#MeToo ਅਭਿਆਨ ਸ਼ੁਰੂ ਕਰਨ ਵਾਲੀ ਐਲਿਸਾ ਨੇ ਅਬਾਰਸ਼ਨ ਕਾਨੂੰਨ ਖਿਲਾਫ ਕੀਤੀ ''ਸੈਕਸ ਸਟ੍ਰਾਈਕ'' ਦੀ ਅਪੀਲ

Monday, May 13, 2019 - 09:29 PM (IST)

#MeToo ਅਭਿਆਨ ਸ਼ੁਰੂ ਕਰਨ ਵਾਲੀ ਐਲਿਸਾ ਨੇ ਅਬਾਰਸ਼ਨ ਕਾਨੂੰਨ ਖਿਲਾਫ ਕੀਤੀ ''ਸੈਕਸ ਸਟ੍ਰਾਈਕ'' ਦੀ ਅਪੀਲ

ਵਾਸ਼ਿੰਗਟਨ - ਅਮਰੀਕੀ ਅਦਾਕਾਰਾ ਐਲਿਸਾ ਮਿਲਾਨੋ ਅਬਾਰਸ਼ਨ ਸਬੰਧੀ ਕਾਨੂੰਨ ਖਿਲਾਫ ਔਰਤਾਂ ਤੋਂ ਸੈਕਸ ਸਟ੍ਰਾਈਕ ਦੀ ਅਪੀਲ ਕਰ ਰਹੀ ਹੈ। ਹਾਲੀਵੁੱਡ 'ਚ #MeToo ਅਭਿਆਨ ਦੀ ਸ਼ੁਰੂਆਤ ਕਰਨ ਵਾਲੀ ਮਿਲਾਨੋ ਨੇ ਇਸ ਕਾਨੂੰਨ ਨੂੰ ਔਰਤਾਂ ਦੇ ਅਧਿਕਾਰਾਂ ਖਿਲਾਫ ਦੱਸਦੇ ਹੋਏ ਇਸ ਕਾਨੂੰਨ ਦੇ ਵਿਰੋਧ 'ਚ ਇਕੱਠੇ ਹੋਣ ਦਾ ਆਦੇਸ਼ ਦਿੱਤਾ ਹੈ। ਅਦਾਕਾਰਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਪਾਰਟਨਰ ਨੂੰ ਸੈਕਸ ਲਈ ਇਨਕਾਰ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਲਿੱਖਿਆ ਕਿ ਔਰਤਾਂ ਨੂੰ ਆਪਣੇ ਪਾਰਟਨਰ 'ਤੇ ਉਦੋਂ ਤੱਕ ਸੈਕਸ ਸਟ੍ਰਾਈਕ ਕਰਨੀ ਚਾਹੀਦੀ ਹੈ ਜਦੋਂ ਤੱਕ ਸਾਡੀ ਦੇਹ 'ਤੇ ਸਾਡਾ ਅਧਿਕਾਰ ਫਿਰ ਤੋਂ ਨਾ ਮਿਲੇ।
ਅਮਰੀਕਾ 'ਚ ਜਾਰਜ਼ੀਆ ਚੌਥਾ ਰਾਜ ਹੈ ਜਿਸ ਨੇ ਅਬਾਰਸ਼ਨ 'ਤੇ ਬੈਨ ਦੇ ਕਾਨੂੰਨ ਬਦਲੇ ਹਨ। 'ਹਾਰਟਬੀਟ ਲਾਅ' ਦੇ ਤਹਿਤ ਇਹ ਪ੍ਰਾਵਧਾਨ ਕੀਤਾ ਗਿਆ ਹੈ ਕਿ ਭਰੂਣ ਦੇ ਦਿਲ ਦੀ ਧੜਕਣ ਦਾ ਪਤਾ ਲੱਗਣ ਦੇ ਨਾਲ ਹੀ ਔਰਤਾਂ ਅਬਾਰਸ਼ਨ ਨਹੀਂ ਕਰਵਾ ਸਕਣਗੀਆਂ। ਆਮ ਤੌਰ 'ਤੇ ਭਰੂਣ ਦੀਆਂ ਧੜਕਣਾਂ 6 ਹਫਤਿਆਂ 'ਚ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ ਅਤੇ ਅਕਸਰ ਉਦੋਂ ਤੱਕ ਔਰਤਾਂ ਨੂੰ ਆਪਣੇ ਗਰਭਪਤੀ ਹੋਣ ਦਾ ਅਹਿਸਾਸ ਵੀ ਨਹੀਂ ਹੁੰਦਾ ਹੈ। ਰਿਪਬਲਿਕਨ ਅਗਵਾਈ ਵਾਲੇ ਰਾਜ 'ਚ ਇਸ ਕਾਨੂੰਨ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ।
ਐਲਿਸਾ ਨੇ ਸੈਕਸ ਸਟ੍ਰਾਈਕ ਦੇ ਸਬੰਧ 'ਚ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਕਈ ਟਵੀਟ ਕੀਤੇ ਹਨ। ਇਕ ਟਵੀਟ 'ਚ ਉਨ੍ਹਾਂ ਲਿੱਖਿਆ ਕਿ ਸਾਨੂੰ ਸਾਰਿਆਂ ਨੂੰ ਇਹ ਸਮਝਾਉਣ ਦੀ ਲੋੜ ਹੈ ਕਿ ਪੂਰੇ ਦੇਸ਼ 'ਚ ਸਥਿਤੀ ਕਿੰਨੀ ਖਰਾਬ ਹੈ। ਅਸੀਂ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਸਰੀਰ 'ਤੇ ਸਾਡਾ ਹੀ ਅਧਿਕਾਰ ਹੈ ਅਤੇ ਅਸੀਂ ਇਸ ਦਾ ਕਿਵੇਂ ਇਸਤੇਮਾਲ ਕਰਨਾ ਚਾਹੁੰਦੇ ਹਾਂ। ਇਕ ਹੋਰ ਟਵੀਟ 'ਚ ਉਨ੍ਹਾਂ ਲਿੱਖਿਆ ਕਿ ਅਸੀਂ ਪਿਆਰ ਕਰਦੇ ਹਾਂ ਅਤੇ ਆਪਣੇ ਸਰੀਰ ਦੀ ਆਜ਼ਾਦੀ ਲਈ ਸੰਘਰਸ਼ ਵੀ ਕਰ ਸਕਦੇ ਹਾਂ। ਮਰਦਾਂ ਦੀ ਬਰਾਬਰੀ ਲਈ ਹੋਰ ਬਹੁਤ ਵਿਕਲਪਕ ਤਰੀਕੇ ਹਨ।
#MeToo ਅੰਦੋਲਨ ਦੀ ਅਗਵਾਈ ਕਰਨ ਵਾਲੀ ਐਲਿਸਾ ਦੇ ਇਸ ਅਭਿਆਨ ਦਾ ਕੁਝ ਲੋਕ ਸਮਰਥਨ ਕਰਨ ਰਹੇ ਹਨ ਤਾਂ ਕੁਝ ਉਸ ਖਿਲਾਫ ਵੀ ਹਨ। ਉਸ ਦੇ ਵਿਚਾਰ ਦਾ ਵਿਰੋਧ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਹੀ ਕਰ ਰਹੀਆਂ ਹਨ। ਕੰਜ਼ਰਵੇਟਿਵ ਇਸ ਦੀ ਨਿੰਦਾ ਕਰਦੇ ਹੋਏ ਆਖ ਰਹੇ ਹਨ ਕਿ ਸ਼ਾਇਦ ਇਸ ਦਾ ਉਦੇਸ਼ ਸੈਕਸ ਨੂੰ ਲੈ ਕੇ ਸਬਰ ਵਧਾਉਣਾ ਹੈ। ਲਿਬਰਲ ਵੀ ਇਸ ਦੀ ਨਿੰਦਾ ਕਰਦੇ ਹੋਏ ਕਹਿ ਰਹੇ ਹਨ ਕਿ ਸੈਕਸ ਸਟ੍ਰਾਈਕ ਅਜਿਹਾ ਵਿਚਾਰ ਹੈ ਕਿ ਮੰਨੋ ਔਰਤਾਂ ਸਰੀਰਕ ਸਬੰਧ ਬਣਾ ਕੇ ਮਰਦਾਂ ਲਈ ਕੋਈ ਅਹਿਸਾਨ ਕਰ ਰਹੀਆਂ ਹੋਣ।


author

Khushdeep Jassi

Content Editor

Related News