ਅਮਰੀਕਾ : ਡਾਕਟਰ ਦੇ ਘਰੋਂ ਮਿਲੇ ਕਰੀਬ 2,000 ਭਰੂਣਾਂ ਦੇ ਅਵਸ਼ੇਸ਼

Sunday, Sep 15, 2019 - 12:34 PM (IST)

ਅਮਰੀਕਾ : ਡਾਕਟਰ ਦੇ ਘਰੋਂ ਮਿਲੇ ਕਰੀਬ 2,000 ਭਰੂਣਾਂ ਦੇ ਅਵਸ਼ੇਸ਼

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਸੂਬੇ ਇੰਡੀਆਨਾ ਦੇ ਗਰਭਪਾਤ ਕਲੀਨਿਕ ਦੇ ਇਕ ਮਰਹੂਮ ਡਾਕਟਰ ਦੀ ਇਲੀਨੋਇਸ ਸਥਿਤ ਰਿਹਾਇਸ਼ ਤੋਂ 2,000 ਤੋਂ ਵੱਧ ਭਰੂਣਾਂ ਦੇ ਅਵਸ਼ੇਸ਼ ਮਿਲੇ ਹਨ। ਇਨ੍ਹਾਂ ਭਰੂਣਾਂ ਨੂੰ ਮੈਡੀਕਲ ਤਰੀਕੇ ਨਾਲ ਸੁਰੱਖਿਅਤ ਕਰ ਕੇ ਰੱਖਿਆ ਗਿਆ ਸੀ। ਵਿਲ ਕਾਊਂਟੀ  ਦੇ ਸ਼ੇਰਿਫ ਦਫਤਰ ਨੇ ਸ਼ੁੱਕਰਵਾਰ ਸ਼ਾਮ ਦੱਸਿਆ ਕਿ ਡਾਕਟਰ ਉਲਰਿਚ ਕਲੋਫਰ ਦੇ ਪਰਿਵਾਰ ਦੇ ਇਕ ਵਕੀਲ ਨੇ ਵੀਰਵਾਰ ਨੂੰ ਕੋਰੋਨਰ ਦਫਤਰ ਨਾਲ ਸੰਪਰਕ ਕਰ ਕੇ ਮਕਾਨ ਵਿਚ ਭਰੂਣਾਂ ਦੇ ਅਵਸ਼ੇਸ਼ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਸੀ। 

PunjabKesari

ਗੌਰਤਲਬ ਹੈ ਕਿ ਡਾਕਟਰ ਦੀ ਮੌਤ ਪਿਛਲੇ ਹਫਤੇ ਹੀ ਹੋਈ ਹੈ। ਸ਼ੇਰਿਫ ਦਫਤਰ ਨੇ ਦੱਸਿਆ ਕਿ ਉੱਥੋਂ 2,246 ਭਰੂਣ ਮਿਲੇ ਹਨ, ਜਿਨ੍ਹਾਂ ਨੂੰ ਮੈਡੀਕਲ ਤਰੀਕੇ ਨਾਲ ਸੁਰੱਖਿਅਤ ਰੱਖਿਆ ਗਿਆ ਸੀ ਪਰ ਮਕਾਨ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਆਦਿ ਦੇ ਕੋਈ ਸਬੂਤ ਨਹੀਂ ਮਿਲੇ ਹਨ। ਕੋਰੋਨਰ ਦਫਤਰ ਨੇ ਭਰੂਣਾਂ ਨੂੰ ਜ਼ਬਤ ਕਰ ਲਿਆ ਹੈ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।


author

Vandana

Content Editor

Related News