ਪੈਟ੍ਰਿਕ ਸ਼ਾਨਹਨ ਨੂੰ ਰੱਖਿਆ ਮੰਤਰੀ ਬਣਾਉਣਾ ਚਾਹੁੰਦੇ ਹਨ ਟਰੰਪ

05/10/2019 12:26:39 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਦੇ ਕਾਰਜਕਾਰੀ ਰੱਖਿਆ ਮੰਤਰੀ ਪੈਟ੍ਰਿਕ ਐੱਮ. ਸ਼ਾਨਹਨ ਨੂੰ ਆਪਣਾ ਅਗਲਾ ਰੱਖਿਆ ਮੰਤਰੀ ਨਿਯੁਕਤ ਕਰਨਾ ਚਾਹੁੰਦੇ ਹਨ। ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ। ਅਮਰੀਕਾ ਵਿਚ ਰੱਖਿਆ ਮੰਤਰੀ ਦਾ ਅਹੁਦਾ ਪਿਛਲੇ ਕਈ ਮਹੀਨਿਆਂ ਤੋਂ ਖਾਲੀ ਪਿਆ ਹੈ। ਜੇਮਸ ਮੈਟਿਸ ਨੇ ਪਿਛਲੇ ਸਾਲ ਅਮਰੀਕਾ ਦੇ ਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਤੋਂ ਸ਼ਾਨਹਨ ਰੱਖਿਆ ਮੰਤਰਾਲੇ ਦੀ ਅਸਥਾਈ ਅਗਵਾਈ ਕਰ ਰਰੇ ਹਨ।

ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ,''ਪੈਟ੍ਰਿਕ ਐੱਮ. ਸ਼ਾਨਹਨ ਦੀ ਦੇਸ਼ ਦੀ ਸੇਵਾ ਲਈ ਸੇਵਾ ਭਾਵਨਾ ਅਤੇ ਅਗਵਾਈ ਕਰਨ ਦੀ ਸਮਰੱਥਾ ਨੂੰ ਦੇਖਦਿਆਂ ਰਾਸ਼ਟਰਪਤੀ ਟਰੰਪ ਉਨ੍ਹਾਂ ਨੂੰ ਰੱਖਿਆ ਮੰਤਰੀ ਨਾਮਜ਼ਦ ਕਰਨਾ ਚਾਹੁੰਦੇ ਹਨ।'' ਸ਼ਾਨਹਨ ਉਪ ਰੱਖਿਆ ਮੰਤਰੀ ਸਮੇਤ ਕਈ ਹਾਈ ਪ੍ਰੋਫਾਈਲ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਸੈਂਡਰਸ ਨੇ ਕਿਹਾ,''ਕਾਰਜਕਾਰੀ ਮੰਤਰੀ ਸ਼ਾਨਹਨ ਨੇ ਪਿਛਲੇ ਕਈ ਮਹੀਨਿਆਂ ਵਿਚ ਇਹ ਸਾਬਤ ਕੀਤਾ ਹੈ ਕਿ ਉਹ ਰੱਖਿਆ ਵਿਭਾਗ ਦੀ ਅਗਵਾਈ ਕਰਨ ਦੇ ਪੂਰੀ ਤਰ੍ਹਾਂ ਯੋਗ ਹਨ ਅਤੇ ਉਹ ਸ਼ਾਨਦਾਰ ਕੰਮ ਕਰਨਾ ਜਾਰੀ ਰੱਖਣਗੇ।'' 

ਇਸ ਐਲਾਨ ਦੇ ਬਾਅਦ ਸ਼ਾਨਹਨ ਨੇ ਕਿਹਾ,''ਮੇਰੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਰਾਸ਼ਟਰਪਤੀ ਟਰੰਪ ਨੇ ਮੈਨੂੰ ਨਾਮਜ਼ਦ ਕਰਨ ਦੇ ਸਬੰਧ ਵਿਚ ਐਲਾਨ ਕੀਤਾ।  ਜੇਕਰ ਸੈਨੇਟ ਵਿਚ ਵੀ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਮੈਂ ਫੌਜ ਦੇ ਆਧੁਨਿਕੀਕਰਨ ਲਈ ਵਚਨਬੱਧ ਹਾਂ ਤਾਂ ਜੋ ਸਾਡੇ ਜਵਾਨਾਂ ਕੋਲ ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਹਰੇਕ ਚੀਜ਼ ਹੋਵੇ।''


Vandana

Content Editor

Related News