ਪੱਛਮੀ ਦੇਸ਼ਾਂ ''ਤੇ ਹਮਲੇ ਕਰਵਾਉਣਾ ਚਾਹੁੰਦੈ ਅਲਕਇਦਾ, ਮੁਸਲਮਾਨਾਂ ਲਈ ਜਾਰੀ ਕੀਤਾ ਭੜਕਾਊ ਸੰਦੇਸ਼

09/12/2019 3:51:36 PM

ਇਸਲਾਮਾਬਾਦ/ਕਾਬੁਲ— ਅੱਤਵਾਦੀ ਸੰਗਠਨ ਅਲਕਾਇਦਾ ਦੇ ਸਰਗਨਾ ਅਯਮਾਨ ਅਲ-ਜਵਾਹਿਰੀ ਨੇ ਬੁੱਧਵਾਰ ਨੂੰ 9/11 ਅੱਤਵਾਦੀ ਹਮਲੇ ਦੀ ਬਰਸੀ ਮੌਕੇ ਵੀਡੀਓ ਜਾਰੀ ਕਰਕੇ ਮੁਸਲਮਾਨਾਂ ਨੂੰ ਪੱਛਮੀ ਦੇਸ਼ਾਂ 'ਤੇ ਹਮਲਾ ਕਰਨ ਲਈ ਕਿਹਾ ਹੈ। ਵੀਡੀਓ 'ਚ ਜਵਾਹਿਰੀ ਮੁਸਲਮਾਨਾਂ ਨੂੰ ਕਹਿ ਰਿਹਾ ਹੈ ਕਿ ਅਮਰੀਕਾ, ਯੂਰਪ, ਇਜ਼ਰਾਇਲ ਤੇ ਰੂਸ ਜਿਹੇ ਪੱਛਮੀ ਦੇਸ਼ਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਬਰਬਾਦ ਕਰ ਦਿਓ। ਅਲ-ਜਵਾਹਿਰੀ ਇਸ ਦੌਰਾਨ 9/11 ਅੱਤਵਾਦੀ ਹਮਲੇ ਦੀ 18ਵੀਂ ਬਰਸੀ 'ਤੇ ਮੁਸਲਮਾਨਾਂ ਨੂੰ ਸੰਬੋਧਿਤ ਕਰ ਰਿਹਾ ਸੀ।

ਅਮਰੀਕੀ ਕੰਪਨੀ ਸਰਚ ਫਾਰ ਇੰਟਰਨੈਸ਼ਨਲ ਟੈਰਰਿਸਟ ਏਟੀਟੀਜ਼ ਨੇ ਇਸ ਦਾ ਖੁਲਾਸਾ ਕੀਤਾ ਹੈ। ਐੱਸ.ਆਈ.ਟੀ.ਈ. ਅੱਤਵਾਦੀ ਸੰਗਠਨ ਦੀ ਆਨਲਾਈਨ ਗਤੀਵਿਧੀਆਂ ਨੂੰ ਟ੍ਰੈਕ ਕਰਨ ਲਈ ਜਾਣੀ ਜਾਂਦੀ ਹੈ। ਵੀਡੀਓ 'ਚ ਅੱਤਵਾਦੀ ਸਰਗਨੇ ਨੇ ਕਿਹਾ ਕਿ ਜੇਕਰ ਤੁਸੀਂ ਜਿਹਾਦ ਚਾਹੁੰਦੇ ਹੋ ਤਾਂ ਪੱਛਮੀ ਦੇਸ਼ਾਂ ਦੀ ਫੌਜ ਨੂੰ ਹੌਲੀ-ਹੌਲੀ ਖਤਮ ਕਰਦੇ ਰਹੋ। ਅਮਰੀਕੀ ਫੌਜੀ ਅੱਜ ਦੁਨੀਆ ਭਰ 'ਚ ਫੈਲੇ ਹੋਏ ਹਨ। ਉਸ ਨੇ ਲੋਕਾਂ ਨੂੰ ਭੜਕਾਉਂਦੇ ਹੋਏ ਕਿਹਾ ਕਿ ਆਪਣੇ ਦੇਸ਼ ਦੇ ਅੰਦਰ ਅਮਰੀਕੀ ਟਿਕਾਣੇ ਭਰੇ ਹੋਏ ਹਨ, ਜਿਨ੍ਹਾਂ 'ਚ ਸਾਰੇ ਹੀ ਕਾਫਿਰ ਹਨ। ਉਨ੍ਹਾਂ ਵਲੋਂ ਭ੍ਰਿਸ਼ਟਾਚਾਰ ਫੈਲਾਇਆ ਜਾ ਰਿਹਾ ਹੈ।

ਜਵਾਹਿਰੀ ਦਾ ਇਹ ਭਾਸ਼ਣ 33 ਮਿੰਟ ਤੇ 28 ਸਕਿੰਟ ਦਾ ਹੈ। ਵੀਡੀਓ ਨੂੰ ਅਲਕਾਇਦਾ ਦੇ ਹੀ ਅਸ-ਸਹਾਬ ਮੀਡੀਆ ਫਾਊਂਡੇਸ਼ਨ ਨੇ ਜਾਰੀ ਕੀਤਾ ਹੈ। ਜਵਾਹਿਰੀ ਨੇ ਆਪਣੇ ਭਾਸ਼ਣ 'ਚ ਜਿਹਾਦੀ ਰਸਤਾ ਛੱਡਣ ਵਾਲੇ ਲੋਕਾਂ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹ ਕਹਿੰਦੇ ਹਨ ਕਿ 9/11 ਜਿਹੇ ਹਮਲੇ ਨਹੀਂ ਹੋਣੇ ਚਾਹੀਦੇ ਕਿਉਂਕਿ ਇਸ ਦੌਰਾਨ ਨਿਰਦੋਸ਼ ਲੋਕ ਮਾਰੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਤੜਕੇ ਹੀ ਅਫਗਾਨਿਸਤਾਨ ਦੇ ਕਾਬੁਲ 'ਚ ਅਮਰੀਕੀ ਦੂਤਘਰ ਦੇ ਕੋਲ ਧਮਾਕਾ ਹੋਇਆ ਸੀ। ਅਜੇ ਤੱਕ ਕਿਸੇ ਸੰਗਠਨ ਨੇ ਧਮਾਕੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਦੱਸਿਆ ਗਿਆ ਹੈ ਕਿ ਇਹ ਇਕ ਤਰ੍ਹਾਂ ਦਾ ਰਾਕੇਟ ਬਲਾਸ ਸੀ।

ਦੱਸ ਦਈਏ ਕਿ 11 ਸਤੰਬਰ 2001 ਨੂੰ ਅਮਰੀਕਾ ਦੇ ਵਰਲਟ ਟ੍ਰੇਡ ਸੈਂਟਰ ਤੇ ਅਮਰੀਕੀ ਰੱਖਿਆ ਮੁੱਖ ਦਫਤਰ ਪੈਂਟਾਗਨ 'ਤੇ ਹੋਏ ਹਮਲੇ 'ਚ ਕਰੀਬ 3000 ਲੋਕ ਮਾਰੇ ਗਏ ਸਨ। ਇਸ ਦੇ ਪਿੱਛੇ ਅਲਕਾਇਦਾ ਦੇ ਓਸਾਮਾ ਬਿਨ ਲਾਦੇਨ ਦਾ ਹੱਥ ਸੀ। ਜਿਸ ਤੋਂ ਬਾਅਦ ਅਮਰੀਕਾ ਨੇ ਮਈ 2011 'ਚ ਲਾਦੇਨ ਨੂੰ ਪਾਕਿਸਤਾਨ ਦੇ ਐਬਟਾਬਾਦ 'ਚ ਦਾਖਲ ਹੋ ਕੇ ਢੇਰ ਕਰ ਦਿੱਤਾ ਸੀ। ਅਲ-ਜਵਾਹਿਰੀ 2011 'ਚ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਸੰਗਠਨ ਦਾ ਮੁਖੀ ਬਣਿਆ ਸੀ। ਜਵਾਹਿਰੀ ਮਿਸਰ ਦਾ ਰਹਿਣ ਵਾਲਾ ਹੈ। ਰਿਪੋਰਟ ਮੁਤਾਬਕ ਜਵਾਹਿਰੀ ਪਾਕਿਸਤਾਨ ਜਾਂ ਅਫਗਾਨਿਸਤਾਨ 'ਚ ਲੁਕਿਆ ਹੋਇਆ ਹੈ।


Baljit Singh

Content Editor

Related News