ਜ਼ਬਰਨ ਵਸੂਲੀ ਅਤੇ ਅਗਵਾ ਵਰਗੀ ਅਪਰਾਧਿਕ ਗੈਂਗ ਹਿੰਸਾ ਵਿੱਚ ਵੀ ਬੇਮਿਸਾਲ ਵਾਧੇ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੋ: ਕੈਨੇਡਾ ਦੀ PR ਲਈ ਲੰਬੀ ਹੋਵੇਗੀ ਉਡੀਕ! ਅਗਲੇ 3 ਸਾਲਾਂ 'ਚ ਇੰਨੇ ਹੀ ਲੋਕਾਂ ਨੂੰ ਮਿਲੇਗਾ ਸਥਾਈ ਨਿਵਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News