ਅਮਰੀਕਾ : ਕ੍ਰਿਸੀ ਬਣੀ ਲੋਕਾਂ ਲਈ ਪ੍ਰੇਰਣਾ ਸਰੋਤ, ਕੈਂਸਰ ਨਾਲ ਲੜ ਜਿੱਤੀ ਜ਼ਿੰਦਗੀ ਦੀ ਜੰਗ (ਤਸਵੀਰਾਂ)

10/06/2017 4:12:44 PM

ਉਤਾਹ (ਬਿਊਰੋ)—10 ਸਾਲ ਦੀ ਇਹ ਬੱਚੀ ਸਭ ਤੋਂ ਘੱਟ ਉਮਰ ਦੀ ਬ੍ਰੈਸਟ ਕੈਂਸਰ ਸਰਵਾਈਵਰ ਬਣ ਗਈ ਹੈ। ਤੁਹਾਨੂੰ ਹੈਰਾਨੀ ਹੋਵੇਗੀ ਇਹ ਜਾਣ ਕੇ ਕਿ ਇੰਨੀ ਘੱਟ ਉਮਰ ਵਿਚ ਬ੍ਰੈਸਟ ਕੈਂਸਰ ਕਿਵੇਂ ਹੋ ਸਕਦਾ ਹੈ ਪਰ ਇਹ ਸੱਚ ਹੈ। ਅਮਰੀਕਾ ਦੇ ਉਤਾਹ ਦੀ ਰਹਿਣ ਵਾਲੀ ਕ੍ਰਿਸੀ ਟਰਨਰ ਜਦੋਂ ਸਿਰਫ 8 ਸਾਲ ਦੀ ਸੀ, ਉਦੋਂ ਉਸ ਨੂੰ ਸੈਕਰੇਟਰੀ ਬ੍ਰੈਸਟ ਕਾਰਸੀਨੋਮਾ ਨਾਮ ਦੀ ਬੀਮਾਰੀ ਹੋ ਗਈ। ਇਹ ਇਕ ਅਜਿਹੀ ਅਨੋਖੀ ਬੀਮਾਰੀ ਹੈ ਜੋ ਬ੍ਰੈਸਟ ਕੈਂਸਰ ਹੋਣ ਵਾਲਿਆਂ ਵਿਚੋਂ ਸਿਰਫ ਇਕ ਫ਼ੀਸਦੀ ਲੋਕਾਂ ਨੂੰ ਹੁੰਦੀ ਹੈ।
ਕ੍ਰਿਸੀ ਜਦੋਂ 8 ਸਾਲ ਦੀ ਸੀ, ਉਦੋਂ ਉਸ ਨੂੰ ਪਹਿਲੀ ਵਾਰ ਬ੍ਰ੍ਰੈਸਟ ਵਿਚ ਇਕ ਗੰਢ ਮਹਿਸੂਸ ਹੋਈ। ਅਕਤੂਬਰ 2015 ਵਿਚ ਕ੍ਰਿਸੀ ਨੇ ਆਪਣੇ ਮਾਤਾ-ਪਿਤਾ ਨੂੰ ਇਸ ਬਾਰੇ ਵਿਚ ਦੱਸਿਆ। ਜਿਸ ਤੋਂ ਬਾਅਦ ਕ੍ਰਿਸੀ ਦੇ ਮਾਤਾ-ਪਿਤਾ ਨੇ ਉਸ ਨੂੰ 2 ਡਾਕਟਰਾਂ ਨੂੰ ਦਿਖਾਇਆ। ਦੋਵਾਂ ਦਾ ਕਹਿਣਾ ਸੀ ਕਿ ਇਹ ਕੋਈ ਇੰਫੈਕਸ਼ਨ ਨਾਲ ਗੰਢ ਬਣੀ ਲੱਗਦੀ ਹੈ। ਜਿਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਇਕ ਤੀਜੇ ਡਾਕਟਰ ਨੂੰ ਦਿਖਾਇਆ, ਜਿਸ ਨੇ ਦੱਸਿਆ ਕਿ ਕ੍ਰਿਸੀ ਨੂੰ ਬ੍ਰੈਸਟ ਵਿਚ ਕੈਂਸਰ ਦਾ ਟਿਊਮਰ ਹੈ। ਜੋ ਬਹੁਤ ਹੀ ਘੱਟ ਲੋਕਾਂ ਨੂੰ ਹੁੰਦਾ ਹੈ।
ਨਵੰਬਰ 2015 ਵਿਚ ਕ੍ਰਿਸੀ ਸਭ ਤੋਂ ਘੱਟ ਉਮਰ ਦੀ ਕੈਂਸਰ ਪੀੜਤ ਬੱਚੀ ਬਣੀ। ਜਿਸ ਨੂੰ ਅਜਿਹੀ ਅਨੋਖੀ ਬੀਮਾਰੀ ਹੋ ਗਈ ਸੀ। ਕ੍ਰਿਸੀ ਦੇ ਮਾਤਾ-ਪਿਤਾ ਨੇ ਵੀ ਅਜਿਹੀ ਗੰਭੀਰ ਬੀਮਾਰੀਆਂ ਦਾ ਸਾਹਮਣਾ ਕੀਤਾ ਹੈ। ਕ੍ਰਿਸੀ ਦੀ ਮਾਂ ਏਨੇਟ ਨੇ ਵੀ ਫਰਸਟ ਸਟੇਜ ਸਰਵਾਈਕਲ ਕੈਂਸਰ ਦਾ ਸਾਹਮਣਾ ਕੀਤਾ ਸੀ। ਉਥੇ ਹੀ ਕ੍ਰਿਸੀ ਦੇ ਪਿਤਾ ਟਰਾਏ ਵੀ ਲਿੰਫੋਮਾ ਨਾਨ ਹਾਗਕਿੰਗ ਨਾਮ ਦੀ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਹਨ। ਕ੍ਰਿਸੀ ਦੀ ਸਰਜਰੀ ਤੋਂ ਬਾਅਦ ਉਸ ਦੀ ਸੱਜੀ ਬ੍ਰੈਸਟ ਦੇ ਸਾਰੇ ਟਿਸ਼ੂ ਕੱਢ ਦਿੱਤੇ ਗਏ। 2015 ਤੋਂ ਬਾਅਦ ਤੋਂ ਉਸ ਦੇ ਸਰੀਰ ਵਿਚ ਕੈਂਸਰ ਦੇ ਹੋਣ ਦੇ ਸਬੂਤ ਨਹੀਂ ਮਿਲੇ ਹਨ। ਇਸ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਬ੍ਰੈਸਟ ਨੂੰ ਰੀਕਸਟਰਕਟ ਭਾਵ ਫਿਰ ਤੋਂ ਬਣਾਉਣ ਲਈ ਤਿਆਰੀ ਕਰ ਲਈ ਹੈ।


Related News