ਅਮਰੀਕਾ ’ਚ 3 ਸਾਲ ਦੇ ਭਰਾ ਨੇ 8 ਮਹੀਨੇ ਦੇ ਬੱਚੇ ’ਤੇ ਚਲਾਈ ਗੋਲੀ, ਮੌਤ

4/10/2021 12:39:07 PM

ਹਿਊਸਟਨ (ਭਾਸ਼ਾ) : ਅਮਰੀਕਾ ਦੇ ਹਿਊਸਟਨ ਵਿਚ ਸ਼ੁੱਕਰਵਾਰ ਨੂੰ 8 ਮਹੀਨੇ ਦੇ ਬੱਚੇ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਸ ਦਾ ਮੰਨਣਾ ਹੈ ਕਿ ਬੱਚੇ ਦੇ 3 ਸਾਲ ਦੇ ਵੱਡੇ ਭਰਾ ਦੇ ਹੱਥ ਵਿਚ ਘਰ ਵਿਚ ਰੱਖੀ ਬੰਦੂਕ ਲੱਗ ਗਈ ਅਤੇ ਉਸ ਨੇ ਹੀ ਗੋਲੀ ਚਲਾਈ।

ਇਹ ਵੀ ਪੜ੍ਹੋ : ਅਮਰੀਕਾ: ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, 3 ਪੰਜਾਬੀ ਗ੍ਰਿਫ਼ਤਾਰ

ਹਿਊਸਟਨ ਪੁਲਸ ਵਿਭਾਗ ਦੇ ਸਹਾਇਕ ਮੁਖੀ ਵੇਂਡੀ ਬੈਮਬ੍ਰਿਜ ਨੇ ਦੱਸਿਆ ਕਿ ਬੱਚੇ ਨੂੰ ਸ਼ੁੱਕਰਵਾਰ ਸਵੇਰੇ ਢਿੱਡ ਵਿਚ ਗੋਲੀ ਲੱਗੀ। ਪਰਿਵਾਰ ਦੇ ਮੈਂਬਰ ਜ਼ਖ਼ਮੀ ਬੱਚੇ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਉਸ ਦੀ ਮੌਤ ਹੋ ਗਈ। ਬੈਮਬ੍ਰਿਜ ਨੇ ਕਿਹਾ, ‘ਮੈਂ ਸਾਰੇ ਮਾਤਾ-ਪਿਤਾ ਨੂੰ ਅਪੀਲ ਕਰਨੀ ਚਾਹੁੰਦਾ ਹਾ ਕਿ ਉਹ ਆਪਣੇ ਹਥਿਆਰਾਂ ਨੂੰ ਘਰ ਵਿਚ ਕਿਸੇ ਦੀ ਵੀ ਪਹੁੰਚ ਤੋਂ ਦੂਰ ਰੱਖਣ। ਤੁਸੀਂ ਹਥਿਆਰਾਂ ਨੂੰ ਸੁਰੱਖਿਅਤ ਰੱਖਣ ਲਈ ਕਈ ਚੀਜਾਂ ਕਰ ਸਕਦੇ ਹੋ। ਕ੍ਰਿਪਾ ਇਸ ਪਰਿਵਾਰ ਲਈ ਦੁਆ ਕਰੋ। ਇਹ ਬਹੁਤ ਦੁਖਦਇਕ ਘਟਨਾ ਹੈ।’ 

ਇਹ ਵੀ ਪੜ੍ਹੋ : ਕੈਨੇਡਾ ਪੁਲਸ ਵੱਲੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ, 4 ਪੰਜਾਬੀ ਗ੍ਰਿਫ਼ਤਾਰ

ਜਾਂਚ ਕਰਤਾਵਾਂ ਨੂੰ ਸ਼ੁਰੂਆਤ ਵਿਚ ਘਟਨਾ ਵਿਚ ਇਸਤੇਮਾਲ ਬੰਦੂਕ ਨਹੀਂ ਮਿਲੀ ਪਰ ਬਾਅਦ ਵਿਚ ਵਾਹਨ ਦੇ ਅੰਦਰੋਂ ਉਸ ਨੂੰ ਬਰਾਮਦ ਕਰ ਲਿਆ ਗਿਆ, ਜਿਸ ਵਿਚ ਪਰਿਵਾਰ ਦੇ ਮੈਂਬਰ ਬੱਚੇ ਨੂੰ ਹਸਪਤਾਲ ਲੈ ਕੇ ਗਏ ਸਨ। ਬੈਮਬ੍ਰਿਜ ਨੇ ਦੱਸਿਆ ਕਿ ਜਾਂਚਕਰਤਾ ਅਤੇ ਵਕੀਲ ਇਹ ਪਤਾ ਲਗਾ ਰਹੇ ਹਨ ਕਿ ਇਸ ਮਾਮਲੇ ਵਿਚ ਕੋਈ ਦੋਸ਼ ਲਗਾਇਆ ਜਾਏਗਾ ਜਾਂ ਨਹੀਂ।

ਇਹ ਵੀ ਪੜ੍ਹੋ : IPL 2021: ਲਗਾਤਾਰ 9ਵੀਂ ਵਾਰ ਪਹਿਲਾ ਮੈਚ ਹਾਰੀ ਮੁੰਬਈ, ਰੋਹਿਤ ਬੋਲੇ- ਚੈਂਪੀਅਨਸ਼ਿਪ ਜਿੱਤਣਾ ਮਹੱਤਵਪੂਰਨ ਹੈ, ਪਹਿਲਾ ਮੈਚ ਨਹੀਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor cherry