5 ਸਾਲਾ ਮੁੰਡੇ ਨੇ ਬਲਦੇ ਘਰ ''ਚੋਂ ਬਚਾਈ ਭੈਣ ਤੇ ਕੁੱਤੇ ਦੀ ਜਾਨ, ਹੋਇਆ ਸਨਮਾਨਿਤ

02/16/2020 10:49:46 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਜਾਰਜੀਆ ਰਾਜ ਦੀ ਬਾਰਟੋ ਕਾਊਂਟੀ ਵਿਚ ਰਹਿਣ ਵਾਲੇ 5 ਸਾਲ ਦੇ ਨੋਆ ਵੁਡਸ ਨੇ ਹੌਂਸਲੇ ਅਤੇ ਸਮਝਦਾਰੀ ਦੀ ਮਿਸਾਲ ਕਾਇਮ ਕੀਤੀ। ਨੋਆ ਨੇ ਸਮਝਦਾਰੀ ਨਾਲ ਕੰਮ ਲੈਂਦਿਆ ਅੱਗ ਤੋਂ ਆਪਣੇ ਪਰਿਵਾਰ ਦੀ ਜਾਨ ਬਚਾਈ। ਇਸ ਲਈ ਨੋਆ ਨੂੰ ਸ਼ੁੱਕਰਵਾਰ ਨੂੰ 'ਲਾਈਫਸੇਵਿੰਗ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬੈਸਟ ਪ੍ਰੋਫੈਸ਼ਨਲ ਫਾਇਰਫਾਈਟਰ ਲਈ ਦਿੱਤਾ ਜਾਂਦਾ ਹੈ। ਇਸ ਦੇ ਇਲਾਵਾ ਉਸ ਦੇ ਸਨਮਾਨ ਵਿਚ 'ਨੋਆ ਵੁਡਸ ਡੇਅ' ਵੀ ਐਲਾਨਿਆ ਗਿਆ। 

PunjabKesari

ਅਸਲ ਵਿਚ ਨੋਆ ਨੇ ਐਤਵਾਰ ਨੂੰ ਬਾਰਟੋ ਕਾਊਂਟੀ ਸਥਿਤ ਆਪਣੇ ਘਰ ਵਿਚ ਅੱਗ ਲੱਗਣ ਦੌਰਾਨ ਆਪਣੀ 2 ਸਾਲ ਦੀ ਭੈਣ ਨੂੰ ਖਿੜਕੀ ਤੋਂ ਖਿੱਚ ਕੇ ਬਾਹਰ ਕੱਢਿਆ ਸੀ ਅਤੇ ਆਪਣੇ ਕੁੱਤੇ ਦੀ ਵੀ ਜਾਨ ਬਚਾਈ ਸੀ। ਸਿਰਫ ਇਹੀ ਨਹੀਂ ਨੋਆ ਨੇ ਅੱਗ ਲੱਗਣ ਦੀ ਸੂਚਨਾ ਆਪਣੇ ਅੰਕਲ ਨੂੰ ਦਿੱਤੀ ਅਤੇ ਦੂਜੇ 7 ਮੈਂਬਰਾਂ ਨੂੰ ਵੀ ਐਲਰਟ ਕੀਤਾ, ਜਿਸ ਨਾਲ ਉਹ ਵੀ ਸਮੇਂ 'ਤੇ ਸੁਰੱਖਿਅਤ ਘਰੋਂ ਬਾਹਰ ਨਿਕਲ ਸਕੇ। ਨੋਆ ਦੀ ਕਹਾਣੀ ਬਾਰਟੋ ਕਾਊਂਟੀ ਫਾਇਰਫਾਈਟਰ ਵਿਭਾਗ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਹੈ। ਡਿਪਾਰਟਮੈਂਟ ਨੇ ਨੋਆ ਦੇ ਸਨਮਾਨ ਵਿਚ ਜਾਰਜੀਆ ਦੇ ਗਵਰਨਰ ਬ੍ਰਾਇਨ ਕੇਮਪ ਨੂੰ ਚਿੱਠੀ ਪੜ੍ਹਨ ਦੀ ਅਪੀਲ ਕੀਤੀ ਸੀ। ਕੇਮਪ ਨੇ ਵੀ ਨੋਆ ਨੂੰ ਆਪਣਾ ਹੀਰੋ ਦੱਸਿਆ ਸੀ।

PunjabKesari

ਬਾਰਟੋ ਕਾਊਂਟੀ ਫਾਇਰ ਡਿਪਾਰਟਮੈਂਟ ਦੇ ਚੀਫ ਇਵੇਨ ਜੈਮਿਸਨ ਨੇ ਮੀਡੀਆ ਨੂੰ ਦੱਸਿਆ ਕਿ ਜਦੋਂ ਅਸੀਂ ਅੱਗ ਬੁਝਾਉਣ ਲਈ ਮੌਕੇ 'ਤੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਬੱਚੇ ਆਪਣੇ ਪਰਿਵਾਰ ਨੂੰ ਐਲਰਟ ਕਰ ਚੁੱਕੇ ਸਨ। ਇਹਨਾਂ ਵਿਚ ਨੋਆ ਸਭ ਤੋਂ ਜ਼ਿਆਦਾ ਚੁਸਤ ਸੀ। ਉਹ ਅਸਧਾਰਨ ਬੱਚਾ ਹੈ। ਜੈਮਿਸਨ ਨੇ ਦੱਸਿਆ ਕਿ ਬੈੱਡਰੂਮ ਵਿਚ ਅੱਗ ਇਲੈਕਟ੍ਰਿਕ ਸ਼ਾਰਟ ਸਰਕਿਟ ਕਾਰਨ ਲੱਗੀ ਸੀ। ਅਸੀਂ ਨੋਆ ਸਮੇਤ ਪਰਿਵਾਰ ਦੇ 5 ਮੈਂਬਰ ਨੂੰ ਇਲਾਜ ਲਈ ਭੇਜਿਆ। ਇਹ ਸਾਰੇ ਜ਼ਖਮੀ ਹੋਏ ਹਨ। 

 

ਉੱਧਰ ਗੋ ਫੰਡ ਮੀ ਪੇਜ ਜ਼ਰੀਏ ਨੋਆ ਦੇ ਦਾਦਾ ਡੇਵਿਸ ਵੁਡਸ ਨੇ ਲਿਖਿਆ,''ਸਾਡੇ 9 ਲੋਕਾਂ 'ਤੇ ਈਸ਼ਵਰ ਦੀ ਕਿਰਪਾ ਰਹੀ। ਜੇਕਰ ਨੋਆ ਉੱਥੇ ਨਾ ਹੁੰਦਾ ਤਾਂ ਅਸੀਂ ਅੱਜ ਜ਼ਿੰਦਾ ਨਾ ਹੁੰਦੇ। ਪਰਿਵਾਰ ਨੇ ਭਾਈਚਾਰੇ ਅਤੇ ਸਮਾਜ ਤੋਂ ਆਰਥਿਕ ਮਦਦ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਪਰਿਵਾਰ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ ਅਤੇ ਨੁਕਸਾਨੇ ਘਰ ਦੀ ਦੁਬਾਰਾ ਤੋਂ ਮੁਰੰਮਤ ਕਰਵਾ ਸਕੇ।''


Vandana

Content Editor

Related News