ਅਮਰੀਕਾ : ਓਰੇਗੇਨ ''ਚ ਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 116

Thursday, Jul 08, 2021 - 02:09 PM (IST)

ਅਮਰੀਕਾ : ਓਰੇਗੇਨ ''ਚ ਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 116

ਪੋਰਟਲੈਂਡ (ਭਾਸ਼ਾ): ਅਮਰੀਕਾ ਦੇ ਓਰੇਗਨ ਵਿਚ ਲੂ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 116 ਹੋ ਗਈ ਹੈ। ਦੇਸ਼ ਦੇ ਮੈਡੀਕਲ ਮਾਹਰ ਨੇ ਬੁੱਧਵਾਰ ਨੂੰ ਲੂ ਨਾਲ ਮਰਨ ਵਾਲੇ ਲੋਕਾਂ ਦੀ ਤਾਜ਼ਾ ਸੂਚੀ ਜਾਰੀ ਕੀਤੀ ਅਤੇ ਲੂ ਨਾਲ 9 ਹੋਰ ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ। 

ਉੱਥੇ ਗਵਰਨਰ ਕੈਟ ਬ੍ਰਾਉਨ ਨੇ ਵੀ ਮੰਗਲਵਾਰ ਨੂੰ ਏਜੰਸੀਆਂ ਨੂੰ ਇਹ ਅਧਿਐਨ ਕਰਨ ਦਾ ਨਿਰਦੇਸ਼ ਦਿੱਤਾ ਸੀਕਿ ਓਰੇਗਨ ਗਰਮੀ ਦੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਆਪਣੀਆਂ ਸੇਵਾਵਾਂ ਵਿਚ ਸੁਧਾਰ ਕਿਵੇਂ ਕਰ ਸਕਦਾ ਹੈ। ਇਸ ਦੇ ਇਲਾਵਾ 26 ਜੂਨ ਨੂੰ ਪੇਂਡੂ ਸੈਂਟ ਪਾਲ ਵਿਚ ਇਕ ਨਰਸਰੀ ਵਿਚ ਮਜ਼ਦੂਰ ਦੇ ਬੇਹੋਸ਼ ਹੋਣ ਅਤੇ ਉਸ ਦੀ ਮੌਤ ਦੇ ਬਾਅਦ ਵਰਕਰਾਂ ਨੂੰ ਤੇਜ਼ ਗਰਮੀ ਤੋਂ ਬਚਾਉਣ ਲਈ ਐਮਰਜੈਂਸੀ ਨਿਯਮ ਵੀ ਬਣਾਏ ਗਏ। 

ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਪਾਕਿਸਤਾਨੀ ਉਬੇਰ ਈਟਸ ਡਰਾਈਵਰ ਦੇ ਕਤਲ ਲਈ 14 ਸਾਲਾ ਕੁੜੀ ਨੂੰ ਸਜ਼ਾ 

ਅਮਰੀਕਾ ਦੇ ਓਰੇਗਨ, ਵਾਸ਼ਿੰਗਟਨ, ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਵਿਚ ਤਿੰਨ ਦਿਨ ਤੋਂ ਚੱਲ ਰਹੀ ਲੂ ਕਰਾਨ ਤਾਪਮਾਨ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਪੂਰੇ ਖੇਤਰ ਵਿਚ ਕਈ ਲੋਕਾਂ ਦੀ ਮੌਤ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ  -UAE 'ਚ 19 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ


author

Vandana

Content Editor

Related News