ਅਮਰੀਕਾ : ਮੰਦਬੁੱਧੀ ਤੇ ਵਿਕਲਾਂਗ ਵਿਅਕਤੀਆਂ ਲਈ ਫੈਸ਼ਨ ਸ਼ੋਅ ਦਾ ਆਯੋਜਨ

04/28/2019 12:25:20 PM

ਮੈਰੀਲੈਂਡ (ਰਾਜ ਗੋਗਨਾ)— ਸੈਂਟਰ ਫਾਰ ਸੋਸ਼ਲ ਚੇਂਜ ਦੇ ਡਾਇਰੈਕਟਰ ਅਤੇ ਸੀ.ਈ.ਓ. ਜਸਦੀਪ ਸਿੰਘ ਤੇ ਸਾਜਿਦ ਤਰਾਰ ਵਲੋਂ ਵਿਕਲਾਂਗ ਕਮਿਊਨਿਟੀ ਦਾ ਇਕ ਫੈਸ਼ਨ ਸ਼ੋਅ ਆਯੋਜਿਤ ਕੀਤਾ ਗਿਆ। ਇਸ ਸਬੰਧੀ ਸੈਂਟਰ ਫਾਰ ਸੋਸ਼ਲ ਚੇਂਜ ਦੇ ਸਟਾਫ ਅਤੇ ਐਸੋਸੀਏਟ ਵਲੋਂ ਬਹੁਤ ਹੀ ਖੂਬਸੂਰਤ ਢੰਗ ਨਾਲ ਤਿਆਰੀਆਂ ਕੀਤੀਆਂ ਗਈਆਂ ਸਨ। ਹਾਲ ਇਸ ਤਰ੍ਹਾਂ ਸਜਾਇਆ ਗਿਆ ਸੀ ਜਿਵੇਂ ਕੋਈ ਫਿਲਮੀ ਸ਼ੋਅ ਜਾਂ ਬਿਊਟੀ ਮੁਕਾਬਲਾ ਹੋਣਾ ਹੋਵੇ।ਪ੍ਰੋਗਰਾਮ ਦੀ ਸ਼ੁਰੂਆਤ ਫੋਟੋ ਸੈਸ਼ਨ ਦੇ ਆਗਾਜ਼ ਨਾਲ ਹੋਈ। ਉਪਰੰਤ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਗੀਤਾਂ ਦੀ ਟਿਊਨ ਤੇ ਖੂਬ ਨਾਚ ਕੀਤਾ ਗਿਆ।

ਜਿਉਂ ਹੀ ਹਾਲ ਵਿਚ ਮਹਿਮਾਨਾਂ ਦਾ ਪ੍ਰਵੇਸ਼ ਹੋਇਆ ਤਾਂ ਫੈਸ਼ਨ ਸ਼ੋਅ ਦੀ ਸ਼ੁਰੂਆਤ ਕੀਤੀ ਗਈ। ਇਕ ਤੋਂ ਵਧਕੇ ਇਕ ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਨੇ ਆਪਣੀ ਪ੍ਰਤਿਭਾ ਨੂੰ ਇੰਝ ਪੇਸ਼ ਕੀਤਾ ਜਿਵੇਂ ਉਹ ਅਜਿਹੇ ਮੁਕਾਬਲੇ ਤੋਂ ਵਾਕਫ ਹੋਣ। ਸਟੇਜ ਉੱਤੇ ਸਟਾਇਲਿਸ਼ ਹਰਕਤਾਂ ਨਾਲ ਜਿਉਂ ਹੀ ਪੇਸ਼ਕਾਰੀ ਕਰਦੇ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਦਾ। ਸਮੁੱਚੀ ਟੀਮ ਵਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਰਾਤਰੀ ਭੋਜ ਸੈਂਟਰ ਫਾਰ ਸੋਸ਼ਲ ਚੇਂਜ ਵਲੋਂ ਦਿੱਤਾ ਗਿਆ। ਜਿੱਥੇ ਵਿਕਲਾਂਗਾਂ ਵਲੋਂ ਖੂਬ ਨਾਚ ਕੀਤਾ ਗਿਆ, ਉੱਥੇ ਸਾਰੇ ਖੁਸ਼ੀ ਵਿਚ ਖੀਵੇ ਹੋਏ। ਇਹ ਵਿਕਲਾਂਗ ਸ਼ੋਅ ਵੱਖਰੀ ਛਾਪ ਛੱਡ ਗਿਆ।


Vandana

Content Editor

Related News