ਅਲਾਸਕਾ ਦੇ ਕੋਵਿਡ ਕੇਸਾਂ ''ਚ ਹੋ ਰਿਹਾ ਹੈ ਭਾਰੀ ਵਾਧਾ ਦਰਜ਼

Saturday, Sep 18, 2021 - 01:10 AM (IST)

ਅਲਾਸਕਾ ਦੇ ਕੋਵਿਡ ਕੇਸਾਂ ''ਚ ਹੋ ਰਿਹਾ ਹੈ ਭਾਰੀ ਵਾਧਾ ਦਰਜ਼

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਕਈ ਸੂਬਿਆਂ ਵਿੱਚ ਵਾਇਰਸ ਦੀ ਲਾਗ 'ਚ ਵਾਧਾ ਦਰਜ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਸੂਬਿਆਂ ਵਿੱਚ ਅਲਾਸਕਾ ਵੀ ਸ਼ਾਮਲ ਹੈ। ਅਲਾਸਕਾ ਸਟੇਟ ਦੇ ਮਹਾਂਮਾਰੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਲਾਸਕਾ, ਇਸ ਵੇਲੇ ਅਮਰੀਕਾ ਵਿੱਚ ਕੋਵਿਡ-19 ਦੇ ਮਾਮਲਿਆਂ ਸਬੰਧੀ ਸਭ ਤੋਂ ਤੇਜ਼ ਵਾਧੇ ਦਾ ਅਨੁਭਵ ਕਰ ਰਿਹਾ ਹੈ। ਇਸ ਸਬੰਧੀ ਅਲਾਸਕਾ ਦੇ ਡਾਕਟਰ ਜੋਅ ਮੈਕਲਾਫਲਿਨ ਨੇ ਦੱਸਿਆ ਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਵਾਇਰਸ ਦੀ ਲਾਗ ਦੇ ਵਾਧੇ ਦੀ ਸਥਿਤੀ ਕਦੋਂ ਸਥਿਰ ਹੋ ਸਕਦੀ ਹੈ। ਜੋਅ ਅਨੁਸਾਰ ਲਾਗ ਦਾ ਰੁਕਣਾ ਕੋਰੋਨਾ ਟੀਕਾਕਰਨ ਦੀਆਂ ਦਰਾਂ ਅਤੇ ਸਾਵਧਾਨੀਆਂ ਜਿਵੇਂ ਕਿ ਮਾਸਕਿੰਗ ਅਤੇ  ਸਮਾਜਿਕ ਦੂਰੀਆਂ 'ਤੇ ਬਹੁਤ ਨਿਰਭਰ ਕਰੇਗਾ। ਸੂਬੇ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਸਪਤਾਲਾਂ ਵਿੱਚ ਸਟਾਫ ਦੀ ਘਾਟ ਅਤੇ ਸਮਰੱਥਾ ਦੀ ਸਮੱਸਿਆ ਵੀ ਆ ਰਹੀ ਹੈ। ਇਸਦੇ ਇਲਾਵਾ ਰਾਜ ਦੇ ਸਿਹਤ ਵਿਭਾਗ ਨੇ ਅਲਾਸਕਾ ਦੇ ਹਸਪਤਾਲ ਵਿੱਚ ਦਾਖਲ 20% ਮਰੀਜ਼ਾਂ ਵਿੱਚ ਕੋਵਿਡ-19 ਹੋਣ ਦੀ ਰਿਪੋਰਟ ਵੀ ਦਿੱਤੀ ਹੈ। ਇਸੇ ਦੌਰਾਨ ਸਟੇਟ ਦੇ ਕਈ ਹਸਪਤਾਲਾਂ ਵਿੱਚ ਸਟਾਫ ਵਾਸਤੇ ਕੋਰੋਨਾ ਵੈਕਸੀਨ ਨੂੰ ਜਰੂਰੀ ਕੀਤਾ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News