ਅਮਰੀਕਾ : ਗੁਰਦੁਆਰਾ ਸਿੱਖ ਸੋਸਾਇਟੀ ਡੇਟਨ ਵੱਲੋਂ ਮਾਰੇ ਗਏ ਸਿੱਖਾਂ ਦੀ ਯਾਦ ''ਚ ਸਮਾਗਮ ਆਯੋਜਿਤ

08/14/2022 10:14:16 AM

ਨਿਊਯਾਰਕ (ਰਾਜ ਗੋਗਨਾ): ੳਹਾਇਉ ਸੂਬੇ ਦੇ ਡੇਟਨ ਦੀ ਸਿੱਖ ਸੋਸਾਇਟੀ ਆਫ ਡੇਟਨ ਵੱਲੋਂ ਅਮਰੀਕਾ ਦੇ ਸੂਬੇ ਵਿਸਕਾਨਸਿਨ ਦੇ ੳਕ੍ਰ ਕਰੀਕ (Oakcreek) ਦੇ ਗੁਰਦੁਆਰਾ ਸਾਹਿਬ ਵਿਖੇ 10 ਸਾਲ ਪਹਿਲਾਂ ਇੱਕ ਗੋਰੇ ਕੱਟੜਪੰਥੀ ਬੰਦੂਕਧਾਰੀ ਵੱਲੋਂ ਮਾਰੇ ਗਏ 6 ਸਿੱਖਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਡੇਟਨ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਵਿੱਚ ਡੇਟਨ, ਸਿਨਸਿਨਾਟੀ ਅਤੇ ਨਾਲ ਦੇ  ਲੱਗਦੇ ਸ਼ਹਿਰਾਂ ਦੇ ਨਗਰਵਾਸੀਆਂ ਨੇ ਸ਼ਮੂਲੀਅਤ ਕੀਤੀ।

PunjabKesari

PunjabKesari

ਇਸ ਖੂਨੀ ਘਟਨਾ ਦੇ ਪੀੜਤਾਂ ਨੂੰ ਨਮਿੱਤ ਸ਼ਰਧਾਂਜਲੀ ਸਮਾਗਮ ਵਿੱਚ ਸਿੱਖ ਆਗੂਆਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਆਗੂ ਗ੍ਰੇਟਰ ਡੇਟਨ ਕ੍ਰਿਸ਼ਚੀਅਨ ਕਨੈਕਸ਼ਨ, ਇੰਟਰਫੇਥ ਫੋਰਮ ਆਫ ਗ੍ਰੇਟਰ ਡੇਟਨ, ਮੈਕਕਿਨਲੇ ਯੂਨਾਈਟਿਡ ਮੈਥੋਡਿਸਟ ਚਰਚ, ਮਿਆਮੀ ਵੈਲੀ ਯੂਨੀਟੇਰੀਅਨ ਯੂਨੀਵਰਸਲਿਸਟ ਫੈਲੋਸ਼ਿਪ ਡੇਟਨ, ਡੇਟਨ ਹਿੰਦੂ ਟੈਂਪਲ ਅਤੇ ਸਰਕਾਰੀ ਅਧਿਕਾਰੀ ਡੇਟਨ ਸਿਟੀ ਕਮਿਸ਼ਨਰ, ਰਿਵਰਸਾਈਡ ਪੁਲਸ ਵਿਭਾਗ ਵੀ ਸਿੱਖ ਭਾਈਚਾਰੇ ਨਾਲ ਆਪਣੀ ਇਕਜੁੱਟਤਾ ਅਤੇ ਸਮਰਥਨ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ ਤੇ ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸੁਤੰਤਰਤਾ ਦਿਵਸ 'ਤੇ ਅਮਰੀਕਾ 'ਚ ਖਾਦੀ ਦੇ ਬਣੇ ਤਿਰੰਗੇ ਦਾ 'ਫਲਾਈ-ਪਾਸਟ' ਹੋਵੇਗਾ ਖਿੱਚ ਦਾ ਕੇਂਦਰ

ਸਿੱਖ ਸੋਸਾਇਟੀ ਆਫ ਡੇਟਨ ਦੇ ਡਾ: ਦਰਸ਼ਨ ਸਿੰਘ ਸੈਹਿਬੀ ਤੇ ਇੰਟਰਫੇਥ ਦੇ ਡਾ. ਰੈਵ ਕਰਿਸਟਲ ਵਾਲਕਰ ਇਸ ਸਮਾਗਮ ਦੇ ਪ੍ਰਬੰਧਕ ਸਨ।ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹੇਮ ਸਿੰਘ ਨੇ ਸਾਰਿਆਂ ਨੂੰ ‘ਵਾਹਿਗੁਰੂ ਵਾਹਿਗੁਰੂ’ ਦਾ ਜਾਪ ਕਰਨ ਲਈ ਅਗਵਾਈ ਕੀਤੀ। ਇਹਨਾਂ ਸਭਨਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਨਿਸ਼ਾਨ ਸਾਹਿਬ ਦੇ ਦੁਆਲੇ ਮੋਮਬੱਤੀਆਂ ਜਗਾ ਕੇ ਵਾਹਿਗੁਰੂ ਦਾ ਜਾਪ ਅਤੇ ਅਰਦਾਸ ਕੀਤੀ। ਸਿੱਖ ਸੋਸਾਇਟੀ ਆਫ ਡੇਟਨ ਦੇ ਸੈਕਟਰੀ ਪਿਆਰਾ ਸਿੰਘ ਸੈਹਿਬੀ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।


Vandana

Content Editor

Related News