ਅਮਰੀਕਾ : ਖੋਜੀ ਪੱਤਰਕਾਰ ਦੇ ਕਤਲ ਦੇ ਦੋਸ਼ ''ਚ ਇਕ ਰਾਜ ਨੇਤਾ ਗ੍ਰਿਫ਼ਤਾਰ
Thursday, Sep 08, 2022 - 01:56 PM (IST)

ਵਾਸ਼ਿੰਗਟਨ (ਰਾਜ ਗੋਗਨਾ): ਲਾਸ ਵੇਗਾਸ ਜਰਨਲ ਦੇ ਇਕ ਸੀਨੀਅਰ ਖੋਜੀ ਰਿਪੋਟਰ ਜੈਫ ਜਰਮਨ ਦਾ ਲੰਘੇ ਸ਼ਨੀਵਾਰ ਨੂੰ ਉਸ ਦੇ ਘਰ ਦੇ ਬਾਹਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਪੱਤਰਕਾਰ ਦੇ ਕਤਲ ਦੇ ਸਬੰਧ ਵਿੱਚ ਨੇਵਾਡਾ ਦੇ ਇਕ ਰਾਜ ਨੇਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਬੁੱਧਵਾਰ ਨੂੰ ਹੋਈ ਅਧਿਕਾਰੀਆਂ ਨੇ ਦੱਸਿਆ ਕਿ ਕਲਾਰਕ ਕਾਉਂਟੀ ਦੇ ਪਬਲਿਕ ਐਡਮਿਨਿਸਟ੍ਰੇਟਰ ਦੇ ਸ਼ੱਕੀ ਰੌਬਰਟ ਟੈਲੇਸ ਨੂੰ ਬੁੱਧਵਾਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਦੋਂ ਪੁਲਸ ਰਿਪੋਟਰ ਜੇਫ ਜਰਮਨ ਦੀ ਮੌਤ ਦੀ ਜਾਂਚ ਕਰ ਰਹੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਨੌਜਵਾਨ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, ਘਟਨਾ ਨੂੰ ਫੇਸਬੁੱਕ 'ਤੇ ਕੀਤਾ ਲਾਈਵ
ਪੁਲਸ ਦੁਆਰਾ ਉਸਦੇ ਘਰ ਦਾ ਇੱਕ ਸਰਚ ਵਾਰੰਟ ਲਿਆ ਗਿਆ ਸੀ। ਕਲਾਰਕ ਕਾਉਂਟੀ ਸ਼ੈਰਿਫ ਜੋਅ ਲੋਂਬਾਰਡੋ ਨੇ ਮੀਡੀਆ ਨੂੰ ਉਸ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ। ਅਤੇ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਸਟੀਵਨ ਵੁਲਫਸਨ ਨੇ ਦੱਸਿਆ ਕਿ ਟੇਲਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਲਾਸ ਵੇਗਾਸ ਰਿਵਿਊ-ਜਰਨਲ ਦੇ ਰਿਪੋਟਰ ਜੈਫ ਜਰਮਨ ਵੱਲੋਂ ਟੇਲਸ ਦੇ ਦਫਤਰ ਵਿੱਚ ਕਥਿੱਤ ਤੌਰ 'ਤੇ ਹੁੰਦੀ ਧੱਕੇਸ਼ਾਹੀ ਅਤੇ ਪੱਖਪਾਤ ਬਾਰੇ ਰਿਪੋਰਟ ਪੇਸ਼ ਕੀਤੀ ਗਈ ਸੀ ਅਤੇ ਉਸ ਨੂੰ ਸ਼ਨੀਵਾਰ ਨੂੰ ਉਸਦੇ ਕਾਂਸੀ ਸਰਕਲ ਵਿੜਖੇਂ ਸਥਿੱਤ ਘਰ ਦੇ ਬਾਹਰ ਚਾਕੂ ਮਾਰਿਆ ਗਿਆ। ਪੁਲਸ ਨੇ ਕਿਹਾ ਕਿ ਸੰਭਾਵਤ ਤੌਰ 'ਤੇ ਪੱਤਰਕਾਰ ਜੈਫ ਜਰਮਨ ਦੀ ਸ਼ੁੱਕਰਵਾਰ ਨੂੰ ਹੀ ਮੌਤ ਹੋ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ F-16 ਬੇੜੇ ਦੇ ਰੱਖ-ਰਖਾਅ ਲਈ ਪਾਕਿਸਤਾਨ ਨੂੰ ਦੇਵੇਗਾ 45 ਕਰੋੜ ਡਾਲਰ