ਇਸ ਸਾਲ ਗਾਂਧੀ ਨੂੰ ''ਸੋਨ ਤਮਗੇ'' ਨਾਲ ਕੀਤਾ ਜਾਵੇ ਸਨਮਾਨਿਤ : US ਸਾਂਸਦ

05/07/2019 2:36:55 PM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੀ ਇਕ ਪ੍ਰਭਾਵਸ਼ਾਲੀ ਸਾਂਸਦ ਨੇ ਕਿਹਾ ਕਿ ਨੈਲਸਨ ਮੰਡੇਲਾ ਅਤੇ ਮਾਰਟੀਨ ਲੂਥਰ ਕਿੰਗ ਜਿਹੇ ਨੇਤਾਵਾਂ ਨੂੰ ਆਪਣੇ ਅਹਿੰਸਾ ਦੇ ਸਿਧਾਂਤਾ ਨਾਲ ਪ੍ਰੇਰਿਤ ਕਰਨ ਵਾਲੇ ਮਹਾਤਮਾ ਗਾਂਧੀ ਨੂੰ ਇਸ ਸਾਲ 'ਕਾਂਗਰੇਸਨਲ ਗੋਲਡ ਮੈਡਲ' ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਇਸ ਸਾਲ ਪੂਰਾ ਵਿਸ਼ਵ ਉਨ੍ਹਾਂ ਦੀ 150ਵੀਂ ਜਯੰਤੀ ਮਨਾ ਰਿਹਾ ਹੈ।

ਦੱਸਣਯੋਗ ਹੈ ਕਿ ਕਾਂਗਰੇਸਨਲ ਗੋਲਡ ਮੈਡਲ ਅਮਰੀਕਾ ਦਾ ਸਰਵ ਉੱਚ ਨਾਗਰਿਕ ਸਨਮਾਨ ਹੈ। ਨਿਊਯਾਰਕ ਤੋਂ ਕਾਂਗਰਸ ਮੈਂਬਰ ਕੈਰੋਲਿਨ ਮੇਲੋਨੀ ਨੇ ਕਿਹਾ,''ਗਾਂਧੀ ਅਸਲ ਵਿਚ ਪ੍ਰੇਰਿਤ ਕਰਨ ਵਾਲੇ ਨੇਤਾ ਅਤੇ ਇਤਿਹਾਸਿਕ ਹਸਤੀ ਹਨ।'' ਮੇਲੋਨੀ ਪਿਛਲੇ ਸਾਲ ਅਮਰੀਕੀ ਪ੍ਰਤੀਨਿਧੀ ਸਭਾ ਵਿਚ ਇਕ ਬਿੱਲ ਲੈ ਕੇ ਆਈ ਸੀ ਜਿਸ ਵਿਚ ਗਾਂਧੀ ਨੂੰ ਉਨ੍ਹਾਂ ਦੇ ਅਹਿੰਸਾ ਦੇ ਵਿਚਾਰ ਨੂੰ ਅੱਗੇ ਵਧਾਉਣ ਲਈ ਮਰਨ ਤੋਂ ਬਾਅਦ ਸੋਨ ਤਮਗਾ (ਗੋਲਡ ਮੈਡਲ) ਦੇਣ ਦਾ ਪ੍ਰਸਤਾਵ ਦਿੱਤਾ ਗਿਆ ਸੀ। 

ਉਨ੍ਹਾਂ ਨੇ ਨਿਊਯਾਰਕ ਵਿਚ ਭਾਰਤੀ ਕੌਂਸਲੇਟ ਦੂਤਘਰ ਵਿਚ ਆਯੋਜਿਤ ਪ੍ਰੋਗਰਾਮ 'ਅਹਿੰਸਾ : ਭਗਵਾਨ ਮਹਾਵੀਰ ਦਾ ਸੰਦੇਸ਼' ਅਤੇ ਅੰਤਰਰਾਸ਼ਟਰੀ ਅਹਿੰਸਾ ਫਾਊਂਡੇਸ਼ਨ ਅਮਰੀਕਾ (ਆਈ.ਏ.ਐੱਫ.) ਵੱਲੋਂ ਆਯੋਜਿਤ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਪ੍ਰੋਗਰਾਮ ਵਿਚ ਹਾਜ਼ਰੀਨ ਨੂੰ ਕਿਹਾ,''ਗਾਂਧੀ ਕਈ ਤਰੀਕਿਆਂ ਨਾਲ ਪਰਿਵਰਤਕਾਰੀ ਸਨ। ਉਹ ਵਿਸ਼ਵ ਭਰ ਦੇ ਲੋਕਾਂ ਅਤੇ ਸਾਰੇ ਅਮਰੀਕੀਆਂ ਲਈ ਇਕ ਪ੍ਰੇਰਣਾ ਸਨ।'' ਉਨ੍ਹਾਂ ਨੇ ਕਿਹਾ ਕਿ ਮੰਡੇਲਾ ਅਤੇ ਕਿੰਗ ਦੋਹਾਂ ਨੇ ਹੀ ਅਹਿੰਸਾ ਦੇ ਦਰਸ਼ਨ ਅਤੇ ਆਪਣੀ ਅਗਵਾਈ ਦਾ ਕ੍ਰੈਡਿਟ ਗਾਂਧੀ ਨੂੰ ਦਿੱਤਾ ਹੈ ਅਤੇ ਦੋਵੇਂ ਹੀ ਕਾਂਗਰੇਸਨਲ ਗੋਲਡ ਮੈਡਲ ਨਾਲ ਸਨਮਾਨਿਤ ਹਨ।


Vandana

Content Editor

Related News