ਕੈਂਸਰ ਪੀੜਤ ਬੱਚੀ ਲਈ ਲੋਕਾਂ ਨੇ ਦਾਨ ਕੀਤੇ 100 ਦਿਨ

05/06/2019 10:27:19 AM

ਵਾਸ਼ਿੰਗਟਨ (ਬਿਊਰੋ)— ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਾ ਅਮਰੀਕਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸਕੂਲ ਟੀਚਰ ਡੇਵਿਡ ਗ੍ਰੀਨ ਆਪਣੀ 16 ਮਹੀਨੇ ਦੀ ਬੱਚੀ ਦੇ ਬਲੱਡ ਕੈਂਸਰ ਦਾ ਇਲਾਜ ਕਰਵਾ ਰਹੇ ਹਨ। ਇਸ ਦੌਰਾਨ ਗ੍ਰੀਕ ਦੀ 'ਸਿਕ ਲੀਵ' (sick leave) ਖਤਮ ਹੋ ਗਈ। ਇਲਾਜ ਵਿਚ ਮੁਸ਼ਕਲ ਨਾ ਹੋਵੇ ਇਸ ਲਈ ਗ੍ਰੀਨ ਦੇ ਸਾਥੀ ਕਰਮਚਾਰੀਆਂ ਨੇ ਮਿਲ ਕੇ 100 ਦਿਨ ਦੀ ਲੀਵ ਉਨ੍ਹਾਂ ਨੂੰ ਦਾਨ ਕਰ ਦਿੱਤੀ। ਜਾਣਕਾਰੀ ਮੁਤਾਬਕ ਗ੍ਰੀਨ ਅਲਬਾਮਾ ਵਿਚ ਰਹਿੰਦੇ ਹਨ। ਉਨ੍ਹਾਂ ਦੀ ਬੇਟੀ ਕਿੰਸਲੀ ਦਾ ਘਰ ਤੋਂ 140 ਕਿਲੋਮੀਟਰ ਦੂਰ ਇਲਾਜ ਚੱਲ ਰਿਹਾ ਹੈ। ਇਸ ਲਈ ਉਨ੍ਹਾਂ ਦਾ ਬੇਟੀ ਕੋਲ ਰਹਿਣਾ ਜ਼ਰੂਰੀ ਹੈ। 

PunjabKesari

ਗ੍ਰੀਨ ਦੀ ਪਤਨੀ ਮੇਗਨ ਨੇ ਦੱਸਿਆ,''ਮੈਨੂੰ ਪਤਾ ਚੱਲਿਆ ਕਿ ਡੇਵਿਡ ਦੇ ਸਾਥੀਆਂ ਨੇ ਉਨ੍ਹਾਂ ਨੂੰ ਛੁੱਟੀਆਂ ਦਾਨ ਕਰ ਦਿੱਤੀਆਂ ਹਨ। ਸਾਡੇ ਲਈ ਇਸ ਤੋਂ ਵੱਡੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਸਾਨੂੰ ਹੋਰ ਦਿਨ ਨਾ ਮਿਲਦੇ ਤਾਂ ਅਸੀਂ ਸਿਰਫ ਇਕ ਹਫਤੇ ਲਈ ਹੀ ਰੁਕ ਸਕਦੇ ਸੀ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ।'' ਜਾਣਕਾਰੀ ਮੁਤਾਬਕ ਕਿੰਸਲੀ ਦਾ 6 ਮਹੀਨੇ ਤੋਂ ਐਕਊਟ ਲਿਮਫੋਬਲਾਸਟਿਕ ਲਿਊਕੇਮੀਆ (ਬਲੱਡ ਕੈਂਸਰ) ਦਾ ਇਲਾਜ ਚੱਲ ਰਿਹਾ ਹੈ। ਕਿੰਸਲੀ ਨੂੰ ਹਾਲੇ ਹੋਰ 3-4 ਮਹੀਨੇ ਹਸਪਤਾਲ ਵਿਚ ਰਹਿਣਾ ਪਵੇਗਾ ਪਰ ਉਸ ਦਾ ਇਲਾਜ 2 ਸਾਲ ਚੱਲੇਗਾ। 

PunjabKesari

ਗ੍ਰੀਨ ਨੂੰ ਮਹੀਨੇ ਵਿਚ ਇਕ ਸਿਕ ਲੀਵ ਮਿਲਦੀ ਹੈ ਪਰ ਉਨ੍ਹਾਂ ਨੂੰ ਜ਼ਿਆਦਾ ਛੁੱਟੀਆਂ ਦੀ ਲੋੜ ਸੀ। ਲਿਹਾਜਾ ਮੇਗਨ ਨੇ ਫੇਸਬੁੱਕ 'ਤੇ ਉਨ੍ਹਾਂ ਦੇ ਸਾਥੀਆਂ ਨੂੰ ਅਪੀਲ ਕੀਤੀ ਕੀ ਕੋਈ ਇਕ ਸਿਕ ਲੀਵ ਦੇ ਸਕਦਾ ਹੈ। ਸਕੂਲ ਦੀ ਸਹਾਇਕ ਪ੍ਰਿੰਸੀਪਲ ਵਿਲਮਾ ਡੇਯਾਮਪਰਟ ਨੇ ਆਪਣੀਆਂ ਦੋ ਲੀਵ ਦਿੱਤੀਆਂ। ਵਿਲਮਾ ਦਾ ਵੀ ਫਰਵਰੀ ਵਿਚ ਛਾਤੀ ਕੈਂਸਰ ਦਾ ਇਲਾਜ ਚੱਲ ਰਿਹਾ ਸੀ। ਵਿਲਮਾ ਮੁਤਾਬਕ,''ਮੈਂ ਇੰਨੇ ਛੋਟੇ ਬੱਚੇ ਦੇ ਗੰਭੀਰ ਬੀਮਾਰੀ ਨਾਲ ਪੀੜਤ ਹੋਣ ਦੀ ਕਲਪਨਾ ਵੀ ਨਹੀਂ ਕਰ ਸਕਦੀ। ਅਜਿਹੇ ਵਿਚ ਮਾਤਾ-ਪਿਤਾ ਦਾ ਉਸ ਦੇ ਕੋਲ ਹੋਣਾ ਜ਼ਰੂਰੀ ਹੈ। ਮੇਰੀ ਮਾਂ ਵੀ ਕਹਿੰਦੀ ਸੀ ਕਿ ਕਿਸੇ ਨੂੰ ਅਸ਼ੀਰਵਾਦ ਦੇਣ ਲਈ ਅਮੀਰ ਹੋਣਾ ਜ਼ਰੂਰੀ ਨਹੀਂ।''


Vandana

Content Editor

Related News