ਅਮਰੀਕਾ : ਇੱਕ ਘਰ ''ਚ ਦੋ ਮਰਦਾਂ ਅਤੇ ਦੋ ਔਰਤਾਂ ਦੀਆਂ ਮਿਲੀਆਂ ਲਾਸ਼ਾਂ

Tuesday, Oct 18, 2022 - 05:02 PM (IST)

ਅਮਰੀਕਾ : ਇੱਕ ਘਰ ''ਚ ਦੋ ਮਰਦਾਂ ਅਤੇ ਦੋ ਔਰਤਾਂ ਦੀਆਂ ਮਿਲੀਆਂ ਲਾਸ਼ਾਂ

ਵਾਸ਼ਿੰਗਟਨ (ਰਾਜ ਗੋਗਨਾ): ਅਮਰੀਕਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪ੍ਰਿੰਸ ਵਿਲੀਅਮ ਕਾਉਂਟੀ ਦੀ ਪੁਲਸ ਨੂੰ ਸ਼ਾਮ 4:30 ਵਜੇ ਦੇ ਕਰੀਬ ਵਾਸ਼ਿੰਗਟਨ ਤੋਂ 20 ਮੀਲ ਦੀ ਦੂਰੀ 'ਤੇ ਦੱਖਣ ਵਿੱਚ ਵੁੱਡਬ੍ਰਿਜ ਵਿੱਚ ਇੱਕ ਘਰ ਵਿੱਚੋਂ ਕਾਲ ਕੀਤੀ ਗਈ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਹਨਾਂ ਨੂੰ ਚਾਰ ਲਾਸ਼ਾਂ ਮਿਲੀਆਂ। 

ਪੜ੍ਹੋ ਇਹ ਅਹਿਮ ਖ਼ਬਰ- ਪੈਰਿਸ : ਸੂਟਕੇਸ 'ਚ ਮਿਲੀ ਬੱਚੀ ਦੀ ਲਾਸ਼, ਟੇਪ ਨਾਲ ਢੱਕਿਆ ਸੀ ਚਿਹਰਾ, ਬੰਨ੍ਹੇ ਸੀ ਹੱਥ-ਪੈਰ

ਪੁਲਸ ਵਿਭਾਗ ਨੇ ਪ੍ਰੈੱਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਦੋਂ ਸਾਡੇ ਅਧਿਕਾਰੀ ਪਹੁੰਚੇ ਅਤੇ ਉਹ "ਇੱਕ ਘਰ ਦੇ ਅੰਦਰ, ਦਾਖਿਲ ਹੋਏ ਤਾਂ ਉਸ ਰਿਹਾਇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਛਾਣਬੀਨ ਕਰਨ ਤੋਂ ਬਾਅਦ ਚਾਰ ਬਾਲਗਾਂ ਦੀ ਲਾਸ਼ਾਂ ਮਿਲੀਆਂ, ਜਿਹਨਾਂ ਨੂੰ ਕਿਸੇ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਬਮਲਾਵਰ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਘਟਨਾ ਨੂੰ "ਘਰੇਲੂ" ਮਾਮਲਾ ਸਮਝਿਆ ਜਾ ਰਿਹਾ ਹੈ। ਪੀੜਤਾਂ ਦੇ ਨਾਂ ਪੁਲਸ ਨੇ ਜਨਤਕ ਤੌਰ 'ਤੇ ਜਾਰੀ ਨਹੀਂ ਕੀਤੇ ਅਤੇ ਨਾ ਹੀ ਗੋਲੀ ਮਾਰਨ ਵਾਲੇ ਵਿਅਕਤੀ ਦੀ ਪਛਾਣ ਜਾਰੀ ਕੀਤੀ ਗਈ।


author

Vandana

Content Editor

Related News