ਚੀਨ ਨੂੰ ਇਕ ਲੱਖ ਬਾਂਦਰ ਭੇਜੇਗਾ ਸ਼੍ਰੀਲੰਕਾ, ਜਾਣੋ ਕੀ ਹੈ ਇਸ ਦੇ ਪਿੱਛੇ ਦੀ ਵਜ੍ਹਾ
Tuesday, Apr 18, 2023 - 12:43 PM (IST)
ਇੰਟਰਨੈਸ਼ਨਲ ਡੈਸਕ- ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸ਼੍ਰੀਲੰਕਾ ਹੁਣ ਇਕ ਲੱਖ ਬਾਂਦਰਾਂ ਦਾ ਐਕਸਪੋਰਟ ਕਰਕੇ ਆਪਣਾ ਗੁਜਾਰਾ ਚਲਾਏਗਾ। ਇਕ ਰਿਪੋਰਟ ਦੇ ਮੁਤਾਬਕ ਸ਼੍ਰੀਲੰਕਾ ਆਪਣੀ ਆਰਥਿਕ ਸਥਿਤੀ 'ਚ ਸੁਧਾਰ ਲਈ ਚੀਨ ਨੂੰ ਇਕ ਲੱਖ ਬਾਂਦਰ ਵੇਚਣ ਜਾ ਰਿਹਾ ਹੈ। ਇਹ ਜਾਣਕਾਰੀ ਸ਼੍ਰੀਲੰਕਾ ਦੇ ਖੇਤੀਬਾੜੀ ਮੰਤਰੀ ਮਹਿੰਦਰ ਅਮਰਵੀਰਾ ਨੇ ਦਿੱਤੀ।
ਇਹ ਵੀ ਪੜ੍ਹੋ-ਕ੍ਰੈਡਿਟ ਕਾਰਡ ਤੋਂ ਖਰਚ 1.3 ਲੱਖ ਕਰੋੜ ਦੇ ਪਾਰ, ਤੋੜਿਆ ਹੁਣ ਤੱਕ ਦਾ ਰਿਕਾਰਡ
ਮੰਤਰੀ ਨੇ ਬਾਂਦਰ ਵੇਚਣ ਦੇ ਫ਼ੈਸਲੇ ਦੇ ਸਬੰਧ 'ਚ ਸਪਸ਼ਟੀਕਰਨ ਦਿੰਦੇ ਹੋਏ ਦੱਸਿਆ ਕਿ ਜੋ ਟੁਕ ਮਕਾਕਾ ਪ੍ਰਜਾਤੀ ਦੇ ਬਾਂਦਰ ਚੀਨ ਨੂੰ ਵੇਚੇ ਜਾ ਰਹੇ ਹਨ, ਉਹ ਆਮ ਬਾਂਦਰ ਹਨ ਅਤੇ ਜਿਸ ਤਰ੍ਹਾਂ ਨਾਲ ਇਨ੍ਹਾਂ ਦੀ ਗਿਣਤੀ ਵਧ ਰਹੀ ਹੈ, ਉਹ ਫਸਲਾਂ ਨੂੰ ਭਾਰੀ ਨੁਕਸਾਨ ਕਰ ਰਹੇ ਹਨ। ਬਾਂਦਰ ਵੇਚਣ ਨਾਲ ਸ਼੍ਰੀਲੰਕਾ ਸਰਕਾਰ ਨੂੰ ਮੋਟੀ ਰਕਮ ਮਿਲੇਗੀ ਜਿਸ ਦੀ ਸਾਨੂੰ ਲੋੜ ਹੈ। ਵੇਚੇ ਗਏ ਸਾਰੇ ਬਾਂਦਰ ਚੀਨ ਦੇ 1000 ਤੋਂ ਜ਼ਿਆਦਾ ਚਿੜੀਆਂ ਘੜਾਂ 'ਚ ਰੱਖੇ ਜਾਣਗੇ।
ਇਹ ਵੀ ਪੜ੍ਹੋ- ਮਹਿੰਗਾਈ ਤੋਂ ਰਾਹਤ! ਥੋਕ ਮਹਿੰਗਾਈ ਦਰ 29 ਮਹੀਨੇ ਦੇ ਹੇਠਲੇ ਪੱਧਰ ’ਤੇ
ਦੱਸ ਦੇਈਏ ਕਿ ਪ੍ਰੋਗਰਾਮ ਦੇ ਪਹਿਲੇ ਪੜਾਅ ਦੇ ਤਹਿਤ ਬਾਂਦਰਾਂ ਨੂੰ ਚੀਨ ਭੇਜਣ 'ਤੇ ਮੰਗਲਵਾਰ ਨੂੰ ਇਕ ਵਿਸ਼ੇਸ਼ ਚਰਚਾ ਹੋਈ। ਬੈਠਕ 'ਚ ਦੱਸਿਆ ਗਿਆ ਹੈ ਕੀ ਚੀਨ 'ਚ ਵਰਤਮਾਨ ਬਾਂਦਰਾਂ ਦੀ ਅਬਾਦੀ ਲਗਭਗ 3 ਮਿਲੀਅਨ ਤੱਕ ਪਹੁੰਚ ਗਈ ਹੈ ਅਤੇ ਜਾਨਵਰ ਸਥਾਨਕ ਫਸਲਾਂ ਲਈ ਖਤਰਾ ਹਨ। ਪ੍ਰੋਗਰਾਮ ਲਈ ਕਾਨੂੰਨੀ ਪ੍ਰਕਿਰਿਆ ਦਾ ਅਧਿਐਨ ਕਰਨ ਲਈ ਇਕ ਕਮੇਟੀ ਦੀ ਨਿਯੁਕਤੀ 'ਤੇ ਵੀ ਚਰਚਾ ਕੀਤੀ ਗਈ।