ਜੇ ਅਲਕਾਇਦਾ ਅਫਗਾਨਿਸਤਾਨ ਤੋਂ ਅਮਰੀਕਾ ਨੂੰ ਧਮਕੀ ਦਿੰਦੈ ਤਾਂ ਤਾਲਿਬਾਨ ਜ਼ਿੰਮੇਵਾਰ ਹੋਵੇਗਾ : ਬਲਿੰਕਨ
Friday, Sep 17, 2021 - 11:26 AM (IST)
ਵਾਸ਼ਿੰਗਟਨ (ਏ. ਐੱਨ. ਆਈ.) - ਅਮਰੀਕੀ ਕੇਂਦਰੀ ਖੁਫੀਆ ਏਜੰਸੀ (ਸੀ. ਆਈ. ਏ.) ਦੇ ਅਧਿਕਾਰੀਆਂ ਦੀ ਅਫਗਾਨਿਸਤਾਨ ਵਿੱਚ ਅਲਕਾਇਦਾ ਦੀ ਸਰਗਰਮੀ ’ਤੇ ਟਿੱਪਣੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟਿੱਪਣੀ ਆਉਣ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਜੇਕਰ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਅਲਕਾਇਦਾ ਅਮਰੀਕਾ ਨੂੰ ਅਫਗਾਨਿਸਾਨ ਤੋਂ ਧਮਕੀ ਦਿੰਦਾ ਹੈ ਤਾਂ ਇਸਦੇ ਲਈ ਤਾਲਿਬਾਨ ਜ਼ਿੰਮੇਵਾਰ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ
ਇਸ ਦੇ ਨਾਲ ਹੀ ਬਲਿੰਕਨ ਨੇ ਕਿਹਾ ਕਿ ਹਾਲਾਂਕਿ ਤਾਲਿਬਾਨ ਅਫਗਾਨਿਸਤਾਨ ਤੋਂ ਅਮਰੀਕਾ ਸਮੇਤ ਕਿਸੇ ਵੀ ਦੇਸ਼ ਨੂੰ ਧਮਕੀ ਦੇਣ ਦੀ ਇਜਾਜ਼ਤ ਨਹੀਂ ਦੇਣ ਲਈ ਵਚਨਬੱਧ ਹੈ ਪਰ ਅਮਰੀਕਾ ਉਸ ਵਚਨਬੱਧਤਾ ’ਤੇ ਭਰੋਸਾ ਨਹੀਂ ਕਰੇਗਾ।