ਮੈਲਬੌਰਨ ''ਚ 3 ਲੋਕਾਂ ਨੂੰ ਚਾਕੂ ਨਾਲ ਵਿੰਨ੍ਹਣ ਵਾਲੇ ਵਿਅਕਤੀ ਦੀ ਕੋਰਟ ਹੋਵੇਗੀ ਪੇਸ਼ੀ

05/07/2017 12:15:22 PM

ਮੈਲਬੌਰਨ— ਆਸਟਰੇਲੀਆ ਦੇ ਮੈਲਬੌਰਨ ''ਚ ਸ਼ਨੀਵਾਰ ਦੀ ਸਵੇਰ ਨੂੰ ਇਕ ਵਿਅਕਤੀ ਨੇ 3 ਲੋਕਾਂ ''ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਨੂੰ ਅੱਜ ਭਾਵ ਐਤਵਾਰ ਨੂੰ ਮੈਲਬੌਰਨ ਮੈਜਿਸਟ੍ਰੇਟ ਕੋਰਟ ''ਚ ਪੇਸ਼ ਕੀਤਾ ਗਿਆ। 24 ਸਾਲਾ ਕਲੇਟਨ ਨੇ 3 ਲੋਕਾਂ ''ਤੇ ਚਾਕੂ ਨਾਲ ਤਾਬੜਤੋੜ ਹਮਲਾ ਕੀਤਾ ਸੀ ਅਤੇ ਪੁਲਸ ਨੇ ਉਸ ਨੂੰ ਸ਼ਨੀਵਾਰ ਦੀ ਸਵੇਰ ਨੂੰ ਤਕਰੀਬਨ 6.30 ਵਜੇ ਗ੍ਰਿਫਤਾਰ ਕਰ ਲਿਆ ਸੀ। 

ਪੁਲਸ ਨੇ ਉਸ ''ਤੇ 29 ਦੋਸ਼ ਲਾਏ ਹਨ, ਜਿਨ੍ਹਾਂ ''ਚੋਂ ਜਾਣਬੁੱਝ ਕੇ ਅਤੇ ਬੇਰਹਿਮੀ ਨਾਲ ਕਿਸੇ ਨੂੰ ਸੱਟਾਂ ਮਾਰਨ ਦੇ ਦੋਸ਼ ਲੱਗੇ ਹਨ। ਕੱਲ ਹੀ ਉਸ ਨੂੰ ਸੈਸ਼ਨ ਕੋਰਟ ''ਚ ਪੇਸ਼ ਕੀਤਾ ਗਿਆ ਅਤੇ ਉਸ ਨੂੰ ਪੁਲਸ ਰਿਮਾਂਡ ''ਤੇ ਭੇਜ ਦਿੱਤਾ ਗਿਆ। ਅੱਜ ਭਾਵ ਐਤਵਾਰ ਨੂੰ ਮੁੜ ਉਸ ਨੂੰ ਮੈਲਬੌਰਨ ਮੈਜਿਸਟ੍ਰੇਟ ਕੋਰਟ ''ਚ ਪੇਸ਼ ਕੀਤਾ ਜਾਵੇਗਾ, ਜਿੱਥੇ ਇਸ ਮਾਮਲੇ ਦੀ ਸੁਣਵਾਈ ਹੋਵੇਗੀ।

ਇੱਥੇ ਦੱਸ ਦੇਈਏ ਕਿ ਦੋਸ਼ੀ ਵਿਅਕਤੀ ਨੇ ਇਕ 25 ਸਾਲਾ ਵਿਅਕਤੀ ''ਤੇ ਚਾਕੂ ਨਾਲ ਹਮਲਾ ਕੀਤਾ, ਜੋ ਕਿ ਹਸਪਤਾਲ ''ਚ ਗੰਭੀਰ ਹਾਲਤ ਵਿਚ ਹੈ ਅਤੇ ਦੋ ਔਰਤਾਂ ਜਿਨ੍ਹਾਂ ਦੀ ਉਮਰ 44 ਅਤੇ 21 ਸਾਲ ਹੈ, ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਈਆਂ ਹਨ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ''ਚ ਕੈਦ ਹੋ ਗਈ। ਜਿਸ ''ਚ ਸ਼ੱਕੀ ਦੋਸ਼ੀ 3 ਪੀੜਤਾਂ ''ਚੋਂ ਇਕ ਦਾ ਪਿੱਛਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ।


Tanu

News Editor

Related News