ਅਮਰੀਕਾ : ਵਰਿੰਦਰ ਸਿੰਘ ਬਣੇ ਮਨੁੱਖੀ ਅਧਿਕਾਰਾਂ ਦੇ ਸਰਟੀਫਾਈਡ ਸਲਾਹਕਾਰ

Thursday, Dec 14, 2023 - 11:38 AM (IST)

ਅਮਰੀਕਾ : ਵਰਿੰਦਰ ਸਿੰਘ ਬਣੇ ਮਨੁੱਖੀ ਅਧਿਕਾਰਾਂ ਦੇ ਸਰਟੀਫਾਈਡ ਸਲਾਹਕਾਰ

ਵਾਸ਼ਿੰਗਟਨ (ਰਾਜ ਗੋਗਨਾ)- ਅਮੇਜ਼ਿੰਗ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਅਤੇ ‘ਸਿੱਖਸ ਆਫ ਅਮਰੀਕਾ’ ਦੇ ਕੁਆਰਟੀਨੇਡਰ ਵਰਿੰਦਰ ਸਿੰਘ ਨੇ ਹਾਲ ਹੀ ਵਿੱਚ ਵਾਸ਼ਿੰਗਟਨ, ਡੀ.ਸੀ. ਵਿੱਚ ਅਮਰੀਕੀ ਇੰਸਟੀਚਿਊਟ ਆਫ ਡਿਪਲੋਮੇਸੀ ਐਂਡ ਹਿਊਮਨ ਰਾਈਟਸ ਨਾਲ ਪ੍ਰਮਾਣਿਤ ਮਨੁੱਖੀ ਅਧਿਕਾਰ ਸਲਾਹਕਾਰ ਬਣਨ ਲਈ ਲੋੜੀਂਦੀ ਸਿਖਲਾਈ ਪੂਰੀ ਕੀਤੀ ਹੈ ਤੇ ਮਨੁੱਖੀ ਅਧਿਕਾਰਾਂ ਨੂੰ ਅੱਗੇ ਵਧਾਉਣ ਲਈ ਯੋਗ ਸਲਾਹਕਾਰ ਵਜੋਂ ਮਾਨਤਾ ਪ੍ਰਾਪਤ ਕਰ ਲਈ ਹੈ। ਜ਼ਿਕਰਯੋਗ ਹੈ ਕਿ ਯੂ.ਐਸ. ਇੰਸਟੀਚਿਊਟ ਆਫ ਡਿਪਲੋਮੇਸੀ ਐਂਡ ਹਿਊਮਨ ਰਾਈਟਸ ਵਿਸ਼ਵ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਕਾਲਤ ਲਈ ਵਿਸ਼ੇਸ਼ ਤੌਰ 'ਤੇ ਸਿੱਖਿਆ ਦਿੰਦਾ ਹੈ ਅਤੇ ਸੰਬੰਧਤ ਗਿਆਨ ਨਾਲ ਲੈਸ ਕਰਦਾ ਹੈ। 

PunjabKesari

ਸ. ਵਰਿੰਦਰ ਸਿੰਘ ਨੇ ਬਹੁਤ ਹੀ ਮਹਾਰਤ ਨਾਲ ਇਸ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਮਨੁੱਖੀ ਅਧਿਕਾਰ ਵਿੱਚ ਵਚਨਬੱਧਤਾ ਦਾ ਸਬੂਤ ਦਿੱਤਾ ਹੈ। ਸ. ਵਰਿੰਦਰ ਸਿੰਘ ‘ਸਿੱਖਸ ਆਫ ਅਮੈਰਿਕਾ’ ਸੰਸਥਾ ਰਾਹੀਂ ਅਮਰੀਕਾ ਵਿੱਚ ਸਿੱਖਾਂ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਹੱਕਾਂ ਦੀ ਵਕਾਲਤ ਕਰਨ ਵਿੱਚ ਸਰਗਰਮੀ ਨਾਲ ਆਪਣਾ ਯੋਗਦਾਨ ਪਾਉਦੇ ਰਹਿੰਦੇ ਹਨ। ਅਮੇਜ਼ਿੰਗ ਟੀਵੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸਿੱਖਸ ਆਫ ਅਮਰੀਕਾ ਦੇ ਕੁਆਡੀਨੇਟਰ ਵਜੋਂ ਆਪਣੀਆਂ ਅਣਥੱਕ ਸੇਵਾਵਾਂ ਨਿਭਾਅ ਰਹੇ ਸ. ਵਰਿੰਦਰ ਸਿੰਘ ਦਾ ਸਿੱਖ ਭਾਈਚਾਰੇ ਵਿੱਚ ਆਪਣਾ ਸਥਾਨ ਹੈ ਅਤੇ ਉਹ  ਸਿੱਖ ਭਾਈਚਾਰੇ ਦੀ ਬੇਹਤਰੀ ਲਈ ਹਮੇਸ਼ਾਂ ਸਰਗਰਮ ਰਹਿੰਦੇ ਹਨ। ਮਨੁੱਖੀ ਅਧਿਕਾਰਾਂ ਦੀ ਬਕਾਇਦਾ ਸਿੱਖਿਆ ਹਾਸਲ ਕਰਕੇ ਹੁਣ ਉਹ ਹੋਰ ਮੁਹਾਰਤ ਅਤੇ ਮਜ਼ਬੂਤੀ ਨਾਲ ਸਿੱਖ ਭਾਈਚਾਰੇ ਦੇ ਮਨੁੱਖੀ ਅਧਿਕਾਰਾਂ ਦੀ ਸੇਵਾ ਕਰ ਸਕਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਨਿੱਝਰ ਕਤਲਕਾਂਡ ਮਾਮਲੇ 'ਚ ਭਾਰਤ ਖ਼ਿਲਾਫ਼ ਲਗਾਏ ਦੋਸ਼ਾਂ 'ਤੇ ਟਰੂਡੋ ਦਾ ਤਾਜ਼ਾ ਬਿਆਨ ਆਇਆ ਸਾਹਮਣੇ

ਇਸ ਖੁਸ਼ੀ ਦੇ ਮੌਕੇ ਸ. ਵਰਿੰਦਰ ਸਿੰਘ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ, ‘‘ਮੈਂ ਮਨੁੱਖੀ ਅਧਿਕਾਰਾਂ ਦੀ ਸਿੱਖਿਆ ਪ੍ਰਾਪਤ ਕਰਕੇ ਇੱਕ ਪ੍ਰਮਾਣਿਤ ਮਨੁੱਖੀ ਅਧਿਕਾਰ ਸਲਾਹਕਾਰ ਬਣਨ ਲਈ ਮਾਣ ਮਹਿਸੂਸ ਕਰ ਰਿਹਾ ਹਾਂ। ਮੇਰਾ ਮੰਨਣਾ ਹੈ ਕਿ ਸਿੱਖਿਆ ਅਤੇ ਜਾਗਰੂਕਤਾ ਦੋਵੇਂ ਹੀ ਮਹੱਤਵਪੂਰਨ ਕਾਰਜ ਹਨ ਇਸ ਰਾਹੀਂ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਦੀ ਮੇਰੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਮਿਲੀ ਹੈ।’’ ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਬੇਹਤਰੀ ਲਈ ਵਿਸ਼ਵਵਿਆਪੀ ਪੱਧਰ ਤੇ ਬੇਸ਼ੁਮਾਰ ਯਤਨ ਹੁੰਦੇ ਹਨ, ਜਿਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਮੇਰਾ ਮੁੱਖ ਮਕਸਦ ਹੋਵੇਗਾ। ਇਸ ਖੁਸ਼ੀ ਦੇ ਮੌਕੇ ਸ. ਵਰਿੰਦਰ ਸਿੰਘ ਨਾਲ ਅਲੀਸਾ ਪੁਲੀਵਰਤੀ ਮੁੱਖ ਕਾਰਜਕਾਰੀ ਅਧਿਕਾਰੀ ਯੂ.ਐੱਸ ਇੰਡੀਆ (ਐਸ.ਐਮ.ਈ. ਕੌਂਸਲ) ਅਤੇ ਜਸਦੀਪ ਸਿੰਘ ਜੇਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਵੀ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News