ਅਮਰੀਕਾ : ਭਾਰਤੀ ਮੂਲ ਦੇ ਪੁਲਸ ਅਧਿਕਾਰੀ ਦੀ ਯਾਦ ''ਚ ਪ੍ਰੋਗਰਾਮ ਹੋਣਗੇ ਆਯੋਜਿਤ

12/25/2019 5:48:55 PM

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸ਼ਹਿਰ ਕੈਲੀਫੋਰਨੀਆ ਵਿਚ ਇਕ ਸਾਲ ਪਹਿਲਾਂ ਡਿਊਟੀ ਦੌਰਾਨ ਭਾਰਤੀ ਮੂਲ ਦੇ ਪੁਲਸ ਅਧਿਕਾਰੀ ਰੋਨਿਲ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ ਪਰ ਉਹਨਾਂ ਦੀ ਕੰਮ ਪ੍ਰਤੀ ਲਗਨ ਦੀਆਂ ਯਾਦਾਂ ਹਾਲੇ ਵੀ ਲੋਕਾਂ ਦੇ ਦਿਮਾਗ ਵਿਚ ਜਿਉਂਦੀਆਂ ਹਨ।ਇਸੇ ਕਾਰਨ ਉਹਨਾਂ ਦੇ ਪਰਿਵਾਰ ਦੇ ਮੈਂਬਰ, ਦੋਸਤ ਅਤੇ ਭਾਈਚਾਰੇ ਦੇ ਲੋਕ ਵੀਰਵਾਰ ਨੂੰ ਇਕੱਠੇ ਹੋਣ ਅਤੇ ਉਹਨਾਂ ਦੀ ਯਾਦ ਵਿਚ ਕੋਈ ਪ੍ਰੋਗਰਾਮ ਆਯੋਜਿਤ ਕਰਨ ਦੀ ਤਿਆਰੀ ਵਿਚ ਹਨ।

ਨਿਊਮੈਨ ਪੁਲਸ ਵਿਭਾਗ ਦੇ 33 ਸਾਲਾ ਰੋਨਿਲ ਸਿੰਘ ਦੀ ਪਿਛਲੇ ਸਾਲ 26 ਦਸੰਬਰ ਨੂੰ ਨਿਊਮੈਨ ਸ਼ਹਿਰ ਵਿਚ ਲਾਲ ਬੱਤੀ 'ਤੇ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਨਿਊਮੈਨ ਪੁਲਸ ਵਿਭਾਗ ਦਾ ਮੰਨਣਾ ਹੈ ਕਿ ਰੋਨਿਲ ਸਿੰਘ ਦੀ ਮੌਤ ਵੱਡਾ ਘਾਟਾ ਹੈ। ਵਿਭਾਗ ਦੀ ਪ੍ਰਮੁੱਖ ਕਲਰਕ ਇਲੇਨ ਕੋਲਿਸਨ ਨੇ ਕਿਹਾ,''ਉਹਨਾਂ ਦੀ ਮੌਤ ਦੇ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਹਰ ਕੋਈ ਉਹਨਾਂ ਦੇ ਬਾਰੇ ਵਿਚ ਇਕ ਹੀ ਤਰੀਕੇ ਨਾਲ ਸੋਚਦਾ ਹੈ।'' ਇਕ ਹੋਰ ਅਧਿਕਾਰੀ ਮਾਰਕਸ ਫ੍ਰੀਮੈਨ ਨੇ ਕਿਹਾ ਕਿ ਉਹ ਵੀਰਵਾਰ ਨੂੰ ਹੋਣ ਵਾਲੀ ਕੈਂਡਲ ਲਾਈਟ ਰੈਲੀ ਲਈ ਖੁਦ ਨੂੰ ਮਾਨਸਿਕ ਰੂਪ ਨਾਲ ਤਿਆਰ ਕਰ ਰਹੇ ਹਨ। ਇਸ ਰੈਲੀ ਦੇ ਬਾਅਦ ਆਕਾਸ਼ ਵਿਚ ਗੁਬਾਰਿਆਂ ਨੂੰ ਛੱਡਿਆ ਜਾਵੇਗਾ ਅਤੇ ਫਿਰ ਮਰਸਡ ਸਟ੍ਰੀਟ ਤੱਕ ਪੈਦਲ ਮਾਰਚ ਕੀਤਾ ਜਾਵੇਗਾ।


Vandana

Content Editor

Related News