ਕੰਪਨੀ ਨੇ ਲਗਾਇਆ ਟਰੰਪ ਦਾ ਇਤਰਾਜ਼ਯੋਗ ਹੋਰਡਿੰਗ, ਲੋਕਾਂ ''ਚ ਨਾਰਾਜ਼ਗੀ

10/20/2019 1:04:17 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਕੱਪੜੇ ਦੀ ਇਕ ਕੰਪਨੀ 'ਧਵਾਨੀ' ਨੇ ਨਿਊਯਾਰਕ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਕ ਇਤਰਾਜ਼ਯੋਗ ਹੋਰਡਿੰਗ ਲਗਾਇਆ ਹੈ। ਇਸ ਵਿਚ ਇਕ ਮਹਿਲਾ ਆਪਣੇ ਪੈਰ ਨਾਲ ਟਰੰਪ ਦਾ ਮੂੰਹ ਕੁਚਲਦੇ ਹੋਏ ਦਿਸ ਰਹੀ ਹੈ। ਉੱਥੇ ਟਰੰਪ ਜ਼ਮੀਨ 'ਤੇ ਡਿੱਗੇ ਹੋਏ ਦਿਖਾਈ ਦੇ ਰਹੇ ਹਨ। ਟਰੰਪ ਦਾ ਚਿਹਰਾ ਹੋਰਡਿੰਗ ਵਿਚ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਮਹਿਲਾ ਜਦੋਂ ਉਨ੍ਹਾਂ ਦੇ ਮੂੰਹ 'ਤੇ ਪੈਰ ਰੱਖਦੀ ਹੈ ਉਦੋਂ ਉਹ ਚੀਕ ਰਹੇ ਹਨ।

ਇਸ ਹੋਰਡਿੰਗ ਨੂੰ ਨਿਊਯਾਰਕ ਦੇ ਟਾਈਮ ਸਕਵਾਇਰ 'ਤੇ 30 ਫੁੱਟ ਦੀ ਉੱਚਾਈ 'ਤੇ ਲਗਾਇਆ ਗਿਆ ਹੈ। ਮਹਿਲਾ ਨੂੰ ਹੋਰਡਿੰਗ 'ਤੇ ਐਥਲੀਟ ਦੇ ਤੌਰ 'ਤੇ ਦਿਖਾਇਆ ਗਿਆ ਹੈ। ਇਸ ਹੋਰਡਿੰਗ 'ਤੇ ਟਰੰਪ ਦੇ ਬੇਟੇ ਜੂਨੀਅਰ ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਹੋਰਡਿੰਗ ਦੀ ਤਸਵੀਰ ਵੀ ਸ਼ੇਅਰ ਕੀਤੀ।

 

ਜੂਨੀਅਰ ਟਰੰਪ ਨੇ ਮੀਡੀਆ ਹਾਊਸ 'ਤੇ ਗੁੱਸਾ ਜ਼ਾਹਰ ਕਰਦਿਆਂ ਟਵਿੱਟਰ 'ਤੇ ਲਿਖਿਆ,''ਇਸ ਬਿਲਬੋਰਡ ਦੇ ਬਾਰੇ ਵਿਚ ਕੁਝ ਵੀ ਨਾ ਲਿਖੋ। ਤੁਹਾਡੇ ਕੋਲ ਲੋਕਾਂ ਵੱਲੋਂ ਦੇਖੇ ਗਏ ਇਕ ਅਪਮਾਨ ਕਰਨ ਵਾਲੇ ਮੀਮ ਨੂੰ ਕਵਰ ਕਰਨ ਦਾ ਸਮਾਂ ਹੈ। ਤੁਸੀਂ ਪਾਖੰਡੀ ਹੋ।'' ਕੰਪਨੀ ਦੇ ਇਸ ਵਿਗਿਆਪਨ ਨੂੰ ਲੈ ਕੇ ਅਮਰੀਕੀ ਲੋਕ ਵੀ ਨਾਰਾਜ਼ ਹਨ। 

ਇਸ ਹੋਰਡਿੰਗ ਨੂੰ ਲੈ ਕੇ ਧਵਾਨੀ ਕੰਪਨੀ ਦੇ ਸੀ.ਈ.ਓ. ਦਾ ਕਹਿਣਾ ਹੈ,''ਇਸ ਹੋਰਡਿੰਗ ਦਾ ਉਦੇਸ਼ ਟਰੰਪ ਪ੍ਰਸ਼ਾਸਨ ਵੱਲੋਂ ਟਾਈਟਲ ਐਕਸ ਪਰਿਵਾਰ ਨਿਯੋਜਨ ਪ੍ਰੋਗਰਾਮ ਵਿਚ ਤਬਦੀਲੀ 'ਤੇ ਟਿੱਪਣੀ ਕਰਨਾ ਸੀ, ਜਿਸ ਕਾਰਨ ਸਿਹਤ ਸਹੂਲਤਾਂ ਪਾਉਣ ਵਾਲੇ ਲੋਕਾਂ ਦੀ ਫੰਡਿੰਗ ਰੁੱਕ ਗਈ ਹੈ। ਇਹ ਹੋਰਡਿੰਗ ਗਰਭਪਾਤ ਦੇ ਰੋਗੀਆਂ ਨੂੰ ਵੀ ਦਿਖਾਉਂਦਾ ਹੈ। ਇਹ ਕਲਾ ਦਾ ਪ੍ਰਤੀਕ ਹੈ। ਅਸੀਂ ਕਦੇ ਵੀ ਹਿੰਸਾ ਨਹੀਂ ਕਰਾਂਗੇ।''


Vandana

Content Editor

Related News