ਸਲਾਨਾ ਸੀਨੀਅਰ ਖੇਡ ਮੁਕਾਬਲਿਆਂ ''ਚ ਪੰਜਾਬੀਆਂ ਨੇ ਜਿੱਤੇ ਗੋਲਡ ਮੈਡਲ

03/25/2019 12:08:22 PM

ਫਰਿਜ਼ਨੋ (ਰਾਜ ਗੋਗਨਾ)— ਬੀਤੇ ਦਿਨ ਕੈਲੀਫੋਰਨੀਆ ਦੇ ਸ਼ਹਿਰ ਵਾਇਸਏਲੀਆ ਵਿਖੇ 'ਵਿਟਨੀ ਹਾਈ ਸਕੂਲ' ਵਿਚ ਸੀਨੀਅਰ ਖਿਡਾਰੀਆਂ ਦੀਆ ਖੇਡਾਂ ਦੇ ਅਮਰੀਕਨ ਭਾਈਚਾਰੇ ਵੱਲੋਂ ਸਲਾਨਾ ਖੇਡਾਂ ਕਰਵਾਈਆਂ ਗਈਆਂ। ਜਿੰਨਾਂ ਵਿਚ ਦੌੜਾਂ, ਜੰਪ, ਸ਼ਾਟਪੁੱਟ, ਡਿਸਕਸ ਥਰੋ ਆਦਿਕ ਖੇਡਾਂ ਸ਼ਾਮਲ ਸਨ। ਇਨ੍ਹਾਂ ਵੱਖ-ਵੱਖ ਖੇਡਾਂ ਵਿਚ ਪੰਜਾਬੀ ਭਾਈਚਾਰੇ ਵਿਚੋਂ ਛੇ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਪੰਜਾਬੀਆਂ ਵਿਚ ਸ. ਗੁਰਬਖਸ਼ ਸਿੰਘ ਸਿੱਧੂ ਨੇ ਤਿੰਨ ਗੋਲਡ ਮੈਡਲ, ਸੁਖਚੈਨ ਸਿੰਘ ਮੁਲਤਾਨੀ ਨੇ ਤਿੰਨ ਗੋਲਡ ਮੈਡਲ ਅਤੇ ਇਕ ਬ੍ਰੋਨਜ਼ ਦਾ ਮੈਡਲ ਹਾਸਲ ਕੀਤਾ। ਜਦਕਿ ਕਮਲਜੀਤ ਸਿੰਘ ਬੈਨੀਪਾਲ ਨੇ ਚਾਰ ਗੋਲਡ ਮੈਡਲ ਅਤੇ ਇਕ ਚਾਂਦੀ ਦਾ ਤਮਗਾ ਹਾਸਲ ਕੀਤਾ।  

PunjabKesari

ਹਰਦੀਪ ਸਿੰਘ ਸੰਘੇੜਾ ਨੇ ਚਾਰ ਗੋਲਡ ਅਤੇ ਤਿੰਨ ਚਾਂਦੀ ਦੇ ਮੈਡਲ ਜਿੱਤੇ। ਹਰਿੰਦਰ ਸਿੰਘ ਨੇ ਇਕ ਗੋਲਡ ਅਤੇ ਇਕ ਚਾਂਦੀ ਦਾ ਮੈਡਲ ਜਿੱਤਿਆ। ਗੁਰਪ੍ਰਤਾਪ ਸਿੰਘ ਵੜੈਚ ਨੇ ਦੋ ਬ੍ਰੋਨਜ਼ ਦੇ ਮੈਡਲ ਜਿੱਤੇ।ਸਮੁੱਚੇ ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ ਇਹ ਸੀਨੀਅਰ ਖਿਡਾਰੀ ਜਿੱਥੇ ਖੇਡਾਂ ਵਿਚ ਹਿੱਸਾ ਲੈ ਪੰਜਾਬੀਅਤ ਦਾ ਨਾਂ ਰੋਸ਼ਨ ਕਰਦੇ ਹਨ, ਉੱਥੇ ਪੰਜਾਬੀਅਤ ਦੀ ਪਹਿਚਾਣ ਬਣਾਉਣ ਵਿਚ ਵੀ ਵਡਮੁੱਲਾ ਯੋਗਦਾਨ ਪਾਉਂਦੇ ਹਨ। ਇਸ ਤੋਂ ਪਹਿਲਾਂ ਵੀ ਇਹ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਅਤੇ ਦੇਸ਼ਾਂ ਵਿਚ ਆਪਣੀ ਖੇਡ ਦੀ ਸ਼ਾਨਦਾਰ ਜਿੱਤ ਦਾ ਪ੍ਰਦਰਸ਼ਨ ਕਰ ਚੁੱਕੇ ਹਨ।


Vandana

Content Editor

Related News