ਅਮਰੀਕਾ: ਅਲਬੂਕਰਕ ''ਚ ਵਾਪਰੀ ਛੂਰੇਬਾਜ਼ੀ ਦੀ ਘਟਨਾ ''ਚ 11 ਲੋਕ ਜ਼ਖ਼ਮੀ
Monday, Feb 14, 2022 - 10:28 AM (IST)
ਵਾਸ਼ਿੰਗਟਨ (ਵਾਰਤਾ)- ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ਦੇ ਸਭ ਤੋਂ ਵੱਡੇ ਸ਼ਹਿਰ ਅਲਬੂਕਰਕ 'ਚ ਵਾਪਰੀ ਛੂਰੇਬਾਜ਼ੀ ਦੀ ਘਟਨਾ ਵਿਚ ਘੱਟੋ-ਘੱਟ 11 ਲੋਕ ਜ਼ਖ਼ਮੀ ਹੋ ਗਏ। ਅਲਬੁਕਰਕ ਪੁਲਸ ਨੇ ਐਤਵਾਰ ਨੂੰ ਟਵੀਟ ਕੀਤਾ, 'ਪੁਲਸ ਅਧਿਕਾਰੀ ਚਾਕੂ ਲੱਗਣ ਨਾਲ 11 ਲੋਕਾਂ ਦੇ ਜ਼ਖ਼ਮੀ ਹੋਣ ਦੇ ਸਬੰਧ ਵਿਚ ਪੁਰਾਣੇ ਸ਼ਹਿਰ ਤੋਂ ਕੇਂਦਰੀ ਅਤੇ ਵਯੋਮਿੰਗ ਤੱਕ 7 ਸਥਾਨਾਂ ਦੀ ਜਾਂਚ ਕਰ ਰਹੇ ਹਨ। ਸਾਰੇ ਜ਼ਖ਼ਮੀਆਂ ਦੀ ਹਾਲਤ ਨਾਰਮਲ ਹੈ। ਘਟਨਾ ਦੇ ਸਬੰਧ ਵਿਚ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।'
ਇਹ ਵੀ ਪੜ੍ਹੋ: ਵੈਲੇਨਟਾਈਨ-ਡੇਅ ’ਤੇ ਪਾਕਿ ਦੇ ਕਾਲਜ ਨੇ ਕੁੜੀਆਂ-ਮੁੰਡਿਆਂ ਲਈ ਜਾਰੀ ਕੀਤਾ ਅਜੀਬ ਫ਼ਰਮਾਨ
ਅਲਬੂਕਰਕ ਜਰਨਲ ਨੇ ਐਤਵਾਰ ਨੂੰ ਪੁਲਸ ਬੁਲਾਰੇ ਗਿਲਬਰਟ ਗੈਲੇਗੋਸ ਦੇ ਹਵਾਲੇ ਨਾਲ ਕਿਹਾ ਕਿ ਛੂਰੇਬਾਜ਼ੀ ਦੀ ਘਟਨਾ ਵਿਚ ਜ਼ਖ਼ਮੀ ਹੋਏ ਘੱਟੋ-ਘੱਟ 2 ਲੋਕਾਂ ਦੀ ਹਾਲਤ ਗੰਭੀਰ ਹੈ। ਸਥਾਨਕ KRQE ਚੈਨਲ ਨੇ ਗੈਲੇਗੋਸ ਦਾ ਹਵਾਲਾ ਦਿੰਦੇ ਹੋਏ ਕਿਹਾ, 'ਹਮਲੇ ਅਚਾਨਕ ਹੋਏ ਜਾਪਦੇ ਹਨ, ਇੱਥੇ ਸੈਂਟਰਲ 'ਤੇ ਇਕ ਵਿਅਕਤੀ ਆਇਆ ਅਤੇ ਉਸ ਨੇ ਦੱਸਿਆ ਕਿ ਉਸ ਨੂੰ ਅਤੇ ਕੁਝ ਹੋਰਾਂ ਨੂੰ ਚਾਕੂ ਮਾਰਿਆ ਗਿਆ ਹੈ।' KRQE ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਸ਼ੱਕੀ ਇਕ BMX ਬਾਈਕ 'ਤੇ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਦੇ ਸਮੇਂ ਉਸ ਕੋਲ ਇਕ ਵੱਡਾ ਚਾਕੂ ਸੀ। ਸ਼ੱਕੀ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਕਬੱਡੀ ਖਿਡਾਰੀ ਅਮਨ ਟਿੱਬਾ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।