ਬੁਆਏਫ੍ਰੈਂਡ ਨੇ 2 ਸਾਲ ਤੱਕ ਲਾਇਆ ਵਿਆਹ ਦਾ ਲਾਰਾ, ਦਫ਼ਤਰ ਪਹੁੰਚੀ ਪ੍ਰੇਮਿਕਾ ਨੇ ਕੀਤਾ ਜਬਰਦਸਤ ਹੰਗਾਮਾ (ਵੀਡੀਓ)

10/12/2020 6:27:30 PM

ਵਾਸ਼ਿੰਗਟਨ (ਬਿਊਰੋ): ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਇਕ ਬੀਬੀ ਨੂੰ ਵਿਆਹ ਦੇ ਜੋੜੇ ਵਿਚ ਦੇਖਿਆ ਜਾ ਸਕਦਾ ਹੈ। ਬੀਬੀ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਾਉਣ ਲਈ ਸਿੱਧੇ ਉਸ ਸਟੋਰ ਵਿਚ ਪਹੁੰਚ ਜਾਂਦੀ ਹੈ, ਜਿੱਥੇ ਉਹ ਕੰਮ ਕਰਦਾ ਹੈ। ਜਦੋਂ ਬੀਬੀ ਵਿਆਹ ਦੇ ਜੋੜੇ ਵਿਚ ਉੱਥੇ ਪਹੁੰਚਦੀ ਹੈ ਤਾਂ ਉਸ ਸਮੇਂ ਉੱਥੇ ਵੱਡੀ ਗਿਣਤੀ ਵਿਚ ਗਾਹਕ ਮੌਜੂਦ ਹੁੰਦੇ ਹਨ। 

ਲੋਕ ਹੋਏ ਹੈਰਾਨ
ਲਾੜੀ ਦੇ ਜੋੜੇ ਵਿਚ ਬੀਬੀ ਨੂੰ ਆਉਂਦਾ ਦੇਖ ਲੋਕ ਕਾਫੀ ਹੈਰਾਨ ਰਹਿ ਗਏ। ਭਾਵੇਂਕਿ ਬੀਬੀ ਦੇ ਨਾਮ ਬਾਰੇ ਜਾਣਕਾਰੀ ਨਹੀਂ ਹੈ। ਸਟੋਰ ਵਿਚ ਮੌਜੂਦ ਕਿਸੇ ਸ਼ਖਸ ਨੇ ਹੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ ਜੋ ਬਾਅਦ ਵਿਚ ਕਾਫੀ ਵਾਇਰਲ ਹੋ ਗਈ। ਵੀਡੀਓ 'ਤੇ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ ਅਤੇ ਇਸ ਨੂੰ ਵੱਡੇ ਪੱਧਰ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ਅਮਰੀਕਾ ਦੇ ਲਾਸ ਵੇਗਾਸ ਦਾ ਦੱਸਿਆ ਜਾ ਰਿਹਾ ਹੈ। ਬੀਬੀ ਵਿਆਹ ਦੇ ਜੋੜੇ ਵਿਚ ਸਟੋਰ ਵਿਚ ਦਾਖਲ ਹੋਈ ਆਪਣੇ ਬੁਆਏਫ੍ਰੈਂਡ ਨੂੰ ਲੱਭਣ ਲੱਗੀ। ਉਹ ਆਪਣੇ ਨਾਲ ਫੁੱਲਾਂ ਦਾ ਇਕ ਗੁਲਦਸਤਾ ਵੀ ਲੈ ਕੇ ਆਈ ਸੀ।

PunjabKesari

5.2 ਮਿਲੀਅਨ ਲੋਕਾਂ ਨੇ ਦੇਖੀ ਵੀਡੀਓ
ਬੀਬੀ ਦਾ ਬੁਆਏਫ੍ਰੈਂਡ ਉਸ ਸਮੇਂ ਸਟੋਰ ਵਿਚ ਮੌਜੂਦ ਗਾਹਕਾਂ ਨੂੰ ਕੱਪੜੇ ਦਿਖਾ ਰਿਹਾ ਸੀ। ਉਦੋਂ ਬੀਬੀ ਨੇ ਉਸ ਨੂੰ ਕਿਹਾ ਕਿ ਉਹ ਉਸੇ ਵੇਲੇ ਵਿਆਹ ਕਰਨਾ ਚਾਹੁੰਦੀ ਹੈ। ਘਟਨਾ ਦੇ ਦੋ ਵੀਡੀਓ ਬਣਾ ਕੇ ਕਿਸੇ ਨੇ ਟਿਕਟਾਕ 'ਤੇ ਸ਼ੇਅਰ ਕਰ ਦਿੱਤੇ, ਜੋ ਕਾਫੀ ਪਸੰਦ ਕੀਤੇ ਜਾ ਰਹੇ ਹਨ। ਵੀਡੀਓ ਨੂੰ ਹੁਣ ਤੱਕ 5.2 ਮਿਲੀਅਨ ਲੋਕ ਦੇਖ ਚੁੱਕੇ ਹਨ। ਇਸ ਨੂੰ 1.9 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ। ਜਦਕਿ 284 ਲੋਕਾਂ ਨੇ ਇਸ ਨੂੰ ਰੀ-ਟਵੀਟ ਕੀਤਾ ਹੈ। ਲੋਕ ਕੁਮੈਂਟ ਸੈਕਸ਼ਨ ਵਿਚ ਜੰਮ ਕੇ ਪ੍ਰਤੀਕਿਰਿਆ ਦੇ ਰਹੇ ਹਨ।

PunjabKesari

ਦੋ ਸਾਲ ਪਹਿਲਾਂ ਪਾਈ ਸੀ ਮੁੰਦਰੀ
ਵੀਡੀਓ ਵਿਚ ਬੀਬੀ ਆਪਣੇ ਬੁਆਏਫ੍ਰੈਂਡ ਨੂੰ ਕਹਿੰਦੀ ਹੈ,''ਤੁਸੀਂ ਮੈਨੂੰ ਇਹ ਮੁੰਦਰੀ ਦੋ ਸਾਲ ਪਹਿਲਾਂ ਪਾਈ ਸੀ ਅਤੇ ਹੁਣ ਵਿਆਹ ਕਰਨ ਦਾ ਸਮਾਂ ਆ ਗਿਆ ਹੈ। ਹਾਂ, ਅਸੀਂ ਹੁਣੇ ਵਿਆਹ ਕਰ ਰਹੇ ਹਾਂ ਜਾਂ ਫਿਰ ਮੈਂ ਜਾ ਰਹੀ ਹਾਂ। ਬੱਸ ਬਹੁਤ ਹੋ ਗਿਆ, ਅਜਿਹਾ ਲੱਗ ਰਿਹਾ ਹੈ ਕਿ ਤੁਸੀਂ ਮੇਰੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੇ।'' ਜਦੋਂ ਬੀਬੀ ਇਹ ਸਭ ਕੁਝ ਬੋਲ ਰਹੀ ਹੁੰਦੀ ਹੈ ਤਾਂ ਉਹ ਸਿਰਫ ਆਪਣੇ ਬੁਆਏਫ੍ਰੈਂਡ ਨੂੰ ਵਿਆਹ ਲਈ ਮਨਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਉਂਦੀ ਹੈ।

 

ਲੋਕਾਂ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ
ਭੀੜ ਵਿਚ ਮੌਜੂਦ ਲੋਕ ਬੀਬੀ ਦੀ ਹਿੰਮਤ ਦੀ ਤਾਰੀਫ ਕਰਦੇ ਹਨ ਅਤੇ ਉਸ ਦੇ ਬੁਆਏਫ੍ਰੈਂਡ ਨੂੰ ਵਿਆਹ ਕਰਨ ਲਈ ਕਹਿੰਦੇ ਹਨ। ਇਸ ਮਗਰੋਂ ਦੋਵੇਂ ਸਟੋਰ ਵਿਚੋਂ ਬਾਹਰ ਨਿਕਲ ਕੇ ਗੱਲਬਾਤ ਕਰਨ ਦਾ ਫ਼ੈਸਲਾ ਕਰਦੇ ਹਨ। ਭਾਵੇਂਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਬਾਅਦ ਵਿਚ ਕੀ ਹੋਇਆ। ਦੋਹਾਂ ਦਾ ਵਿਆਹ ਹੋ ਪਾਇਆ ਜਾਂ ਨਹੀਂ। ਸੋਸ਼ਲ ਮੀਡੀਆ 'ਤੇ ਕੁਝ ਲੋਕ ਬੀਬੀ ਨੂੰ ਗਲਤ ਵੀ ਦੱਸ ਰਹੇ ਹਨ। ਇਕ ਯੂਜ਼ਰ ਨੇ ਕਿਹਾ ਕਿ ਬੇਸ਼ੱਕ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋਏ ਪਰ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਜੇਕਰ ਉਹ ਵਿਆਹ ਨਹੀਂ ਕਰ ਰਿਹਾ ਹੈ  ਤਾਂ ਇਸ ਦਾ ਮਤਲਬ ਉਹ ਤੁਹਾਡੇ ਲਈ ਠੀਕ ਨਹੀਂ ਹੈ। ਇਕ ਹੋਰ ਯੂਜ਼ਰ ਨੇ ਬੀਬੀ ਦੇ ਲਈ ਕਿਹਾ ਕਿ ਭੈਣ, ਧਿਆਨ ਨਾਲ ਦੇਖੋ, ਉਹ ਤੁਹਾਨੂੰ ਪਿਆਰ ਨਹੀਂ ਕਰਦਾ ਹੈ।  


Vandana

Content Editor

Related News