ਅਮਰੀਕਾ ''ਚ ਵਾਪਰਿਆ ਕਾਰ ਹਾਦਸਾ, ਤਕਰੀਬਨ 10 ਲੋਕ ਜ਼ਖਮੀ
Sunday, Oct 13, 2019 - 01:27 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਉੱਤਰੀ ਇਲੀਨੋਇਸ ਵਿਚ ਇਕ ਕਾਰ ਹਾਇਰਾਈਡ ਵੈਗਨ ਨਾਲ ਟਕਰਾ ਗਈ। ਇਸ ਹਾਦਸੇ ਵਿਚ 10 ਤੋਂ ਵੱਧ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਇਹ ਹਾਦਸਾ ਸ਼ਿਕਾਗੋ ਤੋਂ ਕਰੀਬ 50 ਮੀਲ (80.5 ਕਿਲੋਮੀਟਰ) ਪੱਛਮ ਵਿਚ ਸਥਿਤ ਲਿਟਿਲ ਰੌਕ ਟਾਊਨਸ਼ਿਪ ਵਿਚ ਸ਼ਨੀਵਾਰ ਸ਼ਾਮ ਵਾਪਰਿਆ। ਘਟਨਾ ਸਬੰਧੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਟੱਕਰ ਕਾਰਨ ਕਾਰ ਪੂਰੀ ਤਰ੍ਹਾਂ ਪਲਟ ਗਈ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ।