ਅਮਰੀਕਾ : ਹਾਈਕਿੰਗ ਦੌਰਾਨ ਲਾਪਤਾ ਹੋਈ ਭਾਰਤੀ ਮੂਲ ਦੀ ਔਰਤ ਦੀ ਮਿਲੀ ਲਾਸ਼
Wednesday, Aug 24, 2022 - 01:51 PM (IST)
ਨਿਊਯਾਰਕ (ਰਾਜ ਗੋਗਨਾ): ਅਮਰੀਕਾ ਤੋਂ ਇਕ ਦੁਖਦਾਇਕ ਖ਼ਬਰ ਆਈ ਹੈ। ਇੱਥੇ ਜ਼ੀੳਨ ਨੈਸ਼ਨਲ ਪਾਰਕ ਨੇ ਬੀਤੇ ਦਿਨ ਮੰਗਲਵਾਰ, 23 ਅਗਸਤ ਨੂੰ ਪੁਸ਼ਟੀ ਕੀਤੀ ਕਿ ਜੇਟਲ ਅਗਨੀਹੋਤਰੀ (29) ਨਾਂ ਦੀ ਭਾਰਤੀ ਮੂਲ ਦੀ ਮਹਿਲਾ ਦੀ ਲਾਸ਼ ਪਾਰਕ ਦੇ ਕੋਰਟ ਆਫ਼ ਦਿ ਪੈਟਰੀਆਰਕਸ ਨੇੜੇ ਵਰਜਿਨ ਦੀ ਨਦੀ ਵਿੱਚ ਮਿਲੀ ਹੈ। ਜੋ ਪਿਛਲੇ ਦਿਨੀਂ 19 ਅਗਸਤ ਤੋਂ ਉਟਾਹ ਰਾਜ ਵਿੱਚ ਹਾਈਕਿੰਗ ਦੌਰਾਨ ਲਾਪਤਾ ਹੋ ਗਈ ਸੀ। ਅਗਨੀਹੋਤਰੀ ਐਰੀਜੋਨਾ ਦੀ ਰਹਿਣ ਵਾਲੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਹੁਣ ਆਸਟ੍ਰੇਲੀਆਈ PM 'ਬੀਅਰ' ਪੀਂਦਾ ਆਇਆ ਨਜ਼ਰ, ਲੋਕਾਂ ਨੇ ਕੀਤਾ ਟਰੋਲ (ਵੀਡੀਓ)
ਮਾਰੀ ਗਈ ਭਾਰਤੀ ਮੂਲ ਦੀ ਇਹ ਮਹਿਲਾ ਐਰੀਜੋਨਾ ਹਾਈਡ੍ਰੋਲੋਜੀ ਅਤੇ ਵਾਯੂਮੰਡਲ ਵਿਗਿਆਨ ਦੀ ਅਗਨੀਹੋਤਰੀ ਸਕੂਲ ਵਿੱਚ ਇੱਕ ਗ੍ਰੈਜੂਏਟ ਵਿਦਿਆਰਥਣ ਸੀ। ਜੇਟਲ ਅਗਨੀਹੋਤਰੀ ਦੀ ਭਾਲ ਵਿਚ ਕਰੀਬ 200 ਲੋਕਾਂ ਨੇ ਮਦਦ ਕੀਤੀ। ਮ੍ਰਿਤਕ ਅਗਨੀਹੋਤਰੀ ਐਰੀਜੋਨਾ ਨੇੜੇ ਦੱਖਣੀ ਉਟਾਹ ਵਿੱਚ, ਜਿੱਥੇ ਯਾਤਰੀ ਸ਼ਾਨਦਾਰ ਲਾਲ ਚੱਟਾਨਾਂ ਅਤੇ ਤੰਗ ਘਾਟੀਆਂ ਲਈ ਜਾਣੇ ਜਾਂਦੇ ਪਾਰਕ ਦੇ ਪ੍ਰਸਿੱਧ ਨਾਰੋਜ਼ ਖੇਤਰ ਵਿਖੇ ਦੇਖਣ ਜਾਂਦੇ ਹਨ ਅਤੇ ਉਹ ਵੀ ਇਸ ਨੂੰ ਦੇਖਣ ਗਈ ਸੀ। ਉੱਥੇ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਤਿਲਕ ਗਈ ਅਤੇ ਪਾਣੀ ਦੇ ਵਹਾਅ ਨਾਲ ਨਦੀ ਵਿੱਚ ਡਿੱਗ ਗਈ, ਜਿਸ ਮਗਰੋਂ ਕਾਫੀ ਭਾਲ ਕਰਨ 'ਤੇ ਬੀਤੇ ਦਿਨ 23 ਅਗਸਤ ਨੂੰ ਉਸ ਦੀ ਲਾਸ਼ ਮਿਲੀ।