ਭਾਰਤ ''ਚ ਫਸੇ ਬੱਚਿਆਂ ਨੂੰ ਇਕੱਲੇ UAE ਲੈ ਜਾਣ ਤੋਂ ਏਅਰਲਾਈਨਾਂ ਦਾ ਇਨਕਾਰ

Wednesday, Jul 15, 2020 - 04:57 PM (IST)

ਭਾਰਤ ''ਚ ਫਸੇ ਬੱਚਿਆਂ ਨੂੰ ਇਕੱਲੇ UAE ਲੈ ਜਾਣ ਤੋਂ ਏਅਰਲਾਈਨਾਂ ਦਾ ਇਨਕਾਰ

ਦੁਬਈ- ਲਾਕਡਾਊਨ ਕਾਰਨ ਭਾਰਤ ਵਿਚ ਫਸੇ 12 ਸਾਲ ਤੋਂ ਘੱਟ ਉਮਰ ਦੇ ਬੱਚੇ ਸੰਯੁਕਤ ਅਰਬ ਅਮੀਰਾਤ ਰਹਿੰਦੇ ਮਾਂ-ਬਾਪ ਕੋਲ ਨਹੀਂ ਆ ਸਕੇ ਕਿਉਂਕਿ ਕਈ ਏਅਰਲਾਈਨਾਂ ਨੇ ਉਨ੍ਹਾਂ ਨੂੰ ਇਕੱਲੇ ਲੈ ਜਾਣ ਤੋਂ ਇਨਕਾਰ ਕਰ ਦਿੱਤਾ ਹੈ। 

ਮੀਡੀਆ ਵਿਚ ਆਈ ਇਕ ਖਬਰ ਵਿਚ ਕਿਹਾ ਗਿਆ ਹੈ ਕਿ ਯੂ. ਏ. ਈ. ਵਾਪਸ ਪਰਤਣ ਦੇ ਇਛੁੱਕ ਭਾਰਤੀਆਂ ਨੂੰ 12 ਜੁਲਾਈ ਤੋਂ 15 ਦਿਨ ਦਾ ਸਮਾਂ ਦਿੱਤਾ ਗਿਆ ਹੈ, ਬਸ਼ਰਤੇ ਕਿ ਉਨ੍ਹਾਂ ਕੋਲ ਇੱਥੇ ਨਿਵਾਸ ਸਬੰਧੀ ਕਾਨੂੰਨੀ ਇਜਾਜ਼ਤ ਹੋਵੇ। ਉਨ੍ਹਾਂ ਨੂੰ ਕੋਵਿਡ-19 ਦੀ ਨੈਗੇਟਿਵ ਜਾਂਚ ਰਿਪੋਰਟ ਦਿਖਾਉਣੀ ਪਵੇਗੀ। ਹਾਲਾਂਕਿ ਬੱਚਿਆਂ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਹ ਮਜਬੂਰ ਮਹਿਸੂਸ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਬੱਚੇ ਵਾਪਸੀ ਲਈ ਪਰਮਿਟ ਹੋਣ ਦੇ ਬਾਵਜੂਦ ਯਾਤਰਾ ਦੇ ਇਸ ਮੌਕੇ ਦਾ ਲਾਭ ਚੁੱਕਣ ਵਿਚ ਅਸਮਰੱਥ ਹਨ। ਹੈਦਰਾਬਾਦ ਵਿਚ ਫਸੀ 10 ਸਾਲਾ ਇਵਾ ਸਪਰੇ ਦੇ ਮਾਂ-ਬਾਪ ਦਾ ਕਹਿਣਾ ਹੈ ਕਿ ਉਹ ਆਪਣੀ ਬੱਚੀ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਵਿਚ ਹਨ ਪਰ ਏਅਰਲਾਈਨਾਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਕੱਲੇ ਲਿਆਉਣ ਦੀ ਇਜਾਜ਼ਤ ਨਹੀਂ ਦੇ ਰਹੇ। ਭਾਰਤ ਨੇ ਯਾਤਰਾ ਪਾਬੰਦੀ 31 ਜੁਲਾਈ ਤਕ ਵਧਾ ਦਿੱਤੀ ਹੈ। 


author

Sanjeev

Content Editor

Related News