ਅਮਰੀਕਾ ਤੋਂ ਕੱਚੇ ਤੇਲ ਦੀ ਬਰਾਮਦ 2 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀ

Thursday, Mar 06, 2025 - 06:17 PM (IST)

ਅਮਰੀਕਾ ਤੋਂ ਕੱਚੇ ਤੇਲ ਦੀ ਬਰਾਮਦ 2 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀ

ਨਵੀਂ ਦਿੱਲੀ - ਅਮਰੀਕਾ ਤੋਂ ਕੱਚੇ ਤੇਲ ਦੀ ਬਰਾਮਦ 2 ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਵਿਸ਼ਵ ਊਰਜਾ ਬਾਜ਼ਾਰ ਵਿਚ ਵਧਦੀ ਮੰਗ ਅਤੇ ਬਰਾਮਦ ਵਿਚ ਤੇਜ਼ੀ ਕਾਰਨ ਅਮਰੀਕਾ ਤੋਂ ਹੋਣ ਵਾਲੀ ਸਪਲਾਈ ਵਿਚ ਵਰਣਨਯੋਗ ਵਾਧਾ ਦਰਜ ਕੀਤਾ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਦੇਸ਼ ਦੀਆਂ ਰਿਫਾਇਨਰੀਆਂ ਰੂਸ ’ਤੇ ਅਮਰੀਕੀ ਪਾਬੰਦੀਆਂ ਕਾਰਨ ਬਦਲਵੀਂ ਸਪਲਾਈ ਦੀ ਭਾਲ ਕਰ ਰਹੀਆਂ ਹਨ।

ਇਹ ਵੀ ਪੜ੍ਹੋ :     ਬੰਦ ਹੋਣ ਜਾ ਰਿਹੈ Google Pay! ਜਾਣੋ ਕਿਉਂ ਲਿਆ ਗਿਆ ਇਹ ਵੱਡਾ ਫੈਸਲਾ

ਸ਼ਿਪ ਟ੍ਰੈਕਿੰਗ ਫਰਮ ਕੇਪਲਰ ਦੇ ਅੰਕੜਿਆਂ ਅਨੁਸਾਰ ਅਮਰੀਕਾ ਨੇ ਫਰਵਰੀ ਵਿਚ ਭਾਰਤ ਨੂੰ ਰੋਜ਼ਾਨਾ ਲਗਭਗ 3,57,000 ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਕੱਚਾ ਤੇਲ ਨਿਰਯਾਤ ਕੀਤਾ। ਇਹ ਪਿਛਲੇ ਸਾਲ ਦੇ 2,21,000 ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਨਾਲੋਂ ਬੜਾ ਵੱਧ ਹੈ।

ਫਰਵਰੀ ਵਿਚ ਅਮਰੀਕਾ ਨੇ ਦੱਖਣੀ ਕੋਰੀਆ ਨੂੰ ਰਿਕਾਰਡ 6,56,000 ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਕੱਚਾ ਤੇਲ ਬਰਾਮਦ ਕੀਤਾ। ਓਧਰ, ਚੀਨ ਵੱਲੋਂ ਅਮਰੀਕੀ ਤੇਲ ’ਤੇ 10 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਕਾਰਨ ਬਰਾਮਦ ਦੀ ਦਿਸ਼ਾ ਬਦਲ ਗਈ। ਅਮਰੀਕਾ ਤੋਂ ਚੀਨ ਨੂੰ ਕੱਚੇ ਤੇਲ ਦੀ ਬਰਾਮਦ ਘਟ ਕੇ ਸਿਰਫ਼ 76,000 ਬੈਰਲ ਪ੍ਰਤੀ ਦਿਨ ਰਹਿ ਗਈ, ਜੋ ਕਿ ਪਿਛਲੇ 5 ਸਾਲਾਂ ਵਿਚ ਸਭ ਤੋਂ ਹੇਠਲੇ ਪੱਧਰਾਂ ਵਿਚੋਂ ਇਕ ਹੈ।

ਇਹ ਵੀ ਪੜ੍ਹੋ :     SIM Card ਨਾਲ ਜੁੜੀ ਵੱਡੀ ਖ਼ਬਰ, ਮੁਸੀਬਤ 'ਚ ਫਸ ਸਕਦੇ ਹੋ ਤੁਸੀਂ, ਜਾਣੋ ਟੈਲੀਕਾਮ ਦੇ ਨਵੇਂ ਨਿਯਮ

ਅਮਰੀਕਾ ਨੇ ਲਗਾਈਆਂ ਪਾਬੰਦੀਆਂ

ਅਮਰੀਕਾ ਨੇ ਅਕਤੂਬਰ 2024 ਤੋਂ ਈਰਾਨ ਅਤੇ ਰੂਸ ਦੇ ਤੇਲ ਨਾਲ ਜੁੜੇ ਸ਼ਿਪਸ ਅਤੇ ਕੰਪਨੀਆਂ ’ਤੇ ਕਈ ਦੌਰ ਦੀਆਂ ਪਾਬੰਦੀਆਂ ਲਗਾਈਆਂ ਹਨ, ਜਿਸ ਨਾਲ ਇਨ੍ਹਾਂ ਦੇਸ਼ਾਂ ਤੋਂ ਵੱਡੇ ਦਰਾਮਦਕਾਰਾਂ ਨੂੰ ਕੱਚੇ ਤੇਲ ਦੀ ਸਪਲਾਈ ਵਿਚ ਰੁਕਾਵਟਾਂ ਪੈ ਰਹੀਆਂ ਹਨ। ਭਾਰਤ ਸਰਕਾਰ ਦੇ ਅਨੁਸਾਰ ਅਮਰੀਕਾ ਤੋਂ ਭਾਰਤ ਦੀ ਊਰਜਾ ਖਰੀਦ ਨੇੜਲੇ ਭਵਿੱਖ ਵਿਚ 15 ਅਰਬ ਡਾਲਰ ਤੋਂ ਵੱਧ ਕੇ 25 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ।

ਇਹ ਵੀ ਪੜ੍ਹੋ :      ਸੋਨਾ ਹੋਇਆ ਸਸਤਾ, ਚਾਂਦੀ ਹੋ ਗਈ ਮਹਿੰਗੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਭਾਅ

ਅਮਰੀਕਾ ਦੀ ਕੁੱਲ ਬਰਾਮਦ ਦਾ 80 ਫੀਸਦੀ 

ਅੰਕੜਿਆਂ ਦੇ ਅਨੁਸਾਰ, ਭਾਰਤ ਨੂੰ ਅਮਰੀਕਾ ਦੇ ਕੁੱਲ ਕਰੂਡ ਬਰਾਮਦ ਦਾ 80 ਫੀਸਦੀ ਹਿੱਸਾ ਲਾਈਟ-ਸਵੀਟ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਿਊ. ਟੀ. ਅਾਈ.)-ਮਿਡਲੈਂਡ ਕੱਚਾ ਤੇਲ ਸੀ। ਇਨ੍ਹਾਂ ਵਿਚ ਭਾਰਤ ਤੋਂ ਟਾਪ ਖਰੀਦਦਾਰਾਂ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.), ਰਿਲਾਇੰਸ ਇੰਡਸਟਰੀਜ਼ (ਅਾਰ. ਅਾਈ. ਐੱਲ.), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ (ਬੀ.ਪੀ.ਸੀ. ਐੱਲ.) ਰਹੀ ਜਦਕਿ ਅਮਰੀਕਾ ਦੇ ਟਾਪ ਐਕਪੋਰਟਰਜ਼ ਵਿਚ ਅਾਕਸੀਡੈਂਟਲ ਪੈਟਰੋਲੀਅਮ, ਇਕਵਿਨੋਰ, ਐਕਸਾਨ ਮੋਬਿਲ, ਟਰੇਡਿੰਗ ਫਰਮ ਗਨਵਰ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਕੰਪਨੀਆਂ ਨੇ ਫਿਲਹਾਲ ਇਸ ਮਾਮਲੇ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ :     ਕ੍ਰੈਡਿਟ ਕਾਰਡਾਂ ਦੇ ਬਦਲ ਜਾਣਗੇ ਇਹ ਨਿਯਮ, ਜਾਣੋ ਕਿਹੜੇ ਬੈਂਕਾਂ ਦੇ ਕਾਰਡਧਾਰਕ ਹੋਣਗੇ ਪ੍ਰਭਾਵਿਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News