ਬਾਈਡੇਨ ਦਾ ਵੱਡਾ ਬਿਆਨ, ਕਿਹਾ-ਅਮਰੀਕਾ ਅਤੇ ਉਸਦੇ ਸਹਿਯੋਗੀ ਕਦੇ ਵੀ ਯੂਕ੍ਰੇਨ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਣਗੇ
Wednesday, Feb 22, 2023 - 12:48 PM (IST)
ਵਾਰਸਾ (ਭਾਸ਼ਾ)- ਯੂਕ੍ਰੇਨ 'ਤੇ ਰੂਸ ਦੇ ਲਗਾਤਾਰ ਹਮਲਿਆਂ ਦੇ ਲਗਭਗ ਇੱਕ ਸਾਲ ਪੂਰਾ ਹੋਣ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਅਮਰੀਕਾ ਅਤੇ ਇਸ ਦੇ ਸਹਿਯੋਗੀ ਯੂਕ੍ਰੇਨੀਆਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਣਗੇ। ਯੂਕ੍ਰੇਨ ਦਾ ਅਚਾਨਕ ਦੌਰਾ ਕਰਨ ਦੇ ਇਕ ਦਿਨ ਬਾਅਦ ਬਾਈਡੇਨ ਨੇ ਪੋਲੈਂਡ ਵਿੱਚ ਇੱਕ ਸੰਬੋਧਨ ਦੌਰਾਨ ਪਿਛਲੇ ਇੱਕ ਸਾਲ ਦੌਰਾਨ ਯੂਰਪ ਵਿੱਚ ਆਪਣੇ ਸਹਿਯੋਗੀ ਦੇਸ਼ਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਖ਼ਤ ਸ਼ਬਦਾਂ ਵਿੱਚ ਸੰਦੇਸ਼ ਦਿੱਤਾ ਕਿ 'ਨਾਟੋ ਵਿਭਾਿਜਤ ਨਹੀਂ ਹੋਵੇਗਾ ਅਤੇ ਅਸੀਂ ਹਾਰ ਨਹੀਂ ਮੰਨਾਂਗੇ। ਬਾਈਡੇਨ ਨੇ ਵਾਰਸਾ ਦੇ 'ਰਾਇਲ ਕੇਸਲ' ਦੇ ਬਾਹਰ ਹਜ਼ਾਰਾਂ ਲੋਕਾਂ ਦੀ ਭੀੜ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਕ ਸਾਲ ਪਹਿਲਾਂ ਦੁਨੀਆ ਨੂੰ ਕੀਵ ਦੇ ਹਾਰ ਜਾਣ ਦਾ ਖਦਸ਼ਾ ਸੀ। ਮੈਂ ਦੱਸ ਸਕਦਾ ਹਾਂ: ਕੀਵ ਮਜ਼ਬੂਤੀ ਨਾਲ ਖੜ੍ਹਾ ਹੈ, ਕੀਵ ਮਾਣ ਨਾਲ ਖੜ੍ਹਾ ਹੈ ਅਤੇ ਸਭ ਤੋਂ ਮਹੱਤਵਪੂਰਨ, ਕੀਵ ਆਜ਼ਾਦ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਸ਼ਹਿਰ ਸਿਆਟਲ ਦਾ ਵੱਡਾ ਕਦਮ, ਨਸਲੀ ਵਿਤਕਰੇ 'ਤੇ ਲਗਾਈ ਪਾਬੰਦੀ
ਬਾਈਡੇਨ ਨੇ ਯੂਕ੍ਰੇਨ ਅਤੇ ਰੂਸ ਵਿਚਾਰੇ ਜਾਰੀ ਯੁੱਧ ਨੂੰ ਲੋਕਤੰਤਰ ਅਤੇ ਤਾਨਾਸ਼ਾਹੀ ਵਿਚਕਾਰ ਗਲੋਬਲ ਸੰਘਰਸ਼ ਦੱਸਿਆ ਅਤੇ ਕਿਹਾ ਕਿ ਅਮਰੀਕਾ ਇਸ ਤੋਂ ਪਿੱਛੇ ਨਹੀ ਹਟੇਗਾ ਹਾਲਾਂਕਿ ਕੁਝ ਪੋਲਾਂ ਦੇ ਅਨੁਸਾਰ ਯੂਕ੍ਰੇਨ ਨੂੰ ਜਾਰੀ ਫੌਜੀ ਸਹਾਇਤਾ ਲਈ ਅਮਰੀਕੀ ਸਮਰਥਨ ਕਮਜ਼ੋਰ ਹੋ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ''ਦੁਨੀਆਂ ਦੇ ਲੋਕਤੰਤਰ ਅੱਜ, ਕੱਲ੍ਹ ਅਤੇ ਹਮੇਸ਼ਾ ਆਜ਼ਾਦੀ ਦੀ ਰੱਖਿਆ ਲਈ ਖੜ੍ਹੇ ਰਹਿਣਗੇ।'' ਬਾਈਡੇਨ ਨੇ ਕਿਹਾ ਕਿ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਵਿਚ ਆਪਣੇ ਟੈਂਕਾਂ ਨੂੰ ਭੇਜਣ ਦਾ ਹੁਕਮ ਦਿੱਤਾ ਸੀ ਤਾਂ ਉਨ੍ਹਾਂ ਨੇ ਸੋਚਿਆ ਕਿ ਉਹ ਉਸ ਨੂੰ ਹਰਾ ਦੇਵੇਗਾ। ਉਹ ਗ਼ਲਤ ਸੀ।” ਬਾਈਡੇਨ ਨੇ ਕਿਹਾ ਕਿ “ਦੁਨੀਆ ਭਰ ਵਿੱਚ ਲੋਕਤੰਤਰ ਮਜ਼ਬੂਤ ਹੋ ਗਏ ਹਨ”, ਜਦੋਂ ਕਿ ਪੁਤਿਨ ਸਮੇਤ ਦੁਨੀਆ ਦੇ ਹੋਰ ਤਾਨਾਸ਼ਾਹ ਕਮਜ਼ੋਰ ਪੈ ਚੁੱਕੇ ਹਨ। ਬਾਈਡੇਨ ਨੇ ਕਿਹਾ ਕਿ "ਤਾਨਾਸ਼ਾਹ ਸਿਰਫ ਇੱਕ ਸ਼ਬਦ ਸਮਝਦੇ ਹਨ - ਨਹੀਂ।" ਉਸ ਨੇ ਕਿਹਾ ਕਿ 'ਨਹੀਂ, ਤੁਸੀਂ ਮੇਰਾ ਦੇਸ਼ ਨਹੀਂ ਲੈ ਸਕੋਗੇ। ਨਹੀਂ, ਤੁਸੀਂ ਮੇਰੀ ਆਜ਼ਾਦੀ ਨਹੀਂ ਖੋਹ ਸਕੋਗੇ। ਨਹੀਂ, ਤੁਸੀਂ ਮੇਰਾ ਭਵਿੱਖ ਨਹੀਂ ਲੈ ਸਕੋਗੇ।
ਪੜ੍ਹੋ ਇਹ ਅਹਿਮ ਖ਼ਬਰ- ਜਾਪਾਨ ਦੇ ਬੀਚ 'ਤੇ ਮਿਲੀ ਰਹੱਸਮਈ 'ਗੇਂਦ' ਦੇ ਆਕਾਰ ਦੀ ਵਸਤੂ, ਬੰਬ ਸਕੁਐਡ ਦਸਤੇ ਵੱਲੋਂ ਜਾਂਚ ਜਾਰੀ
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।