ਹਰ ਤਰ੍ਹਾਂ ਦੇ ਫਲੂ ਵਾਇਰਸ ਨੂੰ ਖਤਮ ਕਰਨ ਵਾਲੇ ਟੀਕੇ ਦੀ ਹੋਈ ਪਛਾਣ

Monday, Aug 27, 2018 - 12:59 PM (IST)

ਹਰ ਤਰ੍ਹਾਂ ਦੇ ਫਲੂ ਵਾਇਰਸ ਨੂੰ ਖਤਮ ਕਰਨ ਵਾਲੇ ਟੀਕੇ ਦੀ ਹੋਈ ਪਛਾਣ

ਵਾਸ਼ਿੰਗਟਨ (ਭਾਸ਼ਾ)— ਵਿਗਿਆਨੀਆਂ ਨੇ ਫਲੂ ਦੇ ਅਜਿਹੇ ਟੀਕੇ ਦੀ ਪਛਾਣ ਕੀਤੀ ਹੈ ਜੋ ਲੱਗਭਗ ਹਰ ਤਰ੍ਹਾਂ ਦੇ ਫਲੂ ਵਾਇਰਸ ਤੋਂ ਰੱਖਿਆ ਕਰਨ ਵਿਚ ਸਮੱਰਥ ਹੋ ਸਕਦਾ ਹੈ। ਇਕ ਪੱਤਰਿਕਾ ਵਿਚ ਦੱਸਿਆ ਗਿਆ ਹੈ ਕਿ ਇਹ ਟੀਕਾ ਹੈਮਾਗਗਲੂਟੀਨਿਨ ਸਟਾਕ ਨਾਮ ਦੇ ਵਾਇਰਸ ਪ੍ਰਤੀ ਸਖਤ ਐਂਟੀਬੌਡੀ ਪ੍ਰਤੀਕਿਰਿਆ ਦਿੰਦਾ ਹੈ। ਸ਼ੋਧਕਰਤਾਵਾਂ ਨੇ ਦੱਸਿਆ ਕਿ ਇਸ ਟੀਕੇ ਦਾ ਪਰੀਖਣ ਚੂਹੇ 'ਤੇ ਕੀਤਾ ਗਿਆ। ਪਰੀਖਣ ਵਿਚ ਸਾਹਮਣੇ ਆਇਆ ਕਿ ਟੀਕੇ ਨੇ ਵੱਖ-ਵੱਖ ਫਲੂ ਵਾਇਰਸਾਂ ਦੇ ਇਨਫੈਕਸ਼ਨ ਤੋਂ ਚੂਹੇ ਦਾ ਬਚਾਅ ਕੀਤਾ। ਇਹ ਟੀਕਾ ਯੂਨੀਵਰਸਲ ਫਲੂ ਟੀਕੇ ਦਾ ਕੰਮ ਕਰ ਸਕਦਾ ਹੈ ਅਤੇ ਵਰਤਮਾਨ ਦੇ ਮੌਸਮੀ ਫਲੂ ਟੀਕੇ ਦੀ ਜਗ੍ਹਾ ਲੈ ਸਕਦਾ ਹੈ। ਪੂਰੀ ਜ਼ਿੰਦਗੀ ਸਮੇਂ-ਸਮੇਂ 'ਤੇ ਇਹ ਟੀਕਾ ਲਗਵਾਉਣ ਨਾਲ ਇਹ ਉਸੇ ਤਰ੍ਹਾਂ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ ਜਿਵੇਂ ਕਿ ਟੈਟਨਸ ਦਾ ਟੀਕਾ ਕਰਦਾ ਹੈ। ਅਮਰੀਕਾ ਵਿਚ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਵਿਚ ਪ੍ਰੋਫੈਸਰ ਡ੍ਰੂ ਵੀਸਮੈਨ ਨੇ ਕਿਹਾ,''ਇਹ ਟੀਕਾ ਉਹ ਕੰਮ ਕਰ ਸਕਦਾ ਹੈ ਜੋ ਫਲੂ ਦੇ ਹੋਰ ਟੀਕੇ ਨਹੀਂ ਕਰ ਪਾਉਂਦੇ।''


Related News