ਭਾਰਤੀ ਸ਼ਖਸ ''ਤੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ''ਚ ਦਾਖਲ ਹੋਣ ਦਾ ਦੋਸ਼

12/12/2019 1:19:50 PM

ਵਾਸ਼ਿੰਗਟਨ (ਭਾਸ਼ਾ): ਭਾਰਤ ਦੇ 20 ਸਾਲਾ ਨੌਜਵਾਨ 'ਤੇ ਸਲੋਵੇਨੀਆ ਦਾ ਨਕਲੀ ਪਾਸਪੋਰਟ ਦਿਖਾ ਕੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਫੈਡਰਲ ਏਜੰਸੀ ਨੇ ਇਕ ਬਿਆਨ ਵਿਚ ਦੱਸਿਆ ਕਿ ਇਹ ਵਿਅਕਤੀ ਘਾਨਾ ਤੋਂ ਆਇਆ ਸੀ ਅਤੇ ਉਸਨੇ ਵਾਸ਼ਿੰਗਟਨ ਡਿਊਲਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅਮਰੀਕਾ ਦੇ ਕਸਟਮ ਅਤੇ ਸੀਮਾ ਸੁਰੱਖਿਆ (ਐੱਸ.ਬੀ.ਪੀ.) ਅਧਿਕਾਰੀ ਨੂੰ ਸਲੋਵੇਨੀਆ ਦਾ ਪਾਸਪੋਰਟ ਦਿਖਾਇਆ।

ਅਧਿਕਾਰੀ ਨੂੰ ਜਦੋਂ ਸ਼ੱਕ ਹੋਇਆ ਤਾਂ ਉਸ ਨੇ ਦੂਜੇ ਅਧਿਕਾਰੀਆਂ ਕੋਲ ਇਸ ਨੂੰ ਜਾਂਚ ਲਈ ਭੇਜਿਆ। ਦੂਜੇ ਅਧਿਕਾਰੀਆਂ ਨੇ ਪਾਸਪੋਰਟ ਵਿਚ ਕਈ ਬੇਨਿਯਮੀਆਂ ਪਾਈਆਂ ਅਤੇ ਪਾਇਆ ਕਿ ਵਿਅਕਤੀ ਨੇ ਨਕਲੀ ਦਸਤਾਵੇਜ਼ ਦਿਖਾਏ ਹਨ। ਪੁੱਛਗਿੱਛ ਦੌਰਾਨ ਉਸ ਨੇ ਸਵੀਕਾਰ ਕਰ ਲਿਆ ਕਿ ਉਹ ਭਾਰਤੀ ਨਾਗਰਿਕ ਹੈ ਅਤੇ ਇਹ ਦਸਤਾਵੇਜ਼ ਉਸ ਦੇ ਨਹੀਂ ਹਨ। ਸੀ.ਬੀ.ਪੀ. ਨੇ ਕਿਹਾ,''ਜਾਲਸਾਜੀ ਕਰਕੇ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨਾ ਅਮਰੀਕੀ ਇਮੀਗ੍ਰੇਸ਼ਨ ਕਾਨੂੰਨ ਦੀ ਗੰਭੀਰ ਉਲੰਘਣਾ ਹੈ, ਜਿਸ ਕਾਰਨ ਅਪਰਾਧਿਕ ਮੁਕੱਦਮਾ ਚਲਾਇਆ ਜਾ ਸਕਦਾ ਹੈ।''


Vandana

Content Editor

Related News